16 Views
ਦਲਿਤ ਮਹਾਂ ਪੰਚਾਇਤ ਤੇ ਦਲਿਤ ਜਥੇਬੰਦੀਆਂ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਦਲਿਤ ਮਹਾਂ ਪੰਚਾਇਤ, ਐਸ ਸੀ ਵਿੰਗ ਕਾਂਗਰਸ ਅਤੇ ਆਦਿ ਧਰਮ ਸਮਾਜ ਦੇ ਨੇਤਾਵਾਂ ਦੀ ਇੱਕ ਮੀਟਿੰਗ ਅੱਜ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਪੰਜਾਬ ਜਰਨਲ ਸਕੱਤਰ ਕਾਂਗਰਸ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਲਦੇਵ ਸਿੰਘ ਅਕਲੀਆਂ, ਜਰਮਨ ਗਹਿਰੀ,ਸੁਰੇਸ਼ ਕੁਮਾਰ, ਸੁੰਦਰ ਵਾਲਮੀਕੀ, ਮਨਜੀਤ ਸਿੰਘ ਨਰੂਆਣਾ, ਸਰਦੂਲ ਸਿੰਘ, ਮੋਦਨ ਸਿੰਘ ਪੰਚ ,ਰਾਧੇ ਸ਼ਾਮ ਸ਼ਹਿਰੀ ਪ੍ਰਧਾਨ ਦਲਿਤ ਮਹਾਂ ਪੰਚਾਇਤ ਸਮੇਤ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸ ਸੀ ਕਮਿਸ਼ਨ ਦੀਆਂ ਸ਼ਕਤੀਆਂ ਨੂੰ ਘਟਾਇਆ ਜਾ ਰਿਹਾ ਹੈ ਅਤੇ ਦਲਿਤ ਸਮਾਜ ਨੂੰ ਸਰਕਾਰ ਨੇ ਅਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਅਤੇ ਲੋਕਤੰਤਰ ਦੀ ਰਾਖੀ ਲਈ ਦਲਿਤ ਸਮਾਜ ਨੂੰ ਇਕ ਜੁੱਟ ਹੋਣ ਦੀ ਲੋੜ ਹੈ । ਗਹਿਰੀ ਨੇ ਕਿਹਾ ਰਾਹੁਲ ਗਾਂਧੀ ਉਪਰ ਕਾਰਵਾਈ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਭਾਜਪਾ ਸਰਕਾਰ ਦੇ ਕਫ਼ਨ ਦਾ ਆਖਰੀ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਵਲੋਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।
Share the post "ਲੋਕਤੰਤਰ ਤੇ ਸਵਿਧਾਨ ਬਚਾਉਣ ਲਈ ਦਲਿਤ ਸਮਾਜ ਨੂੰ ਇਕ ਜੁੱਟ ਹੋਣ ਦੀ ਲੋੜ: ਗਹਿਰੀ"