ਸਿੱਖਿਆ ਵਿਕਾਸ ਮੰਚ ਵੱਲ੍ਵੋਂ ਦਿੱਤੇ ਗਏ ਟਰੈਕ ਸੂਟ ਅਤੇ ਹੋਰ ਖੇਡ ਸਹੂਲਤਾਂ
ਹਰਦੀਪ ਸਿੱਧੂ
ਮਾਨਸਾ,17 ਨਵੰਬਰ:ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਰੂਬੀ ਬਾਂਸਲ ਦੀ ਅਗਵਾਈ ਵਿੱਚ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਮਲੇਰਕੋਟਲਾ ਦੌਰਾਨ ਸਤਰੰਜ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਹਿੱਸਾ ਲਿਆ।ਟੀਮ ਇੰਚਾਰਜ ਦਲਜੀਤ ਸਿੰਘ ਬੈਹਣੀਵਾਲ ਮਹਿੰਦਰ ਪਾਲ ਬਰੇਟਾ, ਰਾਜੇਸ਼ ਮਿੱਤਲ ਮਨੂ ਵਾਟਿਕਾ ਸਕੂਲ ਬੁਢਲਾਡਾ ਅਤੇ ਕਰਮਦੀਨ ਖਾਨ ਦੀ ਦੇਖ-ਰੇਖ ਵਿੱਚ ਲੜਕੇ ਅਤੇ ਲੜਕੀਆਂ ਦੀ ਟੀਮ ਨੇ ਭਾਗ ਲਿਆ ਅਤੇ ਲੜਕਿਆਂ ਦੀ ਟੀਮ ਨੇ ਪੰਜਾਬ ਵਿੱਚ ਤੀਜਾ ਸਥਾਨ ਲੈ ਕੇ ਜ਼ਿਲ੍ਹਾ ਮਾਨਸਾ ਦੀ ਬੱਲੇ-ਬੱਲੇ ਕਰਵਾਈ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਭੇਜਿਆ ਲੀਗਲ ਨੋਟਿਸ
ਲੜਕਿਆਂ ਦੀ ਟੀਮ ਵਿੱਚ ਆਦਰਸ਼ ਪਬਲਿਕ ਸਕੂਲ ਦੇ ਵਿਦਿਆਰਥੀ ਪਾਰਸ ਸਿੰਘ ਸਿੱਧੂ, ਹਰਗੁਣ ਸਿੰਘ ਸਿੱਧੂ, ਸਪਸ ਕਿਸ਼ਨਗੜ੍ਹ ਦੇ ਵਿਦਿਆਰਥੀ ਦੇਵਇੰਦਰ ਸ਼ਰਮਾ, ਮਨੂਵਾਟਿਕਾ ਬੁਢਲਾਡਾ ਦੇ ਵਿਦਿਆਰਥੀ ਇਸ਼ਾਨ ਗਰਗ, ਗਰੀਨਲੈਂਡ ਪਬਲਿਕ ਸਕੂਲ ਬਰੇਟਾ ਦੇ ਵਿਦਿਆਰਥੀ ਹਿਮਾਂਕ ਰਿਸ਼ੀਰਾਜ ਅਤੇ ਲੜਕੀਆਂ ਦੀ ਟੀਮ ਵਿੱਚ ਮੰਨੂ ਵਾਟਿਕਾ ਸਕੂਲ ਬੁਢਲਾਡਾ ਦੀਆਂ ਵਿਦਿਆਰਥਣਾਂ ਗੁਰਸੀਰਤ ਕੌਰ ਸੇਖੋਂ, ਅਵੀਨੂਰ ਕੌਰ, ਸਪਸ ਕਿਸ਼ਨਗੜ੍ਹ ਦੀ ਹਰਕਿਰਤ ਕੌਰ, ਸਪਸ ਬਖਸ਼ੀਵਾਲਾ ਦੀ ਪ੍ਰਭਜੋਤ ਕੌਰ, ਸਪਸ ਆਲਮਪੁਰ ਮੰਦਰਾਂ ਦੀ ਤਰਵੀਨ ਕੌਰ ਨੇ ਵੀ ਬਿਹਤਰੀਨ ਪ੍ਦਰਸ਼ਨ ਕੀਤਾ।ਜ਼ਿਲ੍ਹਾ ਸਿੱਖਿਆ ਅਫਸਰ ਮੁਹੰਮਦ ਖਲੀਲ ਨੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਾਨਸਾ ਚ ਨਸ਼ਿਆਂ ਵਿਰੁੱਧ ਮੁੜ ਫੈਸਲਾਕੁੰਨ ਲੜਾਈ ਵਿਢਣ ਦੀ ਚੇਤਾਵਨੀ
ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਮਨਦੀਪ ਸਿੰਘ ਔਲਖ, ਬੀਐਸਓ ਸਰਦੂਲਗੜ੍ਹ ਬਲਵਿੰਦਰ ਸਿੰਘ, ਬੀਐਸਓ ਬਰੇਟਾ ਬਲਜਿੰਦਰ ਸਿੰਘ, ਬੀਐਸਓ ਝਨੀਰ ਰਣਜੀਤ ਸਿੰਘ, ਬੀਐਸਓ ਬੁਢਲਾਡਾ ਬੁੱਧ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਿੱਖਿਆ ਅਧਿਕਾਰੀਆਂ ਨੇ ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ.ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲ੍ਵੋਂ ਨੰਨ੍ਹੇ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਖੇਡਾਂ ਦਾ ਹੋਰ ਸਮਾਨ ਦਿੱਤਾ ਜਾ ਰਿਹਾ ਹੈ।ਇਹਨਾਂ ਚੈੱਸ ਖੇਡਾਂ ਵਿੱਚ ਗੁਰਦਾਸ ਸਿੰਘ ਸੇਖੋਂ ਹੈਡਮਾਸਟਰ ਦੋਦੜਾ, ਕਰਮਜੀਤ ਸਿੰਘ ਬਿਰਦੀ, ਭਗਵਾਨ ਸਿੰਘ ਆਲਮਪੁਰ ਮੰਦਰਾਂ, ਇੰਦਰਜੀਤ ਸਿੰਘ ਆਦਿ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ।