ਅਜਾਦੀ ਦਿਵਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਸਨਮਾਨਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਅਗੱਸਤ: ਬਠਿੰਡਾ ਸਥਿਤ ਕਾਉਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪਰਮਜੀਤ ਸਿੰਘ ਅਤੇ ਸੀਆਈਡੀ ਵਿੰਗ ਦੇ ਆਈ.ਏ ਹਰਦੀਪ ਸਿੰਘ ਨੂੰ ਅੱਜ ਅਜਾਦੀ ਦਿਵਸ ਦੇ 75ਵੇਂ ਸਮਾਗਮ ਸਮਾਰੋਹ ਦੌਰਾਨ ਸਥਾਨਕ ਖੇਡ ਸਟੇਡੀਅਮ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਸਨਾਮਨਿਤ ਕੀਤਾ ਗਿਆ। ਸੂਬੇ ਦੇ ਚਰਚਿਤ ਸਿੱਧੂ ਮੁਸੇਵਾਲਾ ਕਤਲ ਕਾਂਡ ’ਚ ਲੋੜੀਦੇ ਇੱਕ ਗੈਂਗਸਟਰ ਨੂੰ ਕਾਬੂ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇੰਸਪੈਕਟਰ ਪਰਮਜੀਤ ਸਿੰਘ ਦੀ ਹੋਸਲਾ ਅਫ਼ਜਾਈ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਜਿਹੇ ਹੋਣਹਾਰ ਪੁਲਿਸ ਅਧਿਕਾਰੀ ਸੂਬੇ ਦਾ ਸਰਮਾਇਆ ਹਨ। ਦਸਣਾ ਬਣਦਾ ਹੈ ਕਿ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਹੀ ਕਾਉੂਂਟਰ ਇੰਟੈਲੀਜੈਂਸ ਵਿੰਗ ਨੇ ਕੁੱਝ ਸਮਾਂ ਪਹਿਲਾਂ ਇੱਕ ਪਾਕਿਸਤਾਨੀ ਜਾਸੂਸ ਨੂੰ ਵੀ ਕਾਬੂ ਕੀਤਾ ਸੀ, ਇਸਤੋਂ ਇਲਾਵਾ ਮਲੇਸ਼ੀਆ ’ਚ ਪਨਾਹ ਲਈ ਬੈਠੇ ਇੱਕ ਗੈਂਗਸਟਰ ਨੂੰ ਵੀ ਦਿੱਲੀ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ ਸੀ। ਉਧਰ ਖ਼ੁਫ਼ੀਆ ਵਿੰਗ ਬਠਿੰਡਾ ਯੂਨਿਟ ਦੇ ਆਈ.ਏ ਹਰਦੀਪ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਤੇ ਲਗਨ ਨਾਲ ਨਿਭਾਈ ਜਾ ਰਹੀ ਡਿਊਟੀ ਦੇ ਚੱਲਦਿਆਂ ਵਿੰਗ ਦੇ ਉਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।ਸੁਤੰਤਰਤਾ ਦਿਵਸ ਤੇ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ , ਸ੍ਰੀ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਮ ਐਲ ਏ ਸਹਿਬਾਨ ਵੱਲੋ ਹਰਦੀਪ ਸਿੰਘ ਨੂੰ ਖੁਫੀਆ ਵਿਭਾਗ ਵਿੱਚ ਵਧੀਆ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ ਹੈ ।ਇਸ ਕਾਰਜ ਲਈ ਹਰਦੀਪ ਸਿੰਘ ਨੇ ਸ੍ਰ ਪਰਮਿੰਦਰ ਸਿੰਘ ਡੀ. ਐਸ.ਪੀ. ਸੀ. ਆਈ. ਡੀ ਯੁਨਿਟ ਬਠਿੰਡਾ , ਇੰਸਪੈਕਟਰ ਜਗਦੀਪ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਸਬ ਇੰਸਪੈਕਟਰ ਰਾਮ ਸਿੰਘ ਅਤੇ ਸਮੂਹ ਸਟਾਫ ਦਾ ਤਹਿ ਦਿਲੋ ਧੰਨਵਾਦ ਕੀਤਾ ।
ਵਧੀਆਂ ਸੇਵਾਵਾਂ ਲਈ ਇੰਸਪੈਕਟਰ ਪਰਮਜੀਤ ਸਿੰਘ ਤੇ ਆਈ.ਏ ਹਰਦੀਪ ਸਿੰਘ ਸਨਮਾਨਿਤ
10 Views