22 ਸਤੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਮਾਰਿਆ ਜਾਵੇਗਾ ਧਰਨਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਸਤੰਬਰ: ਸਿਹਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੱਦੇ ਤੇ ਸਿਵਲ ਸਰਜਨ ਬਠਿੰਡਾ ਰਾਹੀਂ ਧਰਨੇ ਦਾ ਨੋਟਿਸ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜਿਆ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀਆਂ ਮੰਗਾਂ ਲਟਕਦੀਆਂ ਅਵਸਥਾ ਵਿਚ ਹਨ।ਪਰ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਇਹਨਾਂ ਮੰਗਾਂ ਪ੍ਰਤੀ ਰੱਤੀ ਭਰ ਵੀ ਸੰਜੀਦਗੀ ਨਾਲ ਵਿਚਾਰਿਆ ਨਹੀਂ ਜਾ ਰਿਹਾ।ਜਿਸ ਕਰਕੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਪ੍ਰਤੀ ਮੁਲਾਜਮਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਲਟੀਪਰਪਜ ਕੇਡਰ ਦੀਆਂ ਮੰਗਾਂ ਮਲਟੀਪਰਪਜ ਕੇਡਰ ਦਾ ਨਾਮ ਬਦਲਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਮਲਟੀਪਰਪਜ ਹੈਲਥ ਵਰਕਰ ਮੇਲ ਦੇ ਬੰਦ ਪਏ ਟ੍ਰੇਨਿੰਗ ਚਾਲੂ ਕਰਨੇ,ਪੰਜਾਬ ਸਰਕਾਰ ਵੱਲੋਂ ਕੇਡਰ ਦੇ ਕੱਟੇ ਭੱਤੇ ਬਹਾਲ ਕਰਵਾਉਣੇ, ਮਲਟੀਪਰਪਜ ਹੈਲਥ ਵਰਕਰ ਮੇਲ ਦੀ 842 ਪੋਸਟਾਂ ਅਤੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀ 750 ਪੋਸਟਾਂ ਤੇ ਪ੍ਰਮੋਸਨਾਂ ਕਰਨੀਆਂ, ਮਲਟੀਪਰਪਜ ਕਾਮਿਆਂ ਦੀਆਂ ਸੀਨੀਆਰਤਾ ਸੂਚੀਆਂ ਸੋਧ ਕੇ ਜਾਰੀ ਕਰਨੀਆਂ ਆਦਿ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ।ਸਿਹਤ ਡਾਇਰੈਕਟਰ ਵੱਲੋਂ ਇਹਨਾਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਡਾਇਰੈਕਟਰ ਸਿਹਤ ਸੇਵਾਵਾਂ ਦੇ ਖ?ਿਲਾਫ ਮਿਤੀ 22 ਸਤੰਬਰ ਨੂੰ ਡਾਇਰੈਕਟਰ ਦਫਤਰ 34 ਏ ਚੰਡੀਗੜ੍ਹ ਵਿਖੇ ਰੋਸ ਧਰਨਾ ਮਾਰਿਆ ਜਾਵੇਗਾ।ਅੱਜ ਇਸ ਮੌਕੇ ਜਸਵਿੰਦਰ ਸਰਮਾ, ਭੁਪਿੰਦਰਪਾਲ ਕੌਰ, ਮਨਪ੍ਰੀਤ ਸਿੰਘ ਨਥਾਣਾ, ਕੁਲਵਿੰਦਰ ਸਿੰਘ,ਪਵਨ ਕੁਮਾਰ, ਸੁਖਪਾਲ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ ਤਲਵੰਡੀ,ਲਛਮੀ ਰਾਣੀ,ਜਤਿੰਦਰ ਸਿੰਘ, ਭੁਪਿੰਦਰ ਸਿੰਘ ਐਂਟੀ ਲਾਰਵਾ, ਮੁਨੀਸ ਕੁਮਾਰ, ਦਲਜੀਤ ਸਿੰਘ,ਜੋਨੀ ਕੁਮਾਰ, ਰਾਜਦੀਪ ਸਿੰਘ,ਸੁਨੀਲ ਕੁਮਾਰ,ਪਰਮਜੀਤ ਸਿੰਘ,ਨਵਜੋਤ ਸਿੰਘ, ਗੁਰਮੀਤ ਸਿੰਘ ਆਦਿ ਆਗੂ ਹਾਜਰ ਸਨ।
Share the post "ਸਿਹਤ ਕਾਮਿਆਂ ਨੇ ਡਾਇਰੈਕਟਰ ਖ?ਿਲਾਫ ਧਰਨੇ ਦਾ ਨੋਟਿਸ ਸਿਵਲ ਸਰਜਨ ਰਾਹੀਂ ਭੇਜਿਆ"