10 ਅਗਸਤ ਨੂੰ ਜਥਾ ਬਠਿੰਡਾ ਵਿਖੇ ਰੈਲੀ ਕਰਕੇ ਮਾਨਸਾ ਲਈ ਹੋਵੇਗਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ: ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮ ਮਾਰੂ ਨੀਤੀਆਂ ਨੂੰ ਲੈ ਕੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਹਰ ਤਰ੍ਹਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਵਉਣ, ਪੁਰਾਣੀ ਪੈਨਸ਼ਨ ਬਹਾਲੀ, ਮਹਿਕਮਿਆਂ ਦਾ ਨਿੱਜੀਕਰਨ ਬੰਦ ਕਰਵਾਉਣ,ਰੁੱਕੀਆਂ ਡੀ ਏ ਦੀਆਂ ਕਿਸਤਾਂ ਰੀਲੀਜ਼ ਕਰਵਾਉਣਾ,ਪੇ-ਕਮਿਸਨ ਦੇ ਬਕਾਏ ਯਕਮੁੱਕਤ ਰੀਲੀਜ਼ ਕਰਨ, ਵਿਭਾਗਾਂ ਵਿਚ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਪ ਸ ਸ ਫ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਅਨਿਲ ਕੁਮਾਰ ਸੂਬਾ ਜਨਰਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਹੂਸੈਨੀਵਾਲਾ (ਫਿਰੋਜ਼ਪੁਰ) ਤੋਂ ਸਹੀਦੇ ਆਜਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਥਾ ਮਾਰਚ ਰਵਾਨਾ ਹੋਇਆ। ਇਸ ਮੌਕੇ ਅਗਵਾਈ ਕਰਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗਾਂ ਵਿਚ ਪਈਆ ਖ਼ਾਲੀ ਪੋਸਟਾਂ ਭਰਨ ਦੇ ਇਸ ਧਰਤੀ ਹੂਸੈਨੀਵਾਲਾ ਤੋਂ ਸੌਂਹ ਖਾਧੀ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ ਸੀ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 15 ਅਗਸਤ ਨੂੰ ਪੰਜਾਬ ਭਰ ਵਿੱਚ ਕਾਲਾ ਦਿਵਸ ਮਨਾਉਣਗੀਆਂ
ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬ ਭੁਲ ਗਏ ਹਨ ਅਤੇ ਉਨ੍ਹਾਂ ਨੂੰ ਯਾਦ ਕਰਵਾਉਣ ਲਈ ਅੱਜ ਤੋਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਦੇਸ਼ ਪੱਧਰ ਤੇ ਜਥੇ ਮਾਰਚ ਕੱਢੇ ਗਏ ਹਨ। ਜਿਲ੍ਹਾ ਬਠਿੰਡਾ ਆਗੂਆਂ ਕਿਸ਼ੋਰ ਚੰਦ ਗਾਜ਼, ਬਲਰਾਜ ਮੌੜ,ਮੱਖਣ ਖਨਗਵਾਲ,ਸੁਖਚੈਨ ਸਿੰਘ,ਕੁਲਵਿੰਦਰ ਸਿੰਘ, ਜਸਪਾਲ ਜੱਸੀ,ਦਰਸ਼ਨ ਸ਼ਰਮਾਂ,ਹਰਨੇਕ ਸਿੰਘ ਗਹਿਰੀ,ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਮੁੱਚੇ ਪੰਜਾਬ ਅੰਦਰ ਜੱਥੇ ਮਾਰਚ ਕੱਢੇ ਹਨ ਅਤੇ ਇਹ ਜਥਾ ਸ਼ਹੀਦਾਂ ਦੀ ਧਰਤੀ ਹੂਸੈਨੀਵਾਲਾ ਤੋਂ ਸ਼ੁਰੂ ਹੋ ਕੇ ਜਲਾਲਾਬਾਦ ਫਾਜ਼ਿਲਕਾ ਅਬੋਹਰ ਹੋ ਕੇ ਮਲੋਟ ਵਿਖੇ ਰੁਕੇਗਾ ਅਤੇ ਅਗਲੇ ਦਿਨ 10 ਅਗਸਤ ਨੂੰ ਇਹ ਜਥਾ ਬਠਿੰਡਾ ਵਿਖੇ ਰੈਲੀ ਕਰਨ ਉਪਰੰਤ ਵਾਇਆ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰੁਕਕੇ ਮਾਨਸਾ ਲਈ ਹੋਵੇਗਾ ਰਵਾਨਾ ਇਸ ਮੌਕੇ ਜੱਥੇ ਮਾਰਚ ਵਿੱਚ ਪ ਸ ਸ ਫ ਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ।
Share the post "ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਸ਼ਹੀਦਾਂ ਦੀ ਧਰਤੀ ਹੂਸੈਨੀਵਾਲਾ ਤੋਂ ਜਥਾ ਮਾਰਚ ਰਵਾਨਾ"