ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ
ਰਜਿੰਦਰ ਬਸੰਤ, ਰਿਟਾਇਰ ਡੀਐਸਪੀ ਬੁਲੰਦ ਸਿੰਘ ਅਤੇ ਓਬੀਸੀ ਵੈਲਫੇਅਰ ਫਰੰਟ ਦੇ ਚੇਅਰਮੈਨ ਕਰਮਜੀਤ ਸਿੰਘ ਨਾਰੰਗਵਾਲ ‘ਆਪ’ ਵਿੱਚ ਹੋਏ ਸ਼ਾਮਲ
ਚੰਡੀਗੜ੍ਹ, 17 ਅਗਸਤ: ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਵਿੱਚ ਉਸ ਸਮੇਂ ਵੱਡਾ ਵੱਡਾ ਹੁਲਾਰਾ ਮਿਲਿਆ ਜਦੋਂ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਸਤੀਆਂ ‘ਆਪ’ ਵਿੱਚ ਸ਼ਾਮਲ ਹੋ ਗਈਆਂ।ਬਸੰਤ ਗਰੁੱਪ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ,ਰਿਟਾਇਰ ਡੀਐਸਪੀ ਬੁਲੰਦ ਸਿੰਘ ਅਤੇ ਆਰ.ਓਬੀਸੀ ਵੈਲਫੇਅਰ ਫਰੰਟ (ਜਮਹੂਰੀ) ਪੰਜਾਬ ਦੇ ਕਰਮਜੀਤ ਸਿੰਘ ਨਾਰੰਗਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਖਬਰ ਨੂੰ ਵੀ ਪੜ੍ਹੋ “ਮੁੱਖ ਮੰਤਰੀ ਨੇ ਖੁਦ ਕਿਸ਼ਤੀ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ”
‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ ਨੇ ੳਨਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਕੁਲਵੰਤ ਸਿੰਘ ਪੱਪੀ (ਅਕਾਲੀ ਦਲ), ਤਰਲੋਚਨ ਸਿੰਘ ਕਾਕਾ (ਕਾਂਗਰਸ) ਅਤੇ ਸਰਬਜੀਤ ਸਿੰਘ ਸੇਵੀਆਂ (ਕਾਂਗਰਸ) ਵੀ ‘ਆਪ’ ਵਿੱਚ ਸ਼ਾਮਲ ਹੋ ਗਏ।ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਨ੍ਹਾਂ ਪ੍ਰਮੁੱਖ ਹਸਤੀਆਂ ਦੇ ਸ਼ਾਮਲ ਹੋਣ ਨਾਲ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।
ਇਸ ਖਬਰ ਨੂੰ ਵੀ ਪੜ੍ਹੋ “ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ; ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਵੱਲੋਂ 1200 ਮੈਗਾਵਾਟ ਸੌਰ ਊਰਜਾ ਲਈ ਸਮਝੌਤੇ”
ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਸਕੱਤਰ ਅਮਨਦੀਪ ਸਿੰਘ ਮੋਹੀ, ਸ਼ਮਿੰਦਰ ਸਿੰਘ ਖਿੰਡਾ, ਰਾਜਵਿੰਦਰ ਕੌਰ ਥਿਆੜਾ, ਗੁਰਦੇਵ ਸਿੰਘ ਲੱਖਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਵੀ ਨਵੇਂ ਆਗੂਆਂ ਦਾ ਸਵਾਗਤ ਕਰਨ ਲਈ ਹਾਜ਼ਰ ਸਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੋ ਲੋਕ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਉਹ ਹਰ ਰੋਜ਼ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅਸੀਂ ਮਿਲ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਆਗੂ ਆਪਣੇ ਖੇਤਰ ਵਿੱਚ ਬਹੁਤ ਕਾਮਯਾਬ ਹਨ ਅਤੇ ਉਨ੍ਹਾਂ ਦੇ ਸਮਾਜ ਭਲਾਈ ਦੇ ਤਜ਼ਰਬੇ ਦਾ ਪਾਰਟੀ ਨੂੰ ਵੀ ਫਾਇਦਾ ਹੋਵੇਗਾ।