ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪੋਖਰਣ ਨਿਊਕਲੀਅਰ ਟੈਸਟ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ 03 ਪੀਬੀ ਐਂਨ ਸੀ ਸੀ ਯੂਨਿਟ ਬਠਿੰਡਾ ਵੱਲੋਂ ਐਮ.ਆਰ.ਐਸ.ਪੀ.ਟੀ.ਯੂ. ਵਿਖੇ ਇੱਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬਠਿੰਡਾ ਅਤੇ ਇਸ ਦੇ ਆਸ-ਪਾਸ ਦੇ ਲਗਭਗ 10 ਸਕੂਲਾਂ ਦੇ ਐਨ.ਸੀ.ਸੀ. ਕੈਡਿਟਾਂਨੇ ‘ਏਕ ਭਾਰਤ ਸਰਬੱਤ ਭਾਰਤ’ ਪ੍ਰਤੀਕ ਚਿਨ੍ਹ ਤਹਿਤ ਭਾਗ ਲਿਆ। ਜਿਸ ਦਾ ਥੀਮ ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸੀ। ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਦੇ ਐਨਸੀਸੀ ਕੈਡਿਟਾਂ ਨੇ 03 ਪੀਬੀ ਐਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫਸਰ ਕੈਪਟਨ ਪਵਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਅਰ ਟੇਕਰ ਸੰਦੀਪ ਸਿੰਘ ਨਾਲ ਮਿਲ ਕੇ ਨਿਊਕਲੀਅਰ ਪਾਵਰ ਪਲਾਂਟ ਉੱਤੇ ਇੱਕ ਸੁੰਦਰ 3ਡੀ ਮਾਡਲ ਤਿਆਰ ਕੀਤਾ। ਨੌਵੀਂ ਜਮਾਤ ਦੀਆਂ ਕੈਡਿਟਾਂ ਰਮਨੀਕ ਕੌਰ ਅਤੇ ਅਵਜੋਤ ਕੌਰ ਵੱਲੋਂ ਬਣਾਏ ਪ੍ਰੋਜੈਕਟ ਬਾਰੇ ਪੇਸ਼ਕਾਰੀ ਦਿੱਤੀ ਗਈ। ਕੈਡਿਟ ਪ੍ਰਭਨੂਰ ਕੌਰ ਵੱਲੋਂ ਇਸੇ ਵਿਸ਼ੇ ’ਤੇ ਕਾਨਫਰੰਸ ਹਾਲ ਵਿੱਚ ਭਾਸ਼ਣ ਵੀ ਦਿੱਤਾ ਗਿਆ ਅਤੇ ਯੁਵਰਾਜ ਸਿੰਘ ਤੇ ਬਾਕੀ ਕੈਡਿਟਾਂ ਨੇ ਕੁਇਜ਼ ਵਿਚ ਭਾਗ ਲਿਆ । ਸਿਲਵਰ ਓਕਸ ਸਕੂਲ ਦੇ ਐਨਸੀਸੀ ਕੈਡਿਟਾਂ ਨੇ 3ਡੀ ਮਾਡਲ ਮੁਕਾਬਲੇ ਵਿੱਚ ਪਹਿਲਾ ਅਤੇ ਕੁਇਜ਼ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਐਨ.ਸੀ.ਸੀ. ਕੈਡਿਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿੱਘੀ ਸ਼ੁਭ ਕਾਮਨਾਵਾਂ ਦਿੱਤੀਆਂ।
ਸਿਲਵਰ ਓਕਸ ਸਕੂਲ ਸੁਸ਼ਾਂਤਸਿਟੀ-II ਦੇ NCC ਕੈਡੇਟ੍ਸ ਨੇ ਜਿਤਿਯਾ ਪਹਿਲਾ ਸਥਾਨ
19 Views