ਸੁਖਜਿੰਦਰ ਮਾਨ
ਬਠਿੰਡਾ, 31 ਮਈ : ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਅਤੇ ਏ.ਐਨ.ਐਮ. ਸਕੂਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ । ਇਸ ਮੌਕੇ ਜਿਲਾ ਟੀਬੀ ਅਫਸਰ ਡਾ. ਰੋਜੀ ਅਗਰਵਾਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਕੁਲਵੰਤ ਸਿੰਘ ਅਤੇ ਲੈਕਚਰਾਰ ਕਮਲੇਸ਼ ਕੁਮਾਰੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਤੰਬਾਕੂ ਵਿਰੋਧੀ ਕਰਵਾਏ ਗਏ ਪੋਸਟਰ ਮੁਕਾਬਲੇ ਦੇ ਜੇਤੂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਮੂਹ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਹੋਰਨਾਂ ਨੂੰ ਇਸਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਦੀ ਸਹੁੰ ਵੀ ਚੁਕਵਾਈ ਗਈ। ਖਾਲਸਾ ਸਕੂਲ ਦੇ ਪਿ੍ਰੰਸੀਪਲ ਸ੍ਰ. ਜਗਤਾਰ ਸਿੰਘ ਬਰਾੜ ਅਤੇ ਏ.ਐਨ.ਐਮ. ਸਕੂਲ ਦੇ ਪਿ੍ਰੰਸੀਪਲ ਲਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹਾ । ਇਸ ਮੌਕੇ ਸਿਹਤ ਕਰਮਚਾਰੀ ਲਖਵਿੰਦਰ ਸਿੰਘ ਕੈਂਥ, ਗਗਨਦੀਪ ਸਿੰਘ ਭੁੱਲਰ, ਪਵਨਦੀਪ ਕੌਰ ਬਲਾਕ ਐਜੂਕੇਟਰ, ਡੀਲੰਿਗ ਸਹਾਇਕ ਤੰਬਾਕੂ ਕੰਟਰੋਲ ਸ਼੍ਰ. ਸ਼ੇਰਜੰਗ ਸਿੰਘ, ਡਾ. ਕਪਿਲ ਮਿੱਤਲ. ਡਾ. ਮੰਜੂ ਬਾਲਾ, ਸਟਾਫ ਨਰਸ ਸਵਰਨ ਕੌਰ, ਗੁਰਪ੍ਰੀਤ ਸਿੰਘ ਐਸ.ਆਈ., ਨਰਸਿੰਗ ਟਿਊਟਰ ਪਰਮਿੰਦਰ ਕੌਰ, ਖੁਸ਼ਪ੍ਰੀਤ ਕੌਰ, ਰਵਿੰਦਰ ਕੌਰ, ਸਿਮਰਨਜੀਤ ਕੌਰ ਅਤੇ ਖਾਲਸਾ ਸਕੂਲ ਤੋਂ ਮੈਡਮ ਸਿਮਰਜੀਤ ਕੌਰ, ਮੈਡਮ ਸ਼ਿੰਦਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਨਰਿੰਦਰਪਾਲ ਕੌਰ, ਮੈਡਮ ਗੁਰਿੰਦਰ ਕੌਰ, ਮੈਡਮ ਅਮਨਦੀਪ ਕੌਰ, ਕੁਲਵਿੰਦਰ ਸਿੰਘ ਬਰਾੜ ਮੌਜੂਦ ਸਨ ।
ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਨਾ ਖਾਣ ਦੀ ਸਹੁੰ ਚੁਕਵਾਈ
17 Views