ਸਰਕਾਰ ਦੇ ਪੱਖ ’ਚ 164 ਤੇ ਵਿਰੁੱਧ ਸਿਰਫ਼ 99 ਮੈਂਬਰ ਭੁਗਤੇ
21 ਵਿਧਾਇਕ ਵੋਟਿੰਗ ਦੌਰਾਨ ਰਹੇ ਗੈਰਹਾਜ਼ਰ
ਪੰਜਾਬੀ ਖ਼ਬਰਸਾਰ ਬਿਉਰੋ
ਮੁੰਬਈ, 4 ਜੁਲਾਈ: ਪਿਛਲੇ ਕਈ ਦਿਨਾਂ ਤੋਂ ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ ਨੂੰ ਬਦਲਣ ਦੀ ਚੱਲ ਰਹੀ ਕਸ਼ਮਕਸ ਦੌਰਾਨ ਦੋ ਦਿਨ ਪਹਿਲਾਂ ਮੁੱਖ ਮੰਤਰੀ ਵਜੋਂ ਅਹੁੱਦੇ ਦੀ ਸਹੁੰ ਚੁੱਕਣ ਵਾਲੇ ਸਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਦੀ ਸਰਕਾਰ ਨੇ ਅੱਜ ਸੂਬਾ ਅਸੈਂਬਲੀ ਵਿੱਚ ਬਹੁਮਤ ਹਾਸਲ ਕਰ ਰਿਹਾ। ਉਨ੍ਹਾਂ ਨੂੰ 288 ਮੈਂਬਰੀ ਸਦਨ ਵਿੱਚੋਂ 164 ਵੋਟਾਂ ਮਿਲੀਆਂ ਜਦੋਂਕਿ 99 ਮੈਂਬਰ ਵਿਰੁਧ ਭੁਗਤੇ। ਇਸਤੋਂ ਇਲਾਵਾ 21 ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਬੀਤੇ ਕੱਲ ਸਦਨ ਦੇ ਸਪੀਕਰ ਦੀ ਹੋਈ ਚੌਣ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਸਰਕਾਰ ਬਹੁਮਤ ਹਾਸਲ ਕਰਨ ਵਿਚ ਸਫ਼ਲ ਰਹੇਗੀ। ਉਧਰ ਬਹੁਮਤ ਹਾਸਲ ਕਰਨ ਤੋਂ ਬਾਅਦ ਹੁਣ ਸਿਵ ਸੈਨਾ ’ਤੇ ਕੰਟਰੋਲ ਹਾਸਲ ਕਰਨ ਤੇ ਬਰਕਰਾਰ ਰੱਖਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਕਾਨੂੰਨੀ ਜੰਗ ਸ਼ੁਰੂ ਹੋ ਗਈ ਹੈ। ਇਸ ਮਾਮਲੇ ’ਤੇ ਸੁਪਰੀਮ ਕੋਰਟ ਵਲੋਂ ਵੀ 11 ਜੁਲਾਈ ਨੂੰ ਸੁਣਵਾਈ ਰੱਖੀ ਹੋਈ ਹੈ। ਹੁਣ ਦੋਨਾਂ ਹੀ ਧਿਰਾਂ ਵਲੋਂ ਇੱਕ-ਦੂਜੇ ਦੇ ਸਮਰਥਕ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀਆਂ ਸਿਕਾਇਤਾਂ ਕੀਤੀਆਂ ਹਨ।
ਸਿੰਦੇ ਸਰਕਾਰ ਨੇ ਮਹਾਰਾਸਟਰ ਵਿਧਾਨ ਸਭਾ ਵਿਚ ਹਾਸਲ ਕੀਤਾ ਬਹੁਮਤ
16 Views