ਸੰਘਰਸ਼ੀ ਧਿਰਾਂ ਦੀ ਅਵਾਜ਼ ਨੱਪਣ ਲਈ ਮੁੱਖ ਮੰਤਰੀ ਦੇ ਸਮਾਗਮਾਂ ‘ਚ ਚੱਲੇਗਾ ਡੀ.ਜੇ.!

0
37

ਸੁਖਜਿੰਦਰ ਮਾਨ
ਚੰਡੀਗੜ੍ਹ, 9 ਦਸੰਬਰ: ਸ਼ੋਸਲ ਮੀਡੀਆ ’ਤੇ ਅੱਜ ਦੇਰ ਸਾਮ ਤੋਂ ਵਾਈਰਲ ਹੋ ਰਹੇ ਇੱਕ ਸਰਕਾਰੀ ਪੱਤਰ ਦੀ ਇਬਾਰਤ ਨੂੰ ਜੇਕਰ ਸੱਚ ਮੰਨ ਲਿਆ ਜਾਵੇ ਤਾਂ ਆਮ ਲੋਕਾਂ ਦੇ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਦੇ ਸਮਾਗਮਾਂ ਵਿਚ ਸੰਘਰਸ਼ੀ ਧਿਰਾਂ ਦੀ ਅਵਾਜ਼ ਨੱਪਣ ਲਈ ਪੁਲਿਸ ਨੇ ਨਵੀਂ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਜਿਸ ਵੀ ਹਿੱਸੇ ਵਿਚ ਜਾਣਗੇ, ਉਥੇ ਪੰਜਾਬ ਪੁਲਿਸ ਡੀ.ਜੇ ਦਾ ਪ੍ਰਬੰਧ ਕਰਕੇ ਰੱਖੇਗੀ। ਇਹ ਪ੍ਰਬੰਧ ਇਸ ਕਰਕੇ ਕੀਤੇ ਜਾਣੇ ਹਨ ਤਾਂ ਕਿ ਅਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਨ ਵਾਲੀਆਂ ਧਿਰਾਂ ਦੀ ਅਵਾਜ਼ ਮੁੱਖ ਮੰਤਰੀ ਦੇ ਸਮਾਗਮ ਤੱਕ ਨਾ ਪੁੱਜ ਸਕੇ। ਪੰਜਾਬ ਪੁਲਿਸ ਦੇ ਸਪੈਸ਼ਲ ਪ੍ਰੋਟੇਕਸ਼ਨ ਯੂਨਿਟ ਦੇ ਆਈ.ਜੀ ਵਲੋਂ ਅੱਜ ਜਾਰੀ ਇੱਕ ਪੱਤਰ (ਨੰਬਰ 8756-8809) ਤਹਿਤ ਸਮੂਹ ਜ਼ਿਲ੍ਹਿਆਂ ਦੇ ਡੀ.ਸੀਜ਼, ਐਸ.ਐਸ.ਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਵੀ ਫੰਕਸ਼ਨ ਹੋਵੇਗਾ,ਉਥੇ ਕੁੱਝ ਧਿਰਾਂ ਵਲੋਂ ਕੀਤੀ ਜਾਣ ਵਾਲੀ ਨਾਅਰੇਬਾਜ਼ੀ ਦੀ ਅਵਾਜ਼ ਮੁੱਖ ਸਮਾਗਮ ਵਾਲੀ ਜਗ੍ਹਾਂ ’ਤੇ ਜਾਣ ਤੋਂ ਰੋਕਣ ਲਈ ਡੀ.ਜੇ ਉਪਰ ਧਾਰਮਿਕ ਜਾਂ ਗੁਰਬਾਣੀ ਚਲਾ ਦਿੱਤੀ ਜਾਵੇ। ਇਸ ਪੱਤਰ ’ਤੇ ਆਮ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here