ਲੋਜਪਾ ਬਠਿੰਡਾ ਦਿਹਾਤੀ ਹਲਕੇ ਦੀਆਂ ਮੁਸ਼ਕਲਾਂ ਸਬੰਧੀ 24 ਨੂੰ ਕਰੇਗੀ ਮੀਟਿੰਗ: ਗਹਿਰੀ

0
33

ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ: ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਹਲਕਾ ਦਿਹਾਤੀ ਬਠਿੰਡਾ ’ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪਾਰਟੀ ਵਲੋਂ ਆਗਾਮੀ 24 ਨਵੰਬਰ ਨੂੰ ਸੰਗਤ ਮੰਡੀ ਵਿਖੇ ਮੀਟਿੰਗ ਕੀਤੀ ਜਾਵੇਗੀ। ਜਿਸ ਵਿਚ ਪਿੰਡਾਂ ਵਿੱਚ ਬਿਜਲੀ ਦੇ ਬਿੱਲ ਮੁਆਫੀ ਤੋਂ ਇਲਾਵਾ ਲਾਲ ਲਕੀਰ ਖਤਮ ਹੋਣ ਨਾਲ ਲੋਕਾਂ ਨੂੰ ਘਰਾਂ ਦੀ ਮਾਲਕੀ ਮਿਲਣ ਵਿਚ ਕੀ ਮੁਸ਼ਕਿਲ ਆ ਰਹੀ ਹੈ, ਆਦਿ ਮੁੱਦੇ ਵਿਚਾਰੇ ਜਾਣਗੇ। ਅੱਜ ਵੀ ਇਸ ਮੀਟਿੰਗ ਵਿੱਚ ਬੋਹੜ ਸਿੰਘ ਘਾਰੂ, ਬਲਦੇਵ ਸਿੰਘ ਮੋਜੀ, ਪਰਮਜੀਤ ਕੌਰ, ਮਹਿੰਦਰ ਕੌਰ ,ਲਵਪਰਿਤ ਸਿੰਘ, ਦੁੱਲਾ ਸਿੰਘ ਸਿੱਧੂ, ਸੁਖਵਿੰਦਰ ਸਿੰਘ ਕਾਲੇਕੇ,ਗੁਰਜੰਟ ਸਿੰਘ, ਬਲਦੇਵ ਸਿੰਘ, ਚੰਦ ਸਿੰਘ, ਦਰਬਾਰਾ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੂਬੇਦਾਰ ਸੁਖਦਰਸ਼ਨ ਸਿੰਘ, ਮੋਦਨ ਸਿੰਘ, ਜੋਧਾ ਸਿੰਘ, ਜਸਵੀਰ ਸਿੰਘ ਸੀਰਾ, ਜਰਮਨਜੀਤ ਸਿੰਘ ਗਹਿਰੀ ਤੋਂ ਇਲਾਵਾ ਕਈ ਲੋਜਪਾ ਨੇਤਾਵਾਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here