ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਸਹਾਇਕ ਕਮਿਸ਼ਨਰ (ਜ) ਪੰਕਜ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਚਾਈਲਡ ਲੇਬਰ ਵਿਰੋਧੀ ਮਹੀਨਾ ਮਨਾਉਣ ਸਬੰਧੀ ਜਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਅਨੁਪਮਾ, ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ, ਪੁਲਿਸ ਵਿਭਾਗ ਤੋਂ ਇੰਸਪੈਕਟਰ ਸੁਖਵੀਰ ਕੌਰ, ਸਿੱਖਿਆ ਵਿਭਾਗ ਤੋਂ ਮੈਡਮ ਭੁਪਿੰਦਰ ਕੌਰ, ਕਿਰਤ ਵਿਭਾਗ ਤੋਂ ਲੇਬਰ ਇੰਸਪੈਕਟਰ ਸ੍ਰੀਮਤੀ ਇੰਦਰਪ੍ਰੀਤ ਕੌਰ, ਮੈਂਬਰ ਜਿਲ੍ਹਾ ਬਾਲ ਭਲਾਈ ਕਮੇਟੀ ਸ੍ਰੀਮਤੀ ਸਾਮਲਤਾ ਲਾਟਿਕਾ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ 1 ਜੂਨ ਤੋਂ 30 ਜੂਨ ਤੱਕ ਚਾਈਲਡ ਲੇਬਰ ਵਿਰੋਧੀ ਮਹੀਨਾ ਮਨਾਇਆ ਜਾਣਾ ਹੈ। ਇਸ ਦਾ ਮੁੱਖ ਮੰਤਵ ਬਠਿੰਡਾ ਸ਼ਹਿਰ ਨੂੰ ਚਾਈਲਡ ਲੇਬਰ ਮੁਕਤ ਕਰਨਾ ਹੈ।ਉਨ੍ਹਾਂ ਮੌਜੂਦ ਅਧਿਆਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਦੌਰਾਨ ਚਾਈਲਡ ਲੇਬਰ ਸਬੰਧੀ ਅਚਨਚੇਤ ਚੈਕਿੰਗਾਂ ਕੀਤੀਆਂ ਜਾਣ। ਲੇਬਰ ਰੇਡ ਦੇ ਦੌਰਾਨ ਜੇਕਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੁਰੱਖਿਅਤ ਥਾਵਾਂ ਤੇ ਕੰਮ ਕਰਦੇ ਅਤੇ 18 ਸਾਲ ਤੋਂ ਘੱਟ ਖਤਰਨਾਕ ਅਦਾਰਿਆਂ ਵਿੱਚ ਕੰਮ ਕਰਦੇ ਪਾਏ ਜਾਦੇ ਹਨ ਤਾਂ ਉਨ੍ਹਾਂ ਦੇ ਮਾਲਕਾਂ ਦੇ ਖਿਲਾਫ਼ ਜੁਵੇਨਾਇਲ ਜ਼ਸਟਿਸ ਐਕਟ 2021 ਅਤੇ ਚਾਈਲਡ ਲੇਬਰ ਐਕਟ 1986 ਦੇ ਅਧੀਨ ਧਾਰਾਵਾਂ ਦੇ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰਦੇ ਹੋਏ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇ।ਮੀਟਿੰਗ ਦੌਰਾਨ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਇੱਕ ਨੋਡਲ ਅਫ਼ਸਰ ਨਿਯੁਕਤ ਕਰਕੇ ਜਾਣਕਾਰੀ ਲੇਬਰ ਟਾਸਕ ਫੋਰਸ ਕਮੇਟੀ ਨੂੰ ਦਿੱਤੀ ਜਾਵੇ।
Share the post "ਲੇਬਰ ਵਿਰੋਧੀ ਮਹੀਨਾ ਮਨਾਉਣ ਸਬੰਧੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਮੀਟਿੰਗ ਆਯੋਜਿਤ"