ਦਿੱਲੀ ਦੀ ਹੋਲਸੇਲ ਮਾਰਕਿਟ ਹਰਿਆਣਾ ਵਿਚ ਤਲਾਸ਼ ਰਹੀ ਸੰਭਾਵਨਾਵਾਂ
ਦਿੱਲੀ ਦੀ ਹੋਲਸੇਲ ਮਾਰਕਿਟ ਨੂੰ ਹਰਿਆਣਾ ਵਿਚ ਥਾਂ ਦੇਣ ਲਈ ਬਣਾਈ ਜਾਵੇਗੀ ਵਿਸਥਾਰ ਯੋਜਨਾ – ਮੁੱਖ ਮੰਤਰੀ ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਨਵੰਬਰ – ਦਿੱਲੀ ਦੀ ਹੋਲਸੇਲ ਮਾਰਕਿਟ ਹਰਿਆਣਾ ਵਿਚ ਸੰਭਾਵਨਾਵਾਂ ਤਲਾਸ਼ ਰਹੀ ਹੈ। ਆਪਣੇ ਵਪਾਰ ਦਾ ਹਰਿਆਣਾ ਵਿਚ ਵਿਸਤਾਰੀਕਰਣ ਅਤੇ ਸ਼ਿਫਟ ਕਰਨ ਨੂੰ ਲੈ ਕੇ ਦਿੱਲੀ ਦੀ ਵੱਖ-ਵੱਖ ਵਪਾਰਕ ਏਸੋਸਇਏਸ਼ਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਿੱਲੀ ਦੇ ਹੋਲਸੇਲ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਦਿੱਲ ਖੋਲ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਦੀ ਹੋਲਸੇਲ ਮਾਰਕਿਟ ਜੇਮਰ ਸ਼ਿਫਟ ਹੁੰਦੀ ਹੈ ਤਾਂ ਨਾਲ ਲਗਦੇ ਹਰਿਆਣਾ ਦੇ ਹਿੱਸੇ ਵਿਚ ਪੂਰੇ ਏਰਿਆ ਦਾ ਵਿਸਤਾਰ ਵਿਕਾਸ ਕਰ ਕੇ ਉਨ੍ਹਾਂ ਨੂੰ ਮਾਰਕਿਟ ਸਥਾਪਿਤ ਕਰਨ ਦੇ ਲਈ ਥਾਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋਲਸੇਲ ਕਾਰੋਬਾਰ ਨਾਲ ਜੁੜੀ ਵਪਾਰਕ ਏਸੋਸਇਏਸ਼ਨ ਆਪਣੀ ਮੰਗ ਹਰਿਆਣਾ ਸਰਕਾਰ ਦੇ ਸਾਹਮਣੇ ਰੱਖਣ, ਉਸ ਦੇ ਬਾਅਦ ਸਬੰਧਿਤ ਅਧਿਕਾਰੀਆਂ ਦਾ ਉਨ੍ਹਾਂ ਨਾਲ ਤਾਲਮੇਲ ਕਰਵਾ ਕੇ ਮਾਰਕਿਟ ਸਥਾਪਨਾ ਦੀ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਵਿਚ ਵਪਾਰ ਨਾਲ ਜੁੜੇ ਸਾਰੇ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ। ਉਦਾਹਰਣ ਵਜੋ ਉੱਥੇ ਬੈਂਕ, ਹੋਟਲ, ਟਰਾਂਸਪੋਰਟ, ਕੰਮਗਾਰਾਂ ਦੇ ਰਹਿਣ, ਰੋਜਮਰਾ ਦੀ ਜਰੂਰਤਾਂ ਦੇ ਸਮਾਨ ਦਾ ਬਾਜਾਰ ਆਦਿ ਸਾਰੇ ਮੁੱਢਲੀ ਜਰੂਰਤਾਂ ਅਤੇ ਸਹੂਲਤਾਂ ਉਪਲਬਧ ਹੋਣਗੀਆਂ। ਸਹੂਲਤਾਂ ਜੁਟਾਉਣ ਦੇ ਕਾਰਜ ਵਿਚ ਵੀ ਵਪਾਰਕ ਏਸੋਸਇਏਸ਼ਨਾਂ ਦੇ ਸੁਝਾਅ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਦਿੱਲੀ ਦੀ ਹੋਲਸੇਲ ਮਾਰਕਿਟ ਵਪਾਰੀਆਂ ਦੇ ਲਈ ਹਰਿਆਣਾ ਸਰਕਾਰ ਵੇਅਰਹਾਊਸਿੰਗ ਦੀ ਪੋਲਿਸੀ ਵੀ ਲੈ ਕੇ ਆਵੇਗੀ।ਦਿੱਲੀ ਹਰਿਆਣਾ ਭਵਨ ਵਿਚ ਪ੍ਰਬੰਧਿਤ ਇਸ ਮੀਟਿੰਗ ਵਿਚ ਵਪਾਰੀਆਂ ਨੇ ਖੁੱਲ ਕੇ ਹਰਿਆਣਾ ਸਰਕਾਰ ਦੀ ਵਪਾਰ ਹਿਤੈਸ਼ੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰਿਆਣਾ ਵਪਾਰ ਦੇ ਲਈ ਸੁਰੱਖਿਅਤ ਸਥਾਨ ਹੈ, ਇਹ ਸਾਰੇ ਵਪਾਰੀ ਮੰਨਦੇ ਹਨ। ਇਸ ਗਲਬਾਤ ਵਿਚ ਦਿੱਲੀ ਦੀ ਵੱਡੀ-ਵੱਡੀ ਹੋਲਸੇਲ ਮਾਰਕਿਟ ਦੀ ਵੱਖ-ਵੱਖ ਏਸੋਸਇਏਸ਼ਨਾਂ ਦੇ ਪ੍ਰਧਾਨ ਤੇ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਹੁਣ ਵਪਾਰ ਕਰਨਾ ਆਸਾਨ ਨਹੀਂ ਹੈ। ਇੱਥੇ ਮਾਰਕਿਟ ਤੰਗ ਹੋ ਗਈ ਹੈ ਅਤੇ ਪ੍ਰਦੂਸ਼ਣ ਦੇ ਨਾਂਅ ’ਤੇ ਟ?ਰਾਂਸਪੋਰਟ ਨੂੰ ਵਾਰ-ਵਾਰ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਵਪਾਰ ਪ੍ਰਭਾਵਿਤ ਹੁੰਦਾ ਹੈ। ਵੈਸੇ ਵੀ ਦਿੱਲੀ ਦੀ ਮਾਸਟਰ ਪਲਾਨ ਦੇ ਹਿਸਾਬ ਨਾਲ ਇੱਥੋਂ ਮਾਰਕਿਟ ਸ਼ਿਫਟ ਕਰਨ ਦੀ ਗਲ ਆ ਰਹੀ ਹੈ। ਅਜਿਹੇ ਵਿਚ ਦਿੱਲੀ ਦੇ ਹੋਲਸੇਲ ਮਾਰਕਿਟ ਵਪਾਰੀਆਂ ਦੇ ਲਈ ਹਰਿਆਣਾ ਤੋਂ ਬਿਹਤਰ ਅਤੇ ਕੋਈ ਥਾਂ ਨਹੀਂ ਹੋ ਸਕਦੀ। ਹਰਿਆਣਾ ਨੇ ਜਿਸ ਤਰ੍ਹਾ ਨਾਲ ਇਲੈਕਟ੍ਰਿਕ ਮਾਰਕਿਟ ਅਤੇ ਕਰਿਆਨਾ ਮਾਰਕਿਟ ਨੂੰ ਵਾਜਿਬ ਥਾਂ ਦਿੱਤੀ ਹੈ, ਉਸੀ, ਤਰ੍ਹਾ ਹੋਲਸੇਲ ਮਾਰਕਿਟ ਨੂੰ ਵੀ ਥਾਂ ਦੇ ਦਿੱਤੀ ਜਾਵੇ ਤਾਂ ਬਹੁਤ ਵੱਡੇ ਮੁਕਾਮ ਸਥਾਪਿਤ ਹੋਣਗੇ। ਵਪਾਰੀ ਸਰਕਾਰ ਨੂੰ ਮਾਲ ਦੇਣਗੇ ਅਤੇ ਉਨ੍ਹਾਂ ਨੁੰ ਵੀ ਖੁੱਲ ਕੇ ਵਪਾਰ ਕਰਨ ਦਾ ਮੌਕਾ ਮਿਲੇਗਾ ਜਿਸ ਤੋਂ ਉਨ੍ਹਾਂ ਨੁੰ ਫਾਇਦਾ ਹੋਵੇਗਾ। ਵਪਾਰਕ ਏਸੋਸਇਏਸ਼ਨਾਂ ਵੱਲੋਂ ਕੁਲਦੀਪ ਚਹਿਲ ਨੇ ਕਿਹਾਕਿ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਸਾਰੀ ਏਸੋਸਇਏਸ਼ਨਾਂ ਦੀ ਗਲਬਾਤ ਬਹਤੁ ਸਾਰਥਕ ਰਹੀ ਹੈ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਪੁਰਾਣੀ ਦਿੱਲੀ, ਚਾਂਦਨੀ ਚੌਕ ਤੋਂ ਲੈ ਕੇ ਸਦਰ ਬਾਜਾਰ , ਖਾਰੀ ਬਾਵਲੀ, ਨਵਾਂ ਬਾਜਾਰ, ਕੈਮੀਕਲ ਮਾਰਕਿਟ, ਦਰਿਆਗੰਜ , ਪੂਰਵੀ ਦਿੱਲੀ, ਪੱਛਮੀ ਦਿੱਲੀ ਦੀ ਮਾਰਕਿਟ , ਦਿੱਲੀ ਮਾਰਬਲ ਡੀਲਰ ਏਸੋਸਇਏਸ਼ਨ , ਟ?ਰਾਂਸਪੋਰਟ ਏਸੋਸਇਏਸ਼ਨ ਆਦਿ ਦੇ ਅਧਿਕਾਰੀ ਮੌਜੂਦ ਸਨ।
Share the post "ਹਰਿਆਣਾ ਦੇ ਸੀਐਮ ਨਾਲ ਦਿੱਲੀ ਦੀ ਵੱਖ-ਵੱਖ ਵਪਾਰਕ ਏਸੋਸਇਏਸ਼ਨਾਂ ਨੇ ਕੀਤੀ ਮੁਲਾਕਾਤ"