ਸੈਂਟਰ ਦੇ ਸਮੂਹ ਅਧਿਆਪਕਾ ਨੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਮਈ : ਸਿੱਖਿਆ ਵਿਭਾਗ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਚੱਕ ਅੱਤਰ ਸਿੰਘ ਵਾਲਾ ਦੇ ਸੈਂਟਰ ਸਕੂਲ ਦੇ ਸ੍ਰੀਮਤੀ ਸਰਜੀਤ ਕੌਰ ਬਾਜਕ ਸੈਂਟਰ ਹੈਡ ਟੀਚਰ ਅੱਜ ਸਿੱਖਿਆ ਵਿਭਾਗ ਪੰਜਾਬ ਵੱਲੋਂ 37 ਸਾਲ 8 ਮਹੀਨੇ ਦੀ ਬੇਦਾਗ ਅਤੇ ਇਮਾਨਦਾਰੀ ਦੀ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਮਿਤੀ 30 ਅਪ੍ਰੈਲ 2023 ਨੂੰ ਆਪਣੀਆ ਸੇਵਾਵਾਂ ਤੋਂ ਮੁਕਤ ਹੋ ਗਏ। ਜਾਣਕਾਰੀ ਦਿੰਦਿਆਂ ਦੱਸਿਆ ਬਲਵੀਰ ਸਿੱਧੂ ਜੰਗੀਰਾਣਾ ਨੇ ਦਸਿਆ ਕਿ ਸਰਜੀਤ ਕੌਰ ਬਾਜਕ ਨੇ ਸਿੱਖਿਆ ਵਿਭਾਗ ਹਰਿਆਣਾ ਦੀ ਸੇਵਾ 8 ਅਗਸਤ 1985 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਣਵਾਲਾ ਸਿਰਸਾ ਤੋਂ ਸ਼ੁਰੂ ਕੀਤੀ ਗਈ । ਮੈਡਮ ਸਰਜੀਤ ਕੌਰ ਨੇ 10 ਸਾਲ ਹਰਿਆਣਾ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ । ਉਨ੍ਹਾਂ ਦਾ ਵਿਆਹ ਪਿੰਡ ਬਾਜਕ ਦੇ ਸੁਰਿੰਦਰਪਾਲ ਸਿੰਘ ਵੈਟਰਨਰੀ ਇੰਸਪੈਕਟਰ ਨਾਲ ਮਿਤੀ 19 ਜੂਨ 1988 ਨੂੰ ਧਾਰਮਿਕ ਰਿਵਾਜਾਂ ਨਾਲ ਹੋਇਆ । ਇਸ ਤੋਂ ਬਾਅਦ 1995 ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਬਤੌਰ ਜੇ ਬੀ ਟੀ ਟੀਚਰ ਨਿਯੁਕਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਵਿਖੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੰਬੀਹਾ ਵਿਖੇ ਨਿਯੁਕਤ ਹੋਏ। ਇਸ ਤੋਂ ਬਦਲੀ ਉਪਰੰਤ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜਕ ਵਿਖੇ 7 ਜੁਲਾਈ 1996 ਨੂੰ ਉਨ੍ਹਾਂ ਇਸ ਸਕੂਲ ਵਿੱਚ ਲਗਭਗ 18 ਸਾਲ ਦੀ ਬੇਦਾਗ ਸੇਵਾ ਨਿਭਾਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ 30 ਸਤੰਬਰ 2016 ਨੂੰ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਘੁੱਦਾ ਮੇਨ ਬਲਾਕ ਸੰਗਤ ਵਿਖੇ ਦੀ ਪੋਸਟ ਤੇ ਪਦ ਉੱਨਤ ਨਿਯੁਕਤ ਹੋਏ । ਇਸ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦਿਆਂ ਸਰਜੀਤ ਕੌਰ ਨੂੰ 6 ਜਨਵਰੀ 2021 ਨੂੰ ਬਤੌਰ ਤਰੱਕੀ ਦੇ ਕੇ ਸੈਂਟਰ ਹੈਡ ਟੀਚਰ ਚੱਕ ਅੱਤਰ ਸਿੰਘ ਵਾਲਾ ਵਿਖੇ ਨਿਯੁਕਤ ਕੀਤਾ ਗਿਆ। ਅੱਜ ਸੇਵਾ ਮੁਕਤੀ ਮੌਕੇ ਉਨ੍ਹਾਂ ਨੂੰ ਸਮੂਹ ਸੈਂਟਰ ਦੇ ਸਮੂਹ ਅਧਿਆਪਕਾ ਅਤੇ ਕਾਰਜਕਾਰੀ ਸੈਂਟਰ ਇੰਚਾਰਜ ਮੈਡਮ ਕਰਮਜੀਤ ਕੌਰ ਅਤੇ ਹੈਂਡ ਜਸਵਿੰਦਰ ਸਿੰਘ ਬਾਜਕ, ਬਲਵੀਰ ਸਿੰਘ ਕਮਾਂਡੋ ਪ੍ਰੈਸ ਸਕੱਤਰ ਟੀਚਰ ਯੂਨੀਅਨ ਪੰਜਾਬ ਹੈਂਡ ਟੀਚਰ ਨਰੇਸ਼ ਕੁਮਾਰ, ਕੌਰ ਸਿੰਘ ਜੰਗੀਰਾਣਾ, ਦੀ ਅਗਵਾਈ ਵਿੱਚ ਉਨ੍ਹਾਂ ਫੱਲਾ ਦੇ ਗੁਲਦਸਤਿਆਂ ਨਾਲ ਅਤੇ ਸੋਨੇ ਦੀ ਮੁੰਦਰੀ ਪਾ ਕੇ ਖੁਸੀ ਖਸੀ ਰਿਵਾਨਾਂ ਕੀਤਾ ਗਿਆ । ਇਸ ਮੌਕੇ ਸੈਂਟਰ ਦੇ ਸਮੂਹ ਅਧਿਆਪਕ , ਸੱਤਪਾਲ ਸਿੰਘ ਧੰਨੀਕੇ ਤਰਲੋਚਨ ਸਿੰਘ ਮੁਹਾਲਾ,, ਦਵਿੰਦਰ ਸਿੰਘ ਧੁਨੀਕੇ , ਗਗਨਪ੍ਰੀਤ ਕੌਰ , ਨਵਕਿਰਨ ਕੌਰ , ਰਮਨਦੀਪ ਕੌਰ , ਸਰਬਜੀਤ ਕੌਰ, ਵੀਰਪਾਲ ਕੌਰ, ਸਤਵੀਰ ਕੌਰ,,ਕੰਵਰਦੀਪ ਸਿੰਘ , ਬਲਵੀਰ ਸਿੱਧੂ ਘੁੱਦਾ , ਵੀਰਪਾਲ ਕੌਰ ,ਮਨਦੀਪ ਕੌਰ ਸ਼ਮਿੰਦਰ ਕੌਰ, ਪਰਮਜੀਤ ਕੌਰ , ਸੁਖਵਿੰਦਰ ਕੌਰ, ਆਦਿ ਵੱਲੋਂ ਮੈਡਮ ਸਰਜੀਤ ਕੌਰ ਨੂੰ ਸੋਨੇ ਦੀ ਮੁੰਦਰੀ ਪਾ ਕੇ ਅਤੇ ਸਨਮਾਨ ਪੱਤਰ ਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ ਜੀ । ਇਸ ਤੋਂ ਮੈਡਮ ਜੀ ਦੇ ਪਰਿਵਾਰਿਕ ਮੈਂਬਰ ਸੁਰਿੰਦਰਪਾਲ ਸਿੰਘ ਅਤੇ ਨੰਹੂ ਚਮਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਅਤੇ ਪੋਤਾ ਦਿਵਸਾਨਵੀਰ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਾਕ ਦੇ ਹੋਣਹਾਰ ਅਤੇ ਸੂਝਵਾਨ ਅਧਿਆਪਕਾ ਸਾਬਕਾਂ ਬੀ ਪੀ ਈ ਓ ਹਰਮੰਦਰ ਸਿੰਘ , ਸੰਦੀਪ ਸਿੰਘ ਤਰਸੇਮ ਸਿੰਘ ਹੈਂਡ ਟੀਚਰ ਧਰਮਵੀਰ ਸਿੰਘ, ਧਰਮਿੰਦਰ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਸਮੂਹ ਅਧਿਆਪਕਾ ਵੱਲੋਂ ਉਨ੍ਹਾਂ ਦੇ ਪਰਿਵਾਰ ਲਈ ਅਤੇ ਸ੍ਰੀਮਤੀ ਸਰਜੀਤ ਕੌਰ ਬਾਜਕ ਜੀ ਲੰਬੀ ਉਮਰ ਦੀ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਗਈ ।
Share the post "ਸੈਂਟਰ ਹੈਡ ਟੀਚਰ ਸਰਜੀਤ ਕੌਰ ਬਾਜਕ ਬੇਦਾਗ ਸੇਵਾ ਨਿਭਾਉਣ ਤੋਂ ਬਾਅਦ ਹੋਏ ਸੇਵਾ ਮੁਕਤ"