ਮੋਗਾ ਪੁਲਿਸ ਵਲੋਂ ਫਤਿਹਾਬਾਦ ਤੋਂ ਦੋ ਗੈਂਗਸਟਰ ਕਾਬੂ
ਪੰਜਾਬ ਦੀਆਂ ਜੇਲ੍ਹਾਂ ਦੀ ਕਮਾਂਡ ਹੁਣ ਹਰਪ੍ਰੀਤ ਸਿੱਧੂ ਦੇ ਹੱਥ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 3 ਜੂਨ: ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਦੇ ਕਤਲ ਕਾਂਡ ’ਚ ਗੈਂਗਸਟਰ ਲਾਰੈਂਸ ਬਿਸਨੋਈ ਵਲੋਂ ਅਪਣੇ ਗਰੁੱਪ ਦੀ ਸਮੂਲੀਅਤ ਨੂੰ ਸਵੀਕਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਕੋਲ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਬਿਸਨੋਈ ਨੇ ਇਸ ਗੱਲ ਨੂੰ ਮੰਨਿਆਂ ਹੈ ਕਿ ਉਸਦੇ ਗੈਂਗ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਹਾਲੇ ਤੱਕ ਮੂੰਹ ਖੋਲਣ ਲਈ ਤਿਆਰ ਨਹੀਂ ਹਨ। ਕੌਮੀ ਮੀਡੀਆ ਦੇ ਹਵਾਲੇ ਨਾਲ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਦਸਣਾ ਬਣਦਾ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸਨੋਈ ਨੂੰ ਦਿੱਲੀ ਪੁਲਿਸ ਨੇ ਪੁਛਗਿਛ ਲਈ ਰਿਮਾਂਡ ’ਤੇ ਲਿਆਂਦਾ ਹੋਇਆ ਹੈ, ਜਿਸਤੋਂ ਬਾਅਦ ਮਾਨਸਾ ਪੁਲਿਸ ਉਸਦਾ ਰਿਮਾਂਡ ਲੈ ਕੇ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਪੰਜਾਬ ਪੁਲਿਸ ਦੇ ਇਸ ਫੈਸਲੇ ਨੂੰ ਦੇਖਦਿਆਂ ਬਿਸਨੋਈ ਨੇ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਿਟੀਸ਼ਨ ਵੀ ਦਾਈਰ ਕੀਤੀ ਸੀ ਪ੍ਰੰਤ ਅਦਾਲਤ ਨੇ ਉਸਨੂੰ ਖ਼ਾਰਜ ਕਰ ਦਿੱਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ 29 ਮਈ ਦੀ ਸ਼ਾਮ ਸਾਢੇ ਪੰਜ ਵਜੇਂ ਦੇ ਕਰੀਬ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਥੋੜਾ ਸਮਾਂ ਬਾਅਦ ਹੀ ਲਾਰੈਂਸ ਬਿਸਨੋਈ ਦੇ ਸਾਥੀ ਤੇ ਕੈਨੇਡਾ ਬੈਠੇ ਦੱਸੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੇ ਜਿੰਮੇਵਾਰੀ ਚੁੱਕ ਲਈ ਸੀ। ਇਸਤੋਂ ਇਲਾਵਾ ਅੱਜ ਨਿਊਜ 18 ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਬਿਸਨੋਈ ਦੇ ਭਾਣਜੇ ਦੱਸਣ ਵਾਲੇ ਸਚਿਨ ਬਿਸਨੋਈ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਸਨੇ ਅਪਣੇ ਹੱਥਾਂ ਨਾਲ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਜਿਸਤੋਂ ਬਾਅਦ ਇਸ ਗਰੁੱਪ ਦੀ ਇਸ ਕਾਂਡ ’ਚ ਸਮੂਲੀਅਤ ਹੋਰ ਵੀ ਪੁਖਤਾ ਹੋ ਗਈ ਹੈ। ਗੌਰਤਲਬ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਦਿੱਲੀ ਆਦਿ ਸੂਬਿਆਂ ਵਿਚ ਗੈਂਗਸਟਰ ਗਰੁੱਪਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਲਾਰੈਂਸ ਬਿਸਨੋਈ ਦੇ ਨਾਲ ਸੈਂਕੜੇ ਗੁਰਗੇ ਜੁੜੇ ਹੋਏ ਹਨ, ਜਿਹੜੇ ਉਸਦੇ ਇਸ਼ਾਰੇ ’ਤੇ ਕੁੱਝ ਵੀ ਕਰਨ ਲੲਂੀ ਤਿਆਰ ਰਹਿੰਦੇ ਹਨ। ਬਿਸਨੋਈ ਗਰੁੱਪ ਮੁਤਾਬਕ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਇਸ ਲਈ ਕੀਤਾ ਹੈ ਕਿ ਉਨ੍ਹਾਂ ਦੇ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ ਦੇ ਪਿੱਛੇ ਇਸ ਗਾਇਕ ਦਾ ਹੱਥ ਸੀ।
ਬਾਕਸ
ਮੋਗਾ ਪੁਲਿਸ ਵਲੋਂ ਫਤਿਹਾਬਾਦ ਤੋਂ ਦੋ ਗੈਂਗਸਟਰ ਕਾਬੂ
ਉਧਰ ਇਹ ਵੀ ਪਤਾ ਚੱਲਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਕਥਿਤ ਤੌਰ ’ਤੇ ਸਬੰਧਤ ਦੋ ਗੈਂਗਸਟਰਾਂ ਪਵਨ ਬਿਸਨੋਈ ਅਤੇ ਨਸੀਬ ਨੂੰ ਮੋਗਾ ਪੁਲਿਸ ਨੇ ਫ਼ਤਿਹਬਾਦ ਤੋਂ ਗਿ੍ਰਫਤਾਰ ਕੀਤਾ ਹੈ। ਚਰਚਾ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਵਰਤੀ ਬਲੈਰੋ ਕਾਰ ਫ਼ਹਿਤਬਾਅਦ ਦੇ ਹੰਸ ਨਗਰ ਵਿਚ ਦੇਖੀ ਗਈ ਸੀ। ਜਿਸਦੇ ਚੱਲਦੇ ਸੰਭਾਵਨਾ ਹੈ ਕਿ ਇਸ ਕਾਂਡ ਵਿਚ ਇੱਥੋਂ ਹੋਰ ਵੀ ਜਿੰਮੇਵਾਰ ਹੋ ਸਕਦਾ ਹੈ। ਮੋਗਾ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਗੈਂਗਸਟਰਾਂ ਨੂੰ ਮੋਗਾ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਪਵਨ ਬਿਸਨੋਈ ਵਿਰੁਧ ਮੋਗਾ ’ਚ ਕਈ ਕੇਸ ਦਰਜ਼ ਹਨ।
ਬਾਕਸ
ਪੰਜਾਬ ਦੀਆਂ ਜੇਲ੍ਹਾਂ ਦੀ ਕਮਾਂਡ ਹੁਣ ਹਰਪ੍ਰੀਤ ਸਿੱਧੂ ਦੇ ਹੱਥ
ਸਖ਼ਤ ਮਿਜਾਜ਼ ਦੇ ਪੁਲਿਸ ਅਫ਼ਸਰ ਮੰਨੇ ਜਾਂਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਜਿੰਮੇਵਾਰੀ ਸੋਂਪੀ ਹੈ। ਹਾਲਾਂਕਿ ਉਹ ਇਸਦੇ ਨਾਲ ਪਹਿਲਾਂ ਦੀ ਤਰ੍ਹਾਂ ਐਸ.ਟੀ.ਐਫ਼ ਦੇ ਮੁਖੀ ਤੌਰ ’ਤੇ ਕੰਮ ਕਰਦੇ ਰਹਿਣਗੇ। ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਹਰਪ੍ਰੀਤ ਸਿੱਧੂ ਨੇ ਹੀ ਪੰਜਾਬ ਵਿਚ ਨਸ਼ਿਆਂ ਦੇ ਨੈਟਵਰਕ ’ਤੇ ਜਾਂਚ ਕੀਤੀ ਸੀ, ਜਿਸਦੇ ਆਧਾਰ ’ਤੇ ਵੱਡੀਆਂ ਗਿ੍ਰਫਤਾਰੀਆਂ ਵੀ ਹੋਈਆਂ ਸਨ।
Share the post "ਲਾਰੇੈਂਸ ਬਿਸਨੋਈ ਨੇ ਦਿੱਲੀ ਪੁਲਿਸ ਕੋਲ ਸਿੱਧੂ ਮੂਸੇਵਾਲਾ ਕਾਂਡ ’ਚ ਅਪਣੇ ਗਰੁੱਪ ਦੀ ਸਮੂਲੀਅਤ ਕਬੂਲੀ!"