ਪੰਜਾਬੀ ਖ਼ਬਰਸਾਰ ਬਿਉਰੋ
ਫ਼ਗਵਾੜਾ, 12 ਜਨਵਰੀ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਅੱਜ ਫਗਵਾੜਾ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪਰਧਾਨ ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 26 ਜਨਵਰੀ ਨੂੰ ਜੋ ਸੰਯੁਕਤ ਕਿਸਾਨ ਮੋਰਚਾ ਵਲੋਂ ਜੀਂਦ ਹਰਿਆਣਾ ਵਿੱਚ ਕਿਸਾਨ ਮਹਾਂਪੰਚਾਇਤ ਕਾਰਵਾਈ ਜਾ ਰਹੀ ਹੈ ਉਸ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਨੇ ਗੁਰਮੀਤ ਸਿੰਘ ਮਹਿਮਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਜ਼ੀਰਾ ਮੌਰਚਾ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪਹਿਲਾਂ ਦੀ ਤਰ੍ਹਾਂ ਸਮਰਥਨ ਜਾਰੀ ਰਹੇਗਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵਲੋਂ ਪੰਜਾਬ ਵਿੱਚ ਜੋ ਫੈਕਟਰੀਆਂ ਪਾਣੀ ਤੇ ਵਾਤਾਵਰਨ ਨੂੰ ਖਰਾਬ ਕਰ ਰਹੀਆਂ ਹਨ ਉਹਨਾਂ ਤੇ ਨਕੇਲ ਨਾਂ ਪਾਈ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਦੇ ਖਿਲਾਫ 26 ਦੀ ਮਹਾਂਪੰਚਾਇਤ ਤੋਂ ਬਾਅਦ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕਰੇਗੀ। ਇਸੇ ਤਰ੍ਹਾਂ ਮੀਟਿੰਗ ਵਿਚ ਜਲੰਧਰ ਦੇ ਲਤੀਫਪੁਰ ਉਜਾੜੇ ਵਿਰੁਧ ਚੱਲ ਰਹੇ ਧਰਨੇ ਨੂੰ ਵੀ ਹਿਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ Çਅਗਾ। ਇਸਤੋਂ ਇਲਾਵਾ ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਪੱਕੇ ਮੋਰਚੇ ਨੂੰ ਵੀ ਜਥੇਬੰਦੀਆਂ ਵੱਲੋਂ ਹਿਮਾਇਤ ਦਿੱਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬੰਦੀ ਸਿੰਘਾਂ ਸਮੇਤ ਬੁੱਧੀਜੀਵੀ, ਸਿਆਸੀ ਕਾਰਕੁੰਨ, ਪ੍ਰੋਫੈਸਰ ਤੇ ਬਿਨਾਂ ਵਜਾ ਜੇਲ੍ਹਾ ਵਿਚ ਡੱਕੇ ਲੌਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪੰਜਾਬ ਸਰਕਾਰ ਕੋਲੋ ਵੀ ਮੰਗ ਕੀਤੀ ਗਈ ਕਿ ਦਿੱਲੀ ਅੰਦੋਲਨ ਦੋਰਾਨ ਕੀਤੇ ਹਰ ਤਰ੍ਹਾਂ ਦੇ ਦਰਜ਼ ਕੇਸ ਵਾਪਸ ਲੈਣ ਦਾ ਵਾਅਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਟਿੰਗ ਦੋਰਾਨ ਕੀਤਾ ਗਿਆ ਸੀ ਪਰ ਮਲੋਟ ਸਮੇਤ ਕਈ ਮਾਮਲਿਆਂ ਵਿਚ ਪੰਜਾਬ ਪੁਲਿਸ ਕੇਸਾਂ ਦੀ ਕਾਰਵਾਈ ਨੂੰ ਅੱਗੇ ਵਧਾ ਰਹੀ ਹੈ ਜੋ ਕਿ ਸਰਾਸਰ ਪੰਜਾਬ ਸਰਕਾਰ ਵੱਲੋਂ ਵਾਅਦਾ ਖਿਲਾਫੀ ਹੈ। ਜਿਸਦੇ ਚੱਲਦੇ ਕੇਸਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਇਸ ਸਬੰਧੀ ਪੰਜਾਬ ਦੇ ਡੀਜੀਪੀ ਨਾਲ ਤੁਰੰਤ ਸੰਪਰਕ ਕਰੇਗਾ। ਇਸ ਕਮੇਟੀ ਵਿਚ ਹਰਿੰਦਰ ਸਿੰਘ ਲੱਖੋਵਾਲ, ਮੁਕੇਸ਼ ਚੰਦਰ ਸ਼ਰਮਾ,ਬਿੰਦਰ ਸਿੰਘ ਗੋਲੇਵਾਲਾ,ਡਾ ਦਰਸ਼ਨ ਪਾਲ, ਫੁਰਮਾਨ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਤੇ ਰਮਿੰਦਰ ਸਿੰਘ ਪਟਿਆਲਾ ਹੋਣਗੇ। ਅੱਜ ਦੀ ਇਸ ਮੀਟਿੰਗ ਵਿਚ ਮਨਜੀਤ ਸਿੰਘ ਰਾਏ, ਬੂਟਾ ਸਿੰਘ ਬੁਰਜਗਿੱਲ, ਅਵਤਾਰ ਮਹਿਮਾ, ਡਾ ਸਤਨਾਮ ਸਿੰਘ ਅਜਨਾਲਾ, ਵੀਰਪਾਲ ਢਿੱਲੋਂ, ਹਰਜੀਤ ਸਿੰਘ ਰਵੀ, ਪਲਵਿੰਦਰ ਪਾਲ ਮਾਜਰਾ, ਸਤਨਾਮ ਸਿੰਘ ਸਾਹਨੀ, ਲਖਵੀਰ ਸਿੰਘ ਨਿਜ਼ਾਮਪੁਰ, ਦਵਿੰਦਰ ਸਿੰਘ ਮੈਟਾ, ਮਨਜੀਤ ਸਿੰਘ ਧਨੇਰ ਸੁਖਦੇਵ ਸਿੰਘ ਰਾਈਆਵਾਲਾ ਵੀਰ ਸਿੰਘ ਬਰਵਾ ਬਿੰਦਰ ਸਿੰਘ ਗੋਲੇਵਾਲਾ ਪਰਮਿੰਦਰ ਸਿੰਘ ਪਾਲਮਾਜਰਾ ਮਲੂਕ ਸਿੰਘ ਹੀਰਕੇ ਹਰਬੰਸ ਸਿੰਘ ਸੰਘਾ ਹਾਜਰ ਸਨ।
Share the post "ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਜੀਂਦ ਮਹਾਂਪੰਚਾਇਤ ਅਤੇ ਬੰਦੀ ਸਿੰਘਾਂ ਦੇ ਲੱਗੇ ਮੋਰਚੇ ਦੀ ਹਮਾਇਤ ਦਾ ਐਲਾਨ"