16 Views
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਗਤਾਂ ਲਈ ਐਮ ਪੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਜਨਵਰੀ, :- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਰਜਿ ਬਠਿੰਡਾ ਵੱਲੋਂ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਜੈਪਾਲਗੜ੍ਹ ਵਿਖੇ ਪੰਚਾਇਤੀ ਘਰ ਦੇ ਕਮਰਿਆਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੰਸਥਾ ਦੇ ਮੈਂਬਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਵਿਰਾਸਤੀ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਹਰਸਿਮਰਤ ਕੌਰ ਬਾਦਲ ਅਤੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਜਦ ਕਿ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਨੇ ਧੰਨਵਾਦ ਕੀਤਾ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿਚ ਸੰਸਥਾ ਵੱਲੋਂ ਪਿਛਲੇ ਦਿਨੀਂ ਲਗਾਏ ਗਏ 16ਵੇਂ ਵਿਰਾਸਤੀ ਮੇਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਥਾ ਪੰਜਾਬੀ ਸੱਭਿਆਚਾਰ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡਾ ਰੋਲ ਨਿਭਾ ਰਹੀ ਹੈ ਜਿਸ ਲਈ ਸੰਸਥਾ ਦੇ ਸਮੁੱਚੇ ਅਹੁਦੇਦਾਰ ਵਧਾਈ ਦੇ ਪਾਤਰ ਹਨ। ਸੰਸਥਾ ਦੇ ਮੈਂਬਰਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੂੰ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਫੁਲਕਾਰੀ ਅਤੇ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੀਆਂ ਮਹਿਲਾ ਮੈਂਬਰਾਂ ਨੇ ਵਿਰਾਸਤੀ ਗੀਤ ਅਤੇ ਦੋਹੇ ਗਾਏ ਜਿਨ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਨੇ ਗਿੱਧਾ ਪਾ ਕੇ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਟੇਜ ਦੀ ਕਾਰਵਾਈ ਫਾਊਂਡੇਸ਼ਨ ਦੇ ਸਕੱਤਰ ਸੁਖਦੇਵ ਸਿੰਘ ਗਰੇਵਾਲ ਨੇ ਨਿਭਾਈ। ਸੰਸਥਾ ਵੱਲੋਂ ਵਿਰਾਸਤੀ ਮੇਲੇ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਡੀ ਸੀ ਦਫ਼ਤਰ ,ਨਗਰ ਨਿਗਮ ਦਫਤਰ, ਵਕਫ ਬੋਰਡ, ਹਾਜ਼ੀਰਤਨ ਗੁਰਦੁਆਰਾ ਸਾਹਿਬ, ਸਬਜੀ ਮੰਡੀ ਆੜਤੀ ਐਸੋਸੀਏਸ਼ਨ ,ਗੁਰਦੁਆਰਾ ਸਿੰਘ ਸਭਾ, ਹੋਲਸੇਲ ਮੈਡੀਕਲ ਐਸੂਏਸ਼ਨ ਅਤੇ ਬਿਜਲੀ ਬੋਰਡ ਦੇ ਐਸਡੀਓ ਆਦਿ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ, ਬਲਦੇਵ ਸਿੰਘ ਚਾਹਲ, ਗੁਰਮੀਤ ਸਿੱਧੂ, ਪ੍ਰੋਫੈਸਰ ਜਸਵੰਤ ਸਿੰਘ, ਸੁੱਖਦਰਸ਼ਨ ਸ਼ਰਮਾ, ਮਿੱਠੂ ਸਿੰਘ ਬਰਾੜ, ਬਲਦੇਵ ਸਿੰਘ ਜੈਲਦਾਰ, ਰਜਿੰਦਰ ਸਿੰਘ ਰਾਜੂ ਪਰਿੰਦਾ, ਮਾਸਟਰ ਮਾਨ ਸਿੰਘ, ਠਾਣੇਦਾਰ ਮਨਦੀਪ ਸਿੰਘ, ਜਸਵਿੰਦਰ ਸਿੰਘ ਗੋਨਿਆਣਾ, ਜਗਜੀਤ ਧਨੌਲਾ, ਜਗਜੀਤ ਮਠਾੜੂ , ਰਮਨ ਸੇਖੋਂ, ਰਜਿੰਦਰ ਕੌਰ ਸੰਧੂ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ ਬਰਾੜ, ਮਲਕੀਅਤ ਕੌਰ, ਗੁਰਬਖਸ਼ ਕੌਰ ,ਮੈਡਮ ਬੱਬੂ ਢੱਲਾ, ਬੀਬੀ ਸੁਰਿੰਦਰ ਕੌਰ, ਰੀਤੂ ਬਾਲਾ ਗਰਗ, ਮੈਡਮ ਸਰਬਜੀਤ ਕੌਰ, ਅਵਤਾਰ ਸਿੰਘ ਅਤੇ ਬਠਿੰਡਾ ਸ਼ਹਿਰ ਦੇ ਪਤਵੰਤੇ ਬਲਕਾਰ ਸਿੰਘ ਬਰਾੜ , ਮੋਹਿਤ ਗੁਪਤਾ, ਇਕਬਾਲ ਸਿੰਘ ਬਬਲੀ ਢਿੱਲੋਂ, ਦਲਜੀਤ ਸਿੰਘ ਬਰਾੜ, ਜੋਗਿੰਦਰ ਕੌਰ ਖਾਲਸਾ, ਹਰਪਾਲ ਸਿੰਘ ਢਿੱਲੋਂ , ਕਿਰਨਜੀਤ ਸਿੰਘ ਗਹਿਰੀ,ਰਾਜਵਿੰਦਰ ਸਿੰਘ ਸਿੱਧੂ, ਜਗਦੀਪ ਗੈਹਰੀ, ਸੁਖਦੇਵ ਸਿੰਘ ਗੁਰਥੱਰੀ, ਅਮਰਜੀਤ ਸਿੰਘ ਬੇਦੀ, ਲਖਵਿੰਦਰ ਕੋਰ, ਡਾਕਟਰ ਸੁਖਜਿੰਦਰ ਸਿੰਘ ਘੁਮਾਣ ਆਦਿ ਹਾਜ਼ਰ ਸਨ।