ਸਾਰੇ ਪ੍ਰਸਾਸ਼ਨਿਕ ਸਕੱਤਰ 7 ਦਿਨਾਂ ਦੇ ਅੰਦਰ ਆਪਣੇ ਵਿਭਾਗ ਦੀ ਸੇਵਾਵਾਂ ਨੂੰ ਆਟੋ ਅਪੀਲ ਸਾਫਟਵੇਅਰ ਦੇ ਤਹਿਤ ਆਨ ਬੋਰਡ ਕਰਨ – ਮੁੱਖ ਸਕੱਤਰ ਸੰਜੀਵ ਕੌਸ਼ਲ
ਸੰਜੀਵ ਕੌਸ਼ਲ ਨੇ ਕੀਤੀ ਆਟੋ ਅਪੀਲ ਸਾਫਟਵੇਅਰ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਦੀ ਅਗਵਾਈ
ਆਟੋ ਅਪੀਲ ਸਾਫਟਵੇਅਰ ਦੇ ਤਹਿਤ ਵੱਖ-ਵੱਖ ਵਿਭਾਗਾਂ ਦੀ 192 ਸੇਵਾਵਾਂ ਹਨ ਆਨਬੋਰਡ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਮਈ: ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਸ਼ੁਰੂ ਕੀਤੇ ਗਏ ਆਟੋ ਅਪੀਲ ਸਾਫਟੇਵਅਰ ਦੇ ਸਬੰਧ ਵਿਚ ਸਮੀਖਿਆ ਕਰਦੇ ਹੋਏ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿਸ ਨੇ ਇਸ ਤਰ੍ਹਾ ਦਾ ਅਨੋਖਾ ਸਿਸਟਮ ਸ਼ੁਰੂ ਕੀਤਾ ਹੈ। ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਮਿਲਣ ਵਾਲੀ ਸੇਵਾਵਾਂ ਨੂੰ ਸਮੇਂਸੀਮਾ ਦੀ ਜਾਣਕਾਰੀ ਨਾਗਰਿਕਾਂ ਤਕ ਪਹੁੰਚਾਉਣ ਤੇ ਉਨ੍ਹਾਂ ਨੂੰ ਜਾਗਰੁਕ ਕਰਨ ਲਈ ਇਹ ਫੈਸਲਾ ਕੀਤਾ ਹੈ। ਸ੍ਰੀ ਕੌਸ਼ਲ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੇਵਾ ਦਾ ਅਧਿਕਾਰ ਐਕਟ ਤਹਿਤ ਸ਼ੁਰੂ ਕੀਤੇ ਗਏ ਆਸ ਯਾਨੀ ਆਟੋ ਅਪੀਲ ਸਾਫਟਵੇਅਰ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਆਟੋ ਅਪੀਲ ਸਾਫਟਵੇਅਰ ਦੇ ਤਹਿਤ ਵੱਖ-ਵੱਖ ਵਿਭਾਗਾਂ ਦੀ 192 ਸੇਵਾਵਾਂ ਆਨਬੋਰਡ ਹਨ। ਮੁੱਖ ਸਕੱਤਰ ਨੇ ਕਿਹਾ ਕਿ ਸੇਵਾ ਵੰਡ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰ ਕੇ ਸਰਕਾਰੀ ਸਿਸਟਮ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਲਈ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ ਆਟੋ ਅਪੀਲ ਸਾਫਟਵੇਅਰ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਨਾਗਰਿਕਾਂ ਦੇ ਕਮ ਇਕ ਨਿਰਧਾਰਿਤ ਸਮੇਂਸੀਮਾ ਦੇ ਅੰਦਰ ਹੋਣ।
7 ਦਿਨ ਦੇ ਅੰਦਰ ਆਪਣੇ ਵਿਭਾਗ ਦੀ ਸੇਵਾਵਾਂ ਨੂੰ ਆਟੋ ਅਪੀਲ ਸਾਫਟਵੇਅਰ ਦੇ ਤਹਿਤ ਕਰਨ ਆਨ ਬੋਰਡ
ਉਨ੍ਹਾਂ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਇਕ ਹਫਤੇ ਦੇ ਅੰਦਰ ਹੀ ਆਪਣੇ ਵਿਭਾਗਾਂ ਦੀ ਸੇਵਾਵਾਂ ਨੂੰ ਅਪੀਲ ਸਾਫਟਵੇਅਰ ਦੇ ਤਹਿਤ ਆਨਬੋਰਡ ਕਰਨ। ਅਜਿਹਾ ਨਾ ਕਰਨ ‘ਤੇ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਸ੍ਰੀ ਕੌਸ਼ਲ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਦੀ ਸੇਵਾਵਾਂ ਦੂਜੇ ਵਿਭਾਗਾਂ ਵਿਚ ਟ੍ਰਾਂਸਫਰ ਹੋ ਗਈਆਂ ਤਾਂ ਉਹ ਵਿਭਾਗ ਉਨ੍ਹਾਂ ਸੇਵਾਵਾਂ ਨੂੰ ਡੀਨੋਟੀਫਾਈ ਕਰਨ ਅਤੇ ਦੂਜੇ ਵਿਭਾਗ ਜਲਦੀ ਤੋਂ ਜਲਦੀ ਟ੍ਰਾਂਸਫਰ ਸੇਵਾਵਾਂ ਨੂੰ ਨੌਟੀਫਾਇਡ ਕਰ ਆਸ ਦੇ ਤਹਿਤ ਆਨਬੋਰਡ ਕਰਨ।
ਮੁੱਖ ਸਕੱਤਰ ਨੇ ਕਿਹਾ ਕਿ ਆਟੋ ਅਪੀਲ ਸਾਫਟਵੇਅਰ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲ ਰਹੀ ਹੈ ਅਤੇ ਉਨ੍ਹਾਂ ਦੇ ਕੰਮ ਇਕ ਨਿਰਧਾਰਿਤ ਸਮੇਂਸੀਮਾ ਦੇ ਅੰਦਰ ਹੋ ਰਹੇ ਹਨ। ਹੁਣ ਜੇਕਰ ਕਿਸੇ ਵਿਅਕਤੀ ਦਾ ਕੰਮ ਸਮੇਂ ‘ਤੇ ਨਹੀਂ ਹੁੰਦਾ ਅਤੇ ਉਹ ਕੰਮ ਸੇਵਾ ਦਾ ਅਧਿਕਾਰ ਐਕਟ ਦੇ ਘੇਰੇ ਵਿਚ ਆਉਂਦਾ ਹੈ ਤਾਂ ਆਟੋ ਅਪੀਲ ਸਾਫਟਵੇਅਰ ਦੇ ਤਹਿਤ ਬਿਨੈ ਅਪੀਲੇਟ ਅਥਾਰਿਟੀ ਵਿਚ ਚਲਾ ਜਾਂਦਾ ਹੈ। ਜੇਮਰ ਉੱਥੇ ਵੀ ਕੰਮ ਨਹੀਂ ਹੁੰਦਾ ਤਾਂ ਬਿਨੈ ਉਸ ਤੋਂ ਵੱਡੇ ਅਧਿਕਾਰੀ ਦੇ ਕੋਲ ਚਲਾ ਜਾਂਦਾ ਹੈ। ਜੇਕਰ ਇੰਨ੍ਹਾਂ ਦੋਵਾਂ ਪੱਧਰਾਂ ‘ਤੇ ਵੀ ਕੰਮ ਨਹੀਂ ਹੁੰਦਾ ਤਾਂ ਫਿਰ ਬਿਨੈ ਕਮੀਸ਼ਨ ਦੇ ਕੋਲ ਚਲਾ ਜਾਂਦਾ ਹੈ।
ਮੀਟਿੰਗ ਵਿਚ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਪ੍ਰਸਾਸ਼ਨਿਕ ਸੁਧਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਕੇ ਮਕਰੰਦ ਪਾਂਡੂਰੰਗ ਮੌਜੂਦ ਰਹੇ। ਇਸ ਤੋਂ ਇਲਾਵਾ, ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।
Share the post "ਹਰਿਆਣਾ ਦੇਸ਼ ਦਾ ਅਜਿਹਾ ਸੂਬਾ ਹੈ ਜਿਸ ਨੇ ਆਟੋ ਅਪੀਲ ਸਾਫਟਵੇਅਰ ਸਿਸਟਮ ਸ਼ੁਰੂ ਕੀਤਾ – ਮੁੱਖ ਸਕੱਤਰ"