ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸਹੀਦ ਰੰਧਾਵਾ) ਵੱਲੋਂ ਅੱਜ ਪਿੰਡ ਖੇਮੂਆਣਾ ਵਿਖੇ 70ਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਸਹੀਦ ਪਿ੍ਰਥੀਪਾਲ ਰੰਧਾਵਾ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ। ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ 70ਵਿਆਂ ਦੇ ਦੌਰ ਅੰਦਰ ਜਦੋਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਵੱਡੇ ਪੱਧਰ ਤੇ ਸਰੇਆਮ ਗੁੰਡਾਗਰਦੀ ਚੱਲ ਰਹੀ ਸੀ। ਉਸ ਸਮੇਂ ਪਿਰਥੀਪਾਲ ਰੰਧਾਵਾ ਸਭ ਤੋਂ ਮੋਹਰੀ ਹੋ ਕੇ ਆਗੂ ਸਫਾਂ ਚ ਰਹਿ ਕੇ ਪੰਜਾਬ ਸਟੂਡੈਂਟਸ ਯੂਨੀਅਨ ਬਣਾ ਕੇ ਉਸ ਦੀ ਅਗਵਾਈ ਕੀਤੀ ਤੇ ਵਿਦਿਆਰਥੀਆਂ ਅੰਦਰ ਆਪਣੇ ਬਣਦੇ ਹੱਕ ਲੈਣ, ਗੁੰਡਾਗਰਦੀ ਨੂੰ ਨੱਥ ਪਾਉਣ ਲਈ ਤੇ ਮੋਕੇ ਦੀਆਂ ਹਕੂਮਤਾਂ ਨਾਲ ਮੱਥਾ ਲਾਉਣ ਦੀ ਚਿਣਗ ਲਾਈ ਉੱਥੇ ਨਾਲ ਹੀ ਪਿ੍ਰਥੀਪਾਲ ਰੰਧਾਵਾ ਹੋਰਾਂ ਨੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੀ ਨਹੀਂ ਸਗੋਂ ਹਰ ਕਿਰਤੀ ਵਰਗ ਦੀਆਂ ਸਮੱਸਿਆਂਵਾਂ ਨੂੰ ਆਪਣਾ ਮੰਨ ਕੇ ਹੱਲ੍ਹ ਕਰਨ ਲਈ ਹਰ ਵਰਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਰਹੇ। ਇੱਥੋਂ ਦੀਆਂ ਹਕੂਮਤਾਂ ਜੋ ਆਏ ਦਿਨ ਹਰ ਵਰਗ ਤੇ ਮਾਰੂ ਨੀਤੀਆਂ ਘੜ ਰਹੇ ਸਨ ਉਨ੍ਹਾਂ ਨੀਤੀਆਂ ਨੂੰ ਮੋੜਾ ਪਾਉਣ ਲਈ ਪਿ੍ਰਥੀਪਾਲ ਰੰਧਾਵਾ ਦੀ ਅਗਵਾਈ ਵਿਚ ਬਣੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਹਕੂਮਤ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ ਮੌਕੇ ਦੀਆਂ ਹਕੂਮਤਾਂ ਨੂੰ ਪਿ੍ਰਥੀਪਾਲ ਰੰਧਾਵਾ ਅੱਖ ਦੇ ਰੋੜ ਵਾਂਗ ਚੁਭਣ ਲੱਗਾ ਸੀ ਅਖੀਰ ਮੋਕੇ ਦੀ ਹਕੂਮਤ ਵੱਲੋਂ 18 ਜੁਲਾਈ 1979 ਨੂੰ ਕਤਲ ਕਰਵਾ ਦਿੱਤਾ ਗਿਆ। ਨੋਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੋੜ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਹਾਲ ਦੀ ਘੜੀ ਵਿੱਚ ਜੋ ਹਕੂਮਤਾਂ ਨੋਜਵਾਨਾਂ ਵਿਦਿਆਰਥੀਆਂ ਤੇ ਹਰ ਕਿਰਤੀ ਵਰਗ ਤੇ ਉਸੇ ਤਰ੍ਹਾਂ ਜਬਰ ਢਾਹ ਰਹੀਆਂ ਹਨ।ਮੁਲਕ ਦੇ ਮਾਲ ਖਜਾਨੇ ਤੇ ਹਰ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਕੇ ਸਾਮਰਾਜੀਆਂ ਨਾਲ ਯਾਰੀ ਪੁਗਾ ਰਹੀਆਂ ਹਨ। ਅਖੀਰ ਉਹਨਾਂ ਨੋਜਵਾਨਾਂ ਵਿਦਿਆਰਥੀਆਂ ਨੂੰ ਜੱਥੇਬੰਦੀਆਂ ਬਣਾ ਕੇ ਆਪਣੇ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਤੇ ਹਰ ਸੰਘਰਸ ਕਰ ਰਿਹਾ ਕਿਰਤੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸਾਂ ਦੇ ਪਿੜ੍ਹ ਮੱਲਣ ਦਾ ਸੱਦਾ ਦਿੱਤਾ। ਪੰਜਾਬ ਸਟੂਡੈਂਟਸ ਯੂਨੀਅਨ (ਸਹੀਦ ਰੰਧਾਵਾ) ਦੇ ਆਗੂ ਗਗਨ ਦਬੜੀਖਾਨਾ ਵੱਲੋਂ ਕੁੱਝ ਮਤੇ ਪੜ੍ਹੇ ਗਏ ਜਿਨ੍ਹਾਂ ਵਿਚੋਂ ਪਹਿਲਾਂ ਮਤਾ ਜੋ ਮੋਦੀ ਹਕੂਮਤ ਵੱਲੋਂ ਫੌਜ ਦੇ ਵਿੱਚ ਲਿਆਂਦੀ ਅਗਨੀਪਥ ਸਕੀਮ, ਜਿਸ ਨੇ ਨੋਜਵਾਨਾਂ ਦੇ ਰੁਜਗਾਰ ਦਾ ਉਜਾੜਾ ਕੀਤਾ ਹੈ ਅਤੇ ਨੋਜਵਾਨਾਂ ਨੂੰ ਖੁਦਕੁਸੀਆਂ ਤੇ ਨਿਰਾਸਾ ਦੇ ਰਾਹ ਤੋਰਿਆ ਹੈ, ਉਹ ਸਕੀਮ ਫੌਰੀ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਫੌਜ ਵਿੱਚ ਭਰਤੀ ਕੀਤੀ ਜਾਵੇ। ਦੂਜਾ ਮਤਾ ਜੋ ਪੰਜਾਬ ਸਰਕਾਰ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਕੇਂਦਰੀ ਕਰਨ ਕਰਕੇ ਯੂਨੀਵਰਸਿਟੀ ਕੇਂਦਰ ਦੇ ਹਵਾਲੇ ਕਰਨ ਜਾ ਰਹੀ ਹੈ ਉਸ ਫੈਸਲੇ ਨੂੰ ਵਾਪਿਸ ਲਿਆ ਜਾਵੇ ਤੇ ਯੂਨੀਵਰਸਿਟੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਪ੍ਰਬੰਧ ਕਰੇ ਤੇ ਯੂਨੀਵਰਸਿਟੀਆਂ ਨੂੰ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਣ। ਤੀਜਾ ਮਤਾ ਦਾਂਤੇਵਾੜਾ ਦੇ ਜੰਗਲਾਂ ਵਿੱਚ ਜੰਗਲੀ ਰਾਜ ਮੜ੍ਹਨ ਖ?ਿਲਾਫ ਇਨਸਾਫ ਦਾ ਝੰਡਾ ਚੁੱਕਣ ਵਾਲੇ ਗਾਂਧੀਵਾਦੀ ਹਿਮਾਂਸੂ ਕੁਮਾਰ ਨੂੰ ਹੀ ਉਲਟਾ ਮੁਜਰਿਮਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਨਿਖੇਦੀ ਕਰਦਿਆਂ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਅਜਿਹਾ ਫੈਸਲਾ ਤੁਰੰਤ ਰੱਦ ਕਰੇ। ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਜ?ਿਲ੍ਹਾ ਪ੍ਰਧਾਨ ਰੇਸਮ ਖੇਮੂਆਣਾ ਨੇ ਇਸ ਸਰਧਾਂਜਲੀ ਸਮਾਗਮ ਵਿੱਚ ਪਹੁੰਚੇ ਨੋਜਵਾਨਾਂ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਪਿ੍ਰਥੀਪਾਲ ਰੰਧਾਵਾ ਦੇ ਰਾਹਾਂ ਤੇ ਚੱਲਣ ਦਾ ਸੱਦਾ ਦਿੱਤਾ ਅੱਜ ਦੇ ਸਮਾਗਮ ਵਿੱਚ ਅਮਨਦੀਪ ਖੇਮੂਆਣਾ, ਬਲਜਿੰਦਰ ਗੁਰੂਸਰ ਤੇ ਨਿਰਮਲ ਸਿਵੀਆ ਵੱਲੋਂ ਇਨਕਲਾਬੀ ਗੀਤ ਪੇਸ ਕੀਤੇ ਗਏ ਅਤੇ ਸਟੇਜ ਦੀ ਭੂਮਿਕਾ ਸੁਖਬੀਰ ਖੇਮੂਆਣਾ ਵੱਲੋਂ ਨਿਭਾਈ ਗਈ।
ਸਹੀਦ ਪਿ੍ਰਥੀਪਾਲ ਰੰਧਾਵਾ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
20 Views