ਸਾਂਝਾ ਮੋਰਚਾ ਵਲੋਂ ਮੋਤੀ ਮਹਿਲ ਦੇ ਘਿਰਾਓ ਦੀਆਂ ਤਿਆਰੀਆਂ

0
39

ਸੁਖਜਿੰਦਰ ਮਾਨ
ਬਠਿੰਡਾ,11 ਅਗਸਤ-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ ਤੋ ਪੱਕਾ ਮੋਰਚਾ ਲਗਾਈ ਬੈਠੀਆਂ ਪੰਜ ਜਥੇਬੰਦੀਆਂ (ਬੇਰੁਜਗਾਰ ਮਲਟੀ ਪਰਪਜ ਹੈਲਥ ਵਰਕਰ,ਬੇਰੁਜਗਾਰ ਆਰਟ ਐਂਡ ਕਰਾਫਟ,ਟੈਟ ਪਾਸ ਬੇਰੁਜਗਾਰ ਬੀ ਐਡ ਅਧਿਆਪਕ,ਬੇਰੁਜਗਾਰ ਡੀ ਪੀ ਈ,ਬੇਰੁਜਗਾਰ ਪੀ ਟੀ ਆਈ)ਵੱਲੋ ਹੁਣ 15 ਅਗਸਤ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲ ਅੱਗੇ ਰੋਸ ਪ੍ਰਦਰਸਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਇਸ ਸਬੰਧ ਵਿਚ ਸਥਾਨਕ ਟੀਚਰਜ ਹੋਮ ਵਿਖੇ ਜਿਲ੍ਹੇ ਦੇ ਬੇਰੁਜਗਾਰਾਂ ਦੀ ਮੀਟਿੰਗ ਮੋਰਚੇ ਦੇ ਆਗੂ ਗੁਰਪ੍ਰੀਤ ਸਿੰਘ ਪੱਕਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਘਰ -ਘਰ ਰੁਜਗਾਰ ਅਤੇ ਬੇਰੁਜਗਾਰੀ ਭੱਤਾ ਦੇਣ ਦਾ ਲਾਰਾ ਲਾਕੇ ਮੁੱਕਰੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਰੁਜਗਾਰ ਤਾਂ ਕੀ ਦੇਣਾ ਸੀ ਸਗੋ ਰੁਜਗਾਰ ਮੰਗਦੇ ਬੇਰੁਜਗਾਰਾਂ ਉੱਤੇ ਜਬਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤਜਿੰਦਰ ਸਿੰਘ, ਜਿਲ੍ਹਾ ਮੀਤ ਪ੍ਰਧਾਨ ਪ੍ਰਵੀਨ ਕੌਰ,ਅਮਨ ਪੰਜਾਵਾ, ਜਗਜੀਤ ਸਿੰਘ,ਗੁਰਸੇਵਕ ਸਿੰਘ,ਵੀਰਪਾਲ ਕੌਰ,ਅਮਰੀਕ,ਅਮਰਜੀਤ,ਰਣਜੀਤ ਸਿੰਘ,ਅੰਗਰੇਜ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here