19 Views
ਸੁਖਜਿੰਦਰ ਮਾਨ
ਬਠਿੰਡਾ, 09 ਅਕਤੂਬਰ : ਦੋ ਦਿਨ ਪਹਿਲਾਂ ਉਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਦੁਖਦਾਈਕ ਘਟਨਾ ਦੀ ਨਿੰਦਾ ਕਰਦਿਆਂ ਸ਼ਹਿਰ ਦੀਆਂ ਵੱਖ ਵੱੱਖ ਜਥੇਬੰਦੀਆਂ ਨੇ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢਿਆ। ਸਥਾਨਕ ਟੀਚਰਜ਼ ਹੋਮ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ਹਿਰ ਦੇ ਵੱਖ ਵੱਖ ਹਿੱਸਿਆ ’ਚ ਵਿਚ ਗਿਆ। ਇਸ ਮਾਰਚ ਵਿਚ ਡੀ ਟੀ ਐੱਫ ਤੋਂ ਇਲਾਵਾ ਸਾਹਿਤ ਕਲਾ ਤਾਲਮੇਲ ਕਮੇਟੀ, ਸਰੀਰਿਕ ਸਿੱਖਿਆ ਅਧਿਆਪਕ ਐਸੋਸੀਏਸ਼ਨ,ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ, ਲੋਕ ਮੋਰਚਾ ਪੰਜਾਬ, ਨੌਜਵਾਨ ਭਾਰਤ ਸਭਾ,5178 ਮਾਸਟਰ ਕੇਡਰ ਯੂਨੀਅਨ,ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਾਹਿਤ ਸਭਾ ਬਠਿੰਡਾ ਨੇ ਵੀ ਭਾਗ ਲਿਆ । ਆਗੂਆਂ ਨੇ ਕਿਹਾ ਕਿ ਲੋਕ ਇਸ ਫਾਸੀਵਾਦੀ ਸਰਕਾਰ ਦੇ ਮਨਸੂਬਿਆਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ, ਉਹ ਸਰਕਾਰ ਦੇ ਜੁਲਮਾਂ ਅੱਗੇ ਝੁਕਣ ਵਾਲੇ ਨਹੀਂ ਹਨ ਤੇ ਨਿੱਡਰ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨਗੇ।