ਹਿੰਦੂ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 4 ਨਵੰਬਰ: ਸ਼ੁੱਕਰਵਾਰ ਨੂੰ ਸਥਾਨਕ ਮਜੀਠਾ ਰੋਡ ’ਤੇ ਸਥਿਤ ਸ਼੍ਰੀ ਗੋਪਾਲ ਮੰਦਰ ਦੇ ਨਜਦੀਕ ਬਾਹਰ ਲੱਗੇ ਕੂੜੇ ਦੇ ਢੇਰ ਦੇ ਮੁੱਦੇ ਨੂੰ ਲੈ ਕੇ ਧਰਨੇ ’ਤੇ ਬੈਠੇ ਸਿਵ ਸੈਨਾ ਆਗੂ ਸੁਧੀਰ ਕੁਮਾਰ ਸੂਰੀ ਦਾ ਇਕ ਵਿਅਕਤੀ ਵਲੋਂ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਗੰਭੀਰ ਜਖ਼ਮੀ ਹੋਏ ਸੂਰੀ ਨੂੰ ਤੁਰੰਤ ਐਸਕੋਰਟ ਹਸਪਤਾਲ਼ ਵਿਚ ਲਿਜਾਇਆ ਗਿਆ, ਪ੍ਰੰਤੂ ਉਥੇ ਪਹੁੰਚਦੇ ਹੀ ਡਾਕਟਰਾਂ ਨੇ ਸੂਰੀ ਨੂੰ ਮਿ੍ਰਤਕ ਐਲਾਨ ਦਿੱਤਾ। ਉਧਰ ਪੁਲਿਸ ਨੇ ਮੌਕੇ ’ਤੇ ਹੀ ਕਥਿਤ ਕਾਤਲ ਨੂੰ ਕਾਬੂ ਕਰ ਲਿਆ ਗਿਆ, ਜਿਸਦੀ ਪਹਿਚਾਣ ਸੰਦੀਪ ਦੇ ਵਜੋਂ ਹੋਈ ਹੈ। ਸੂਰੀ ਦੇ ਕਤਲ ਤੋਂ ਬਾਅਦ ਸ਼ਹਿਰ ਵਿਚ ਹਾਲਾਤ ਤਣਾਅਪੂਰਨ ਹੋ ਗਏ ਤੇ ਬਜਾਰਾਂ ਵਿਚ ਦੁਕਾਨਾਦਾਰਾਂ ਨੇ ਦੁਕਾਨਾਂ ਬੰਦ ਕਰ ਕੀਤੀਆਂ। ਇਸਤੋਂ ਇਲਾਵਾ ਸਿਵ ਸੈਨਾ ਨੇ ਭਲਕੇ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਹੈ। ਉਧਰ ਪੁਲਿਸ ਨੇ ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੂਰੇ ਪੰਜਾਬ ਵਿਚ ਪੁਲਿਸ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਤੈਅ ਤੱਕ ਜਾਂਚ ਕੀਤੀ ਜਾ ਰਜਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸੂਰੀ ਨੂੰ ਭਾਰੀ ਪੁਲਿਸ ਸੁਰੱਖਿਆ ਮਿਲੀ ਹੋਈ ਸੀ ਤੇ ਪੁਲਿਸ ਦੀ ਮੌਜੂਦਗੀ ਵਿਚ ਹੀ ਉਸਦਾ ਕਤਲ ਹੋ ਗਿਆ। ਦੂਜੇ ਪਾਸੇ ਸੂਰੀ ਦਾ ਕਤਲ ਕਰਨ ਵਾਲੇ ਨੌਜਵਾਨ ਦੇ ਕਥਿਤ ਸੋਅਰੂਮ ਅਤੇ ਕਾਰ ਦੀ ਵੀ ਸਿਵ ਸੈਨਿਕਾਂ ਵਲੋਂ ਭੰਨਤੋੜ ਕਰਨ ਦੀ ਸੂਚਨਾ ਹੈ। ਇਸਤੋਂ ਇਲਾਵਾ ਸੋਅਰੂਮ ਨੂੰ ਅੱਗ ਲਗਾ ਦਿੱਤੀ ਗਈ , ਜਿਸਨੂੰ ਫਾਇਰ ਬਿ੍ਰਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਬੁਝਾਇਆ।
ਸਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
22 Views