ਪਿੰਡ ਕੁਰੜੀ, ਸੇਖਨ ਮਾਜਰਾ, ਕੁਰੜਾ ਤੇ ਰਾਏਪੁਰ ਕਲਾਂ ਦੇ ਵਿਕਾਸ ਲਈ 5-5 ਲੱਖ ਰੁਪਏ ਦੇਣ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 23 ਸਤੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਜਨੀਤੀ ਕਰਨ ਦੀ ਬਜਾਏ ਸਾਸਨ ਵੱਲ ਧਿਆਨ ਦੇਣ। ਸੰਸਦ ਮੈਂਬਰ ਤਿਵਾੜੀ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਕੁਰੜੀ, ਸੇਖਨ ਮਾਜਰਾ, ਕੁਰੜਾ ਤੇ ਰਾਏਪੁਰ ਕਲਾਂ ਦੇ ਦੌਰੇ ਦੌਰਾਨ ਆਯੋਜਿਤ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪਿੰਡ ਕੁਰੜੀ, ਸੇਖਨ ਮਾਜਰਾ, ਕੁਰੜਾ ਅਤੇ ਰਾਏਪੁਰ ਕਲਾਂ ਦੇ ਵਿਕਾਸ ਲਈ 5-5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਦੋਸ ਲਾਇਆ ਗਿਆ ਸੀ ਕਿ ਉਸਦੇ ਕੁਝ ਵਿਧਾਇਕਾਂ ਨੂੰ ਕਥਿਤ ਤੌਰ ‘ਤੇ ਰਿਸਵਤ ਦੀ ਪੇਸਕਸ ਕੀਤੀ ਗਈ ਸੀ। ਹੁਣ ਵਿਧਾਨ ਸਭਾ ਦਾ ਵਿਸੇਸ ਸੈਸਨ ਬੁਲਾ ਕੇ ਬਹੁਮਤ ਸਾਬਤ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਸਰਕਾਰ ਸਾਸਨ ਨੂੰ ਭੁੱਲ ਕੇ ਸਿਰਫ ਰਾਜਨੀਤੀ ‘ਤੇ ਧਿਆਨ ਦੇ ਰਹੀ ਹੈ। ਜਦਕਿ ਕਿਸਾਨ, ਮਜਦੂਰ ਅਤੇ ਸਰਕਾਰੀ ਮੁਲਾਜਮ ਸੜਕਾਂ ‘ਤੇ ਹਨ, ਕਿਉਂਕਿ ਇਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਦਿਨ-ਬ-ਦਿਨ ਵੱਖ-ਵੱਖ ਅਦਾਰਿਆਂ ਤੋਂ ਕਰਜੇ ਲੈ ਰਹੀ ਹੈ, ਜਿਸ ਕਾਰਨ ਸੂਬੇ ਦੇ ਸਿਰ ‘ਤੇ ਕਰਜੇ ਦਾ ਬੋਝ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਜਿਹੜੇ ਪਿੰਡਾਂ ਨੂੰ ਕਾਂਗਰਸ ਸਰਕਾਰ ਵੇਲੇ ਜਿਹੜੀ ਗਰਾਂਟ ਦਿੱਤੀ ਗਈ ਸੀ, ਉਹ ਵੀ ਵਾਪਸ ਲਈ ਜਾ ਰਹੀ ਹੈ ਅਤੇ ਸਰਕਾਰ ਵਿਕਾਸ ਕਾਰਜਾਂ ਵਿੱਚ ਅੜਿੱਕਾ ਬਣ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ ਦੁਰਾਲੀ ਚੇਅਰਪਰਸਨ ਜਿਲ੍ਹਾ ਪ੍ਰੀਸਦ ਮੁਹਾਲੀ, ਮੋਹਣ ਸਿੰਘ ਬਠਿਆਣਾ ਮੈਂਬਰ ਜਿਲ੍ਹਾ ਪ੍ਰੀਸਦ, ਸਰਪੰਚ ਛੱਜਾ ਸਿੰਘ, ਰਣਧੀਰ ਸਿੰਘ ਸਰਪੰਚ, ਦਵਿੰਦਰ ਸਿੰਘ ਸਰਪੰਚ, ਜਸਪਾਲ ਸਿੰਘ ਜੱਸਾ ਸਰਪੰਚ, ਮਨਜੋਤ ਸਿੰਘ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੁਹਾਲੀ, ਅਮਨ ਸਲੈਚ ਵੀ ਹਾਜਰ ਸਨ।
Share the post "ਸੂਬਾ ਸਰਕਾਰ ਨੂੰ ਸਿਰਫ ਰਾਜਨੀਤੀ ਕਰਨ ਦੀ ਬਜਾਏ ਸਾਸਨ ‘ਤੇ ਧਿਆਨ ਦੇਣਾ ਚਾਹੀਦਾ ਹੈ: ਸੰਸਦ ਮੈਂਬਰ ਮਨੀਸ ਤਿਵਾੜੀ"