ਗ੍ਰਹਿ ਮੰਤਰੀ ਨੇ ਸੈਕੜਿਆਂ ਲੋਕਾਂ ਦੀ ਸੁਣੀ ਸਮਸਿਆਵਾਂ ਅਤੇ ਅਧਿਕਾਰੀਆਂ ਨੂੰ ਦਿੱਤੇ ਕਾਰਵਾਈ ਦੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੁਲਾਈ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਪਣੇ ਰਿਹਾਇਸ਼ ‘ਤੇ ਪੂਰੇ ਸੂਬੇ ਤੋਂ ਆਏ ਸੈਕੜਿਆਂ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਨ ਸ਼ਿਕਾਇਤਾਂ ‘ਤੇ ਪ੍ਰਾਥਮਿਕਤਾ ਨਾਲ ਕਾਰਵਾਈ ਕੀਤੀ ਜਾਵੇ ਜਿਸ ਨਾਲ ਜਨਤਾ ਨੂੰ ਨਿਆਂ ਮਿਲੇ। ਹਿਸਾਰ ਨਿਵਾਸੀ ਵਿਆਹਤਾ ਮਹਿਲਾ ਨੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਸਾਹਮਣੇ ਫਰਿਆਦ ਲਗਾਈ ਕਿ ਉਸ ਦੇ ਸੋਹਰੇਘਰ ਵੱਲੋਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਜਿਸ ਵਜ੍ਹਾ ਨਾਲ ਉਸ ਦਾ ਛੇ ਮਹੀਨੇ ਦਾ ਗਰਭਪਾਤ ਹੋਇਆ। ਇਸ ਤੋਂ ਇਲਾਵਾ ੳਸ ‘ਤੇ ਝੂਠਾ ਕੇਸ ਵੀ ਦਾਇਰ ਕੀਤਾ ਗਿਆ। ਉਸ ਦੇ ਤਸਿਆ ਕਿ ਹਿਸਾਰ ਪੁਲਿਸ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ। ਮਹਿਲਾ ਦੀ ਫਰਿਆਦ ‘ਤੇ ਗ੍ਰਹਿ ਮੰਤਰੀ ਨੇ ਡੀਐਸਪੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸਆਈਟੀ ਗਠਨ ਕਰਨ ਅਤੇ ਮਾਮਲੇ ਦੀ ਜਾਂਚ ਹੋਰ ਜਿਲ੍ਹਾ ਪੁਲਿਸ ਤੋਂ ਕਰਾਉਣ ਦੇ ਨਿਰਦੇਸ਼ ਦਿੱਤੇ। ਮੰਤਰੀ ਵਿਜ ਨੇ ਇਸ ਤੋਂ ਇਲਾਵਾ ਹੋਰ ਲੋਕਾਂ ਦੀ ਵੀ ਸਮਸਿਆਵਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ ਸਿਰਸਾ ਵਿਚ ਆਏ ਲੋਕਾਂ ਨੇ ਗੈਰ-ਇਰਾਦਤਨ ਹੱਤਿਆ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਕੀਤੀ ਜਿਸ ‘ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਸਆਈਟੀ ਗਠਨ ਕਰ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ, ਨਰਾਇਣਗੜ੍ਹ ਵਿਚ ਹੱਤਿਆ ਦੀ ਕੋਸ਼ਿਸ਼ ਅਤੇ ਮਾਰਕੁੱਟ ਮਾਮਲੇ ਵਿਚ ਇਕ ਹਫਤੇ ਵਿਚ ਜਾਂਚ ਰਿਪੋਰਟ ਦੇਣ ਦੇ ਨਿਰਦੇਸ਼ ਐਸਪੀ ਨੂੰ ਦਿੱਤੇ। ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਹੋਣ ਦੀ ਸ਼ਿਕਾਇਤ ਕੀਤੀ ਜਿਸ ‘ਤੇ ਗ੍ਰਹਿ ਮੰਤਰੀ ਨੇ ਜਾਂਚ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਕਰਨਾਲ ਵਿਚ ਜਮੀਨ ‘ਤੇ ਕਬਜੇ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਵਿਜ ਨੇ ਡੀਸੀ ਕਰਨਾਲ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ ਹਿਸਾਰ ਵਿਚ ਮਾਰਕੁੱਟ ਮਾਮਲੇ ਵਿਚ ਐਸਪੀ ਨੂੰ, ਪੰਚਕੂਲਾ ਵਿਚ ਮਾਰਕੁੱਟ ਤੇ ਧਮਕੀ ਦੇਣ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਪੰਚਕੂਲਾ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਕੁਰੂਕਸ਼ੇਤਰ ਵਿਚ ਦਹੇਜ, ਉਤਪੀੜਨ ਦੇ ਮਾਮਲੇ ਵਿਚ ਐਸਪੀ ਕੁਰੂਕਸ਼ੇਤਰ ਤੋਂ ਇਕ ਹਫਤੇ ਵਿਚ ਕਾਰਵਾਈ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਗ੍ਰਹਿ ਮੰਤਰੀ ਵਿਜ ਦੇ ਰਿਹਾਇਸ਼ ‘ਤੇ ਮੁਲਾਕਾਤ ਕਰਨ ਵਾਲਿਆਂ ਵਿਚ ਪਾਲਿਕਾਵਾਂ ਚੋਣਾ ਵਿਚ ਜਿੱਤ ਦਰਜ ਕਰਨ ਵਾਲੀ ਕੈਥਲ ਅਤੇ ਗੋਹਾਨਾ ਤੋਂ ਨਵੇਂਨਿਯੁਕਤ ਚੇਅਰਪਰਸਨ ਵੀ ਉਨ੍ਹਾਂ ਨਾਲ ਮਿਲਣ ਪਹੁੰਚੇ। ਕੈਥਲ ਤੋਂ ਨਗਰ ਪਰਿਸ਼ਦ ਦੀ ਚੇਅਰਪਰਸਨ ਸੁਰਭੀ ਗਰਗ ਦੇ ਨਾਲ ਭਾਜਪਾ ਜਿਲ੍ਹਾ ਪ੍ਰਧਾਨ ਅਸ਼ੋਕ ਗੁਰਜਰ, ਸਬਰੇਸ਼ ਗਰਗ, ਮੁਨੀਸ਼, ਆਦਿਤਅ ਬਲਵਿੰਦਰ, ਸੰਦੀਪ ਗਰਗ ਤੇ ਹੋਰ ਅਧਿਕਾਰੀਆਂ ਨੇ ਮੰਤਰੀ ਵਿਜ ਨਾਲ ਮੁਲਾਕਾਤ ਕੀਤੀ। ਇਸੀ ਤਰ੍ਹਾ ਗੋਹਾਨਾ ਤੋਂ ਨਗਰ ਪਰਿਸ਼ਦ ਚੇਅਰਪਰਸਨ ਰਜਨੀ ਵਿਰਮਾਨੀ ਦੇ ਪਤੀ ਇੰਦਰਜੀਤ ਵਿਰਮਾਨੀ, ਸਾਬਕਾ ਐਚਪੀਐਸਸੀ ਮੈਂਬਰ ਡਾ ਕੇਸੀ ਭਾਂਗੜ, ਡਾ. ਧਰਮਵੀਰ, ਗੁਲਸ਼ਨ ਵਿਰਮਾਨੀ ਸਮੇਤ ਹੋਰ ਅਧਿਕਾਰੀਆਂ ਨੇ ਮੁਲਾਕਾਤ ਕੀਤੀ। ਸਾਰੇ ਅਧਿਕਾਰੀਆਂ ਨੇ ਕਿਹਾ ਕਿ ਪਾਲਿਕਾਵਾਂ ਚੋਣਾ ਵਿਚ ਭਾਜਪਾ ਦੀ ਜਿੱਤ ਵਿਚ ਗ੍ਰਹਿ ਮੰਤਰੀ ਅਨਿਲ ਵਿਜ ਦੀ ਖਾਸ ਭੁਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਗ੍ਰਹਿ ਮੰਤਰੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਸਮੂਚੇ ਹਰਿਆਣਾ ਹੀ ਨਹੀਂ ਸਗੋ ਪੂਰਾ ਦੇਸ਼ ਵਿਚ ਹੋਰ ਰਹੀ ਹੈ ਜੋ ਕਿ ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ।
Share the post "ਵਿਆਹਤਾ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸ਼ਿਕਾਇਤ ‘ਤੇ ਗ੍ਰਹਿ ਮੰਤਰੀ ਵਿਜ ਨੇ ਦਿੱਤੇ ਐਸਆਈਟੀ ਗਠਨ ਕਰਨ ਦੇ ਨਿਰਦੇਸ਼"