17 Views
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਸਹਿਰ ਦੇ ਪ੍ਰਸਿਧ ਡਾਕਟਰ ਸੁਰਜੀਤ ਸਿੰਘ ਕਾਲੜਾ ਸੰਖੇਪ ਬਿਮਾਰੀ ਤੋਂ ਬਾਅਦ ਲੰਘੀ 20 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੀ ਉਮਰ 75 ਸਾਲ ਦੀ ਸੀ । ਉਨ੍ਹਾਂ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਮ ਅਰਦਾਸ 25 ਜੁਲਾਈ ਨੂੰ ਗੁਰੂਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ-1 ਵਿੱਖੇ ਦੁਪਹਿਰ 1 ਵਜੇ ਹੋਵੇਗੀ । ਡਾ ਕਾਲੜਾ ਦੀ ਮੌਤ ਤੇ ਸਹਿਰ ਦੇ ਡਾਕਟਰਾਂ ,ਪ੍ਰਸਿੱਧ ਹਸਤੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਪੁੱਤਰ ਡਾ ਰਿਪੁਦਮਨਜੀਤ ਸਿੰਘ ਕਾਲੜਾ ਨਾਲ ਦੁੱਖ ਸਾਂਝਾ ਕੀਤਾ।