ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ। ਸਿਹਤ ਸਟਾਫ਼ ਨੂੰ ਨਵੀਆਂ ਗਾਈਡਲਾਈਨਾਂ ਦੇਣ ਦੇ ਮਕਸਦ ਨਾਲ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਵਿੱਚ ਜਿਲ੍ਹੇ ਵਿੱਚ ਵੱਖ ਵੱਖ ਵਿਸ਼ਆਂ ਸਬੰਧੀ ਟੇਰਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਸੁਰੱਖਿਅਤ ਜਣੇਪਾ ਯਕੀਨੀ ਬਨਾਉਣ ਲਈ ਜਿਲ੍ਹੇ ਤੋਂ ਸਟਾਫ਼ ਨਰਸਾਂ ਨੂੰ 21 ਦਿਨਾਂ ਦੀ ਸਕਿੱਲ ਬਰਥ ਅਟੈਂਡੈਂਟ ਦੀ ਟਰੇਨਿੰਗ ਦੀ ਸ਼ੁਰੂਆਤ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ। ਇਸ ਟਰੇਨਿੰਗ ਦੌਰਾਨ ਸਟਾਫ ਨਰਸਾਂ ਨੂੰ ਦਫ਼ਤਰ ਸਿਵਲ ਸਰਜਨ ਅਤੇ ਜੱਚਾ ਬੱਚਾ ਹਸਪਤਾਲ ਵਿਖੇ ਖਾਸ ਟਰੇਨਿੰਗ ਦੇ ਕੇ ਗਰਭ ਅਵਸਥਾ ਦੇ ਸੰਭਾਵਿਤ ਖਤਰਿਆਂ ਦੀ ਪਛਾਣ ਅਤੇ ਇਲਾਜ ਪ੍ਰਬੰਧਨ ਰਾਹੀਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨਾ ਹੈ। ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ 21 ਦਿਨਾਂ ਟਰੇਨਿੰਗ ਵਿੱਚ ਥਿਊਰੀ ਅਤੇ ਪ੍ਰੈਕਟੀਕਲ ਟਰਨਿੰਗ ਵਿੱਚ ਨਾਰਮਲ ਗਰਭ ਅਵਸਥਾ, ਲੇਬਰ ਪ੍ਰਬੰਧਨ ਅਤੇ ਗਰਭ ਅਵਸਥਾ ਦੌਰਾਨ ਦੇਖਭਾਲ, ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਦੇਖਭਾਲ, ਅਨੀਮੀਆਂ, ਜਨਮ ਤੋਂ ਬਾਅਦ ਦੀ ਲਾਗ, ਕਮਿਊਨਿਟੀ ਭਾਗੇਦਾਰੀ, ਕੌਂਸਲਿੰਗ ਅਤੇ ਸਹਾਇਕ ਵਾਤਾਵਰਨ, ਬਲੱਡ ਪ੍ਰੈਸ਼ਰ, ਹੀਮੋਗਲੋਬਿਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਡਾ ਗਿੱਲ ਨੈ ਦੱਸਿਆ ਕਿ ਅਜਿਹੀ ਟਰੇਨਿੰਗ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਇਸ ਸਮੇਂ ਡਾ ਪ੍ਰੀਤ ਮਹਿੰਦਰ ਗਾਇਨਾਕਾਲੋਜਿਸਟ, ਗਾਇਤਰੀ ਮਹਾਜਨ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ ਹਾਜ਼ਰ ਸਨ।
Share the post "ਸੁਰੱਖਿਅਤ ਜਣੇਪੇ ਦੇ ਸਬੰਧੀ ਸਟਾਫ਼ ਨਰਸਾਂ ਦੀ 21 ਦਿਨਾਂ ਦੀ ਟਰੇਨਿੰਗ ਸ਼ੁਰੂ: ਡਾ ਤੇਜਵੰਤ ਸਿੰਘ ਢਿੱਲੋਂ"