ਬੀਡੀਪੀਓ ਦਫ਼ਤਰ ਤੋਂ ਲੈ ਕੇ ਦਿੱਲੀ ਤੱਕ ਪਿੰਡ ਵਾਸੀਆਂ ਨੂੰ ਲੜਣੀ ਪਈ ਲੰਮੀ ਲੜਾਈ
ਬਠਿੰਡਾ, 24 ਅਕਤੂਬਰ : ਇਹ ਕਹਾਣੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦੀ, ਜਿੱਥੋਂ ਦੇ ਲੋਕਾਂ ਨੂੰ ਅਪਣੇ ਪੁਰਾਣੇ ਨਾਮ ਨੂੰ ਬਹਾਲ ਰੱਖਣ ਲਈ ਸੱਤ ਸਾਲ ਤੋਂ ਵੱਧ ਲੰਮੀ ਲੜਾਈ ਲੜਣੀ ਪਈ ਤੇ ਅਖੀਰ ਇਸ ਲੜਾਈ ’ਚ ਪਿੰਡ ਵਾਸੀਆਂ ਦੀ ਜਿੱਤ ਹੋਈ ਅਤੇ ਹੁਣ ਆਖ਼ਰ ਪੰਜਾਬ ਸਰਕਾਰ ਨੇ ਕੇਂਦਰ ਦੇ ਗ੍ਰਹਿ ਵਿਭਾਗ ਦੀ ਮੰਨਜੂਰੀ ਤੋਂ ਬਾਅਦ ਪਿੰਡ ਦਾ ਨਾਮ ਮੁੜ ਬਦਲ ਕੇ ‘ਪ੍ਰੇਮ ਕੋਟਲੀ’ ਤੋਂ ‘ਕੋਟਲੀ ਖੁਰਦ’ ਕਰ ਦਿੱਤਾ ਹੈ।
4 ਅਗਸਤ 2016 ਨੂੰ ਜਾਰੀ ਇੱਕ ਨੋਟੀਫਿਕੇਸ਼ਨ (ਨੰਬਰ 16459) ਤਹਿਤ ਅਚਾਨਕ ਇਸ ਪਿੰਡ ਦਾ ਨਾਮ ਕੋਟਲੀ ਖੁਰਦ ਤੋਂ ਬਦਲ ਕੇ ਪ੍ਰੇਮ ਕੋਟਲੀ ਕਰ ਦਿੱਤਾ ਸੀ। ਤਤਕਾਲੀ ਅਕਾਲੀ ਸਰਕਾਰ ਨੇ ਇਹ ਫੈਸਲਾ ਪਿੰਡ ਦੀ ਪੰਚਾਇਤ ਵਲੋਂ ਪਾਏ ਮਤੇ ਤਂੋ ਬਾਅਦ ਲਿਆ ਸੀ, ਜਿਸਦੇ ਪਿੱਛੇ ਪਿੰਡ ਵਾਸੀਆਂ ਨੇ ਵੋਟ ਰਾਜਨੀਤੀ ਨੂੰ ਜਿੰਮੇਵਾਰ ਠਹਿਰਾਇਆ ਸੀ। ਇਸ ਲੰਮੀ ਸੰਘਰਸ ਭਰੀ ਲੜਾਈ ਲੜਣ ਵਾਲੇ ਪਿੰਡ ਦੇ ਲੋਕਾਂ ਦਾ ਦਾਅਵਾ ਹੈ ਕਿ ਇੱਕ ਵਰਗ ਵਿਸੇਸ ਨੂੰ ਖੁਸ ਕਰਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਸੀ ਪ੍ਰੰਤੂ ਇਸ ਫੈਸਲੇ ਨਾਲ ਪਿੰਡ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਖੜੀਆਂ ਹੋ ਗਈਆਂ।
ਪੁਲਿਸ ਮੁਲਾਜਮ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਕਾਬੂ, ਇਕ ਦੇ ਲੱਤ ਵਿਚ ਵੱਜੀ ਗੋਲੀ
ਸਰਕਾਰੀ ਰਿਕਾਰਡ ਵਿਚ ਪਿੰਡ ਦਾ ਨਾਂ ਬਦਲਣ ਕਾਰਨ ਲੋਕਾਂ ਦੇ ਬਣੇ ਹੋਏ ਦਸਤਾਵੇਜ ਰੱਦੀ ਹੋ ਗਏ ਤੇ ਨਵੀਂ ਪਹਿਚਾਣ ਹਾਸਲ ਕਰਨ ਲਈ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਵੋਟ ਕਾਰਡ, ਰਾਸਨ ਕਾਰਡ ਆਦਿ ਸਹਿਤ ਹਰ ਉਸ ਦਸਤਾਵੇਜ ਵਿਚ ਪਿੰਡ ਦਾ ਨਾਂ ਕੋਟਲੀ ਖੁਰਦ ਤੋਂ ਪ੍ਰੇਮ ਕੋਟਲੀ ਕਰਵਾਉਣਾ ਜਰੂਰੀ ਹੋ ਗਿਆ ਸੀ, ਜਿਹੜੇ ਰੋਜ਼ਮਰਾ ਦੀ ਵਰਤੋਂ ਵਿਚ ਆਉਂਦੇ ਸਨ। ਜਿਸਤੋਂ ਬਾਅਦ ਦੋ ਤਿਹਾਈ ਤੋਂ ਵੱਧ ਪਿੰਡ ਵਾਸੀ ਤਤਕਾਲੀ ਸਰਕਾਰ ਦੇ ਇਸ ਫੈਸਲੇ ਵਿਰੁਧ ਉਠ ਖੜੇ ਹੋਏ ਸਨ ਤੇ ਉਨ੍ਹਾਂ ਬੀਡੀਪੀਓ ਤੋਂ ਲੈ ਕੇ ਦਿੱਲੀ ਦੇ ਗ੍ਰਹਿ ਵਿਭਾਗ ਤੱਕ ਲੜਾਈ ਲੜੀ।
ਪੰਜਾਬ ਸਰਕਾਰ ਵੱਲੋਂ ਦੁਸਿਹਰੇ ਵਾਲੇ ਦਿਨ ਥੋਕ ਵਿੱਚ ਅਫਸਰਾਂ ਦੇ ਤਬਾਦਲੇ
ਜਿਸਤੋਂ ਬਾਅਦ ਆਖ਼ਰਕਾਰ ਹੁਣ ਲੰਘੀ 12 ਅਕਤੂਬਰ 2023 ਨੂੰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ (ਨੰਬਰ 12854) ਜਾਰੀ ਕਰਕੇ ਮੁੜ ਇਸ ਪਿੰਡ ਦਾ ਨਾਮ ਕੋਟਲੀ ਖ਼ੁਰਦ ਕਰ ਦਿੱਤਾ ਹੈ। ਪਿੰਡ ਦੇ ਨੰਬਰਦਾਰ ਭੋਲਾ ਸਿੰਘ ਨੇ ਦਸਿਆ ਕਿ ‘‘ ਅਕਾਲੀ ਸਰਕਾਰ ਦੁਆਰਾ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰੱਖਦਿਆਂ ਪਿੰਡ ਵਾਲਿਆਂ ਲਈ ਇਹ ਵੱਡੀ ਮੁਸੀਬਤ ਸਹੇੜ ਦਿੱਤੀ ਸੀ, ਜਿਸਨੂੰ ਲੈਕੇ ਪਿੰਡ ਦੇ ਲੋਕ ਬਹੁਤ ਨਰਾਜ਼ ਸਨ। ’’ ਉਨ੍ਹਾਂ ਦਸਿਆ ਕਿ ਤਤਕਾਲੀ ਪੰਚਾਇਤ ਨੇ ਵੀ ਸਾਲ 2013 ਤੇ 2015 ਵਿਚ ਕੋਟਲੀ ਖੁਰਦ ਨੂੰ ਪ੍ਰੇਮ ਕੋਟਲੀ ਕਰਨ ਲਈ ਸਿਰਫ਼ ਪੰਚਾਇਤੀ ਮਤਿਆਂ ਦੇ ਆਧਾਰ ’ਤੇ ਸਰਕਾਰ ਨੂੰ ਸਿਫ਼ਾਰਿਸ ਕਰ ਦਿੱਤੀ ਸੀ।
ਪੀਆਰਟੀਸੀ ਕੰਢਕਟਰ ਨੇ ਦਿਖ਼ਾਈ ਇਮਾਨਦਾਰੀ, ਪੰਜਾਬ ਪੁਲਿਸ ਦੇ ਇੰਸਪੈਕਟਰ ਦਾ ਆਈ.ਫ਼ੋਨ ਕੀਤਾ ਵਾਪਸ
ਪਿੰਡ ਵਾਸੀਆਂ ਵਲੋਂ ਦਿੱਤੀ ਸਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਹੋਈ ਤੇ 22 ਫ਼ਰਵਰੀ 2021 ਵਾਲੇ ਦਿਨ ਇਸ ਮੁੱਦੇ ਨੂੰ ਲੈ ਕੇ ਗ੍ਰਾਂਮ ਸਭਾ ਦੀ ਮੀਟਿੰਗ ਹੋਈ, ਜਿਸ ਵਿਚ ਹਾਜ਼ਰੀਨ ਨੇ ਪਿੰਡ ਦਾ ਨਾਮ ਕੋਟਲੀ ਖੁਰਦ ਰੱਖਣ ਲਈ ਸਹਿਮਤੀ ਦਿੱਤੀ ਸੀ। ਇਸੇ ਤਰ੍ਹਾਂ 26 ਜੁਲਾਈ 2021 ਨੂੰ ਪਿੰਡ ਦੀ ਗ੍ਰਾਮ ਪੰਚਾਇਤ ਦੀ ਇਸ ਸਬੰਧ ਵਿਚ ਹੋਈ ਵਿਸੇਸ ਮੀਟਿੰਗ ਵਿਚ ਵੀ ਪਿੰਡ ਦਾ ਨਾਮ ਪ੍ਰੇਮ ਕੋਟਲੀ ਤੋਂ ਮੁੜ ਕੋਟਲੀ ਖੁਰਦ ਰੱਖਣ ਦਾ ਇੱਕ ਪ੍ਰਸਤਾਵ ਪਾਸ ਕੀਤਾ ਗਿਆ। ਇਸ ਸਾਰੇ ਮਾਮਲੇ ਦੀ ਜਾਂਚ ਬਠਿੰਡਾ ਦੇ ਤਤਕਾਲੀ ਏਡੀਸੀ ਰਾਹੁਲ ਛਾਬਾ ਦੁਆਰਾ ਕੀਤੀ ਗਈ ਸੀ।
ਡੀਏਪੀ ਦੀ ਕਿੱਲਤ ਤੇ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਮੱਸਿਆ ਨੂੰ ਲੈ ਕੇ ਕਿਸਾਨ ਆਗੂਆਂ ਦਾ ਵਫ਼ਦ ਡੀਸੀ ਨੂੰ ਮਿਲਿਆ
ਪਿੰਡ ਦੇ ਨੌਜਵਾਨ ਗੁਰਤੇਜ ਸਿੰਘ ਨੇ ਦਸਿਆ ਕਿ ਇਸ ਮੁੱਦੇ ਲਈ ਪਿੰਡ ਵਾਸੀਆਂ ਵਲੋਂ ਪਾਰਟੀਬਾਜੀ ਤੋਂ ਉਪਰ ਉੱਠ ਕੇੇ ਸੰਘਰਸ਼ ਲੜਿਆ ਗਿਆ ਤੇ ਆਖ਼ਰ ਹੁਣ ਇਹ ਸੰਘਰਸ਼ ਰੰਗ ਲਿਆਇਆ ਹੈ। ਉਨ੍ਹਾਂ ਦਸਿਆ ਕਿ ਪਿੰਡ ਦਾ ਪਹਿਲਾਂ ਵਾਲਾ ਨਾਂ ਬਹਾਲ ਕਰਨ ਦੀ ਖੁਸੀ ਵਿਚ ਹੁਣ ਪਿੰਡ ਵਾਸੀਆਂ ਵਲੋਂ 27 ਅਕਤੂਬਰ ਨੂੰ ਗੁਰਦੂਆਰਾ ਸਾਹਿਬ ਵਿਖੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਸ਼ੁਰੂ ਕਰਵਾਏ ਜਾ ਰਹੇ ਹਨ, ਜਿੰਨ੍ਹਾਂ ਦਾ 29 ਅਕਤੂਬਰ ਨੂੰ ਭੋਗ ਪਏਗਾ ਤੇ ਇਸ ਮੌਕੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ ਜਾਵੇਗਾ ਤੇ ਇਸ ਕੰਮ ਵਿਚ ਸਾਥ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
Share the post "ਸੱਤ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪਿੰਡ ‘ਪ੍ਰੇਮ ਕੋਟਲੀ’ ਮੁੜ ਬਣਿਆ ‘ਕੋਟਲੀ ਖ਼ੁਰਦ’"