19 Views
ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਈ : ਪਿਛਲੇ ਦਿਨੀਂ ਦਿੱਲੀ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੇ ਸੂਬੇ ਦੇ ਸਕੂਲਾਂ ’ਚ ਸੁਧਾਰ ਲਿਆਉਣ ਲਈ ਆਗਾਮੀ 7 ਮਈ ਨੂੰ ਪਿ੍ਰੰਸੀਪਲਾਂ ਤੇ ਮੁੱਖ ਅਧਿਆਪਕਾਂ ਦੀ ਮੀਟਿੰਗ ਸੱਦੀ ਹੈ। ਚਰਚਾ ਮੁਤਾਬਕ ਉਕਤ ਦਿਨ ਮੁੱਖ ਮੰਤਰੀ ਸਕੂਲ ਮੁਖੀਆਂ ਤੋਂ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਵਿਚਾਰ ਚਰਚਾ ਕਰਨ ਤੋਂ ਇਲਾਵਾ ਦਿੱਲੀ ਮਾਡਲ ਦੀ ਵੀ ਗੱਲ ਕਰਨਗੇ। ਸੂਬੇ ਦੇ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਕਤ ਦਿਨ ਸਕੂਲੀ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਛੁੱਟੀ ਨਾ ਲੈਣ ਲਈ ਵੀ ਕਿਹਾ ਹੈ ਤਾਂ ਜਰੂਰਤ ਪੈਣ ’ਤੈ ਜਾਣਕਾਰੀ ਲਈ ਜਾ ਸਕੇ।
Share the post "ਸਿੱਖਿਆ ਸੁਧਾਰ: ਭਗਵੰਤ ਮਾਨ ਸੂਬੇ ਦੇ ਪਿ੍ਰੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਕਰਨਗੇ ਮੀਟਿੰਗ"