ਸਿਹਤ ਮੇਲੇ ਸਿਹਤ ਵਿਭਾਗ ਦਾ ਸਲਾਘਾਯੋਗ ਕਦਮ : ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ. ਬਲਵੰਤ ਸਿੰਘ ਸਿਵਲ ਸਰਜਨ ਬਠਿੰਡਾ ਅਤੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਦੀ ਯੋਗ ਅਗਵਾਈ ਵਿੱਚ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਸਿਹਤ ਮੇਲਾ ਲਗਾਇਆ ਗਿਆ ।ਇਸ ਸਿਹਤ ਮੇਲੇ ਵਿੱਚ ਸਿਹਤ ਸੇਵਾਵਾਂ ਤੋਂ ਬਿਨਾਂ ਹੋਰ ਵਿਭਾਗਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਸਿਹਤ ਮੇਲੇ ਵਿੱਚ ਹਲਕਾ ਵਿਧਾਇਕ ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ
। ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ ਸਵੇਰ ਤੋਂ ਰਜਿਸ਼ਟਰੇਸ਼ਨ ਕਾਊਂਟਰ ਤੇ ਮਰੀਜਾਂ ਦੀ ਭਾਰੀ ਭੀੜ ਲੱਗ ਗਈ ਸੀ । ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ 2000 ਤੋਂ ਵੱਧ ਲੋਕਾਂ ਨੇ ਸਿਰਕਤ ਕੀਤੀ ਅਤੇ 1131 ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ । ਇਸ ਸਿਹਤ ਮੇਲੇ ਦੌਰਾਨ ਆਮ ਲੋਕਾਂ ਦੀ ਸੁਵਿਧਾ ਲਈ ਡਾ. ਸੁਸ਼ਾਤ ਗਰਗ ਮੈਡੀਕਲ ਸਪੈਸ਼ਲਿਸਟ, ਸਤਵਿੰਦਰ ਸਿੰਘ ਅਪਰੇਸ਼ਨਾਂ ਦੇ ਮਾਹਿਰ, ਡਾ. ਗੋਬਿੰਦ ਹੱਡੀਆਂ ਜੋੜਾਂ ਦੇ ਮਾਹਿਰ, ਡਾ. ਨਰਵਿੰਦਰਜੀਤ ਕੌਰ ਸਕਿਨ ਸਪੈਸ਼ਲਿਸਟ, ਡਾ. ਅਸ਼ੀਸ ਬਜਾਜ ਬੱਚਿਆਂ ਦੇ ਮਾਹਿਰ, ਡਾ. ਲਵਦੀਪ ਰੋਹੇਲ ਡੈਂਟਲ ਸਰਜਨ, ਡਾ. ਰੁਪਾਲੀ ਅਤੇ ਸੁਖਮੰਦਰ ਸਿੰਘ ਬਾਠ ਅੱਖਾਂ ਦਾ ਵਿਭਾਗ, ਡਾ. ਸੀਮਾ ਬਾਂਸਲ, ਡਾ. ਰਾਜਨ, ਡਾ. ਨਵਨੀਤ ਕੌਰ, ਡਾ. ਮੁਸ਼ਕਾਨ ਅਤੇ ਡਾ. ਨਵਦੀਪ ਸਿੰਘ ਅਯੂਸ਼ ਮੈਡੀਕਲ ਅਫਸਰ ਦੀ ਡਿਊਟੀ ਲਗਾਈ ਗਈ ਸੀ । ਸਿਹਤ ਮੇਲੇ ਦਾ ਲਾਭ ਲੈਣ ਲਈ ਵਿਸ਼ੇਸ ਰਜਿਸ਼ਟਰੇਸ਼ਨ, ਪੁਛਗਿੱਛ, ਆਯੂਸ਼ਮਾਨ ਭਾਰਤ ਕਾਰਡ, ਅੰਗਹੀਣ ਕਾਰਡ, ਜੱਚਾ-ਬੱਚਾ, ਲੈਬਰਾਟਰੀ, ਮੁਫਤ ਦਵਾਈਆਂ ਦਾ ਕਾਊਂਟਰ ਲਗਾਏ ਗਏ ਸਨ ਅਤੇ ਪ੍ਰਚਾਰ ਲਈ ਸਿਹਤ ਸਹੂਲਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ । ਇਸ ਤੋਂ ਬਿਨਾਂ ਸਮਾਜਿਕ ਸੁਰੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੀ ਸੇਵਾਵਾਂ ਦਿੱਤੀਆਂ ਗਈਆਂ । ਉਹਨਾਂ ਦੱਸਿਆ ਕਿ ਮੇਲੇ ਦੇ ਸੁਚੱਜੇ ਪ੍ਰਬੰਧ ਲਈ ਸਮੂਹ ਸਿਹਤ ਸਟਾਫ ਬਾਲਿਆਂਵਾਲੀ, ਡਾ. ਕਮਲਜੀਤ ਸਿੰਘ, ਡਾ. ਕਮਲਜੀਤ ਕੌਰ, ਜਗਤਾਰ ਸਿੰਘ ਬੀਈਈ ਅਤੇ ਲਖਵਿੰਦਰ ਸਿੰਘ ਬੀਈਈ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਸਿਹਤ ਮੇਲੇ ਦੇ ਮੁੱਖ ਮਹਿਮਾਨ ਹਲਕਾ ਮੌੜ ਦੇ ਵਿਧਾਇਕ ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਦਾ ਸਵਾਗਤ ਸਰਕਾਰੀ ਕੰਨਿਆ ਸਕੂਲ ਬਾਲਿਆਂਵਾਲੀ ਦੀਆਂ ਵਿਦਿਆਰਥਣਾਂ ਵੱਲੋਂ ਬੈਂਡ ਅਤੇ ਸਵਾਗਤੀ ਗਾਣ ਨਾਲ ਕੀਤਾ ਗਿਆ । ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਨੇ ਸਿਹਤ ਮੇਲੇ ਦੇ ਪ੍ਰਬੰਧਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਸਮੂਹ ਸਟਾਫ ਦੀ ਸਲਾਘਾ ਕੀਤੀ । ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਅਤੇ ਬੇਹਤਰ ਸਕੂਲੀ ਸਿਖਿਆ ਦੇਣਾ ਉਹਨਾਂ ਦੀ ਸਰਕਾਰ ਦਾ ਮੁੱਖ ਏਜੰਡਾ ਹੈ, ਸੋ ਹਲਕਾ ਮੌੜ ਦੇ ਵਿਕਾਸ ਲਈ ਜਲਦ ਹੀ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਕੀਤੀ ਜਾਵੇਗੀ । ਇਸ ਉਪਰੰਤ ਡਾ. ਕਮਲਜੀਤ ਸਿੰਘ ਨੇ ਹਾਜਰੀਨ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ । ਪਿ੍ਰੰਸੀਪਲ ਸਰਕਾਰੀ ਕੰਨਿਆ ਸਕੂਲ ਬਾਲਿਆਂਵਾਲੀ ਅਤੇ ਸੀਡੀਪੀੳ ਰਾਮਪੁਰਾ ਨੂੰ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ । ਸਟੇਜ ਸੰਚਾਲਨ ਦੀ ਭੁਮਿਕਾ ਬਲਵੀਰ ਸਿੰਘ ਸੰਧੂ ਐਸ.ਆਈ. ਵੱਲੋਂ ਬਾਖੂਬੀ ਨਿਭਾਈ ਗਈ । ਅੰਤ ਐਸ.ਐਮ.ੳ. ਬਾਲਿਆਵਾਲੀ ਡਾ. ਅਸ਼ਵਨੀ ਕੁਮਾਰ ਵੱਲੋਂ ਹਾਜਰੀਨ ਮਹਿਮਾਨਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ
ਸਿਹਤ ਮੇਲਾ ਬਾਲਿਆਂਵਾਲੀ ਦੌਰਾਨ 1131 ਮਰੀਜਾਂ ਨੇ ਲਿਆ ਲਾਭ
16 Views