ਸੂਬੇ ਨੂੰ ਵਿਕਾਸ ਵਿਚ ਪਹਿਲੇ ਪਾਇਦਾਨ ‘ਤੇ ਲਿਆਉਣਾ ਟੀਚਾ – ਮੁੱਖ ਮੰਤਰੀ
ਮੈਨੂਫੈਕਚਰਿੰਗ ਹੱਬ ਵਜੋ ਉਭਰ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਆਪਣੀ ਪਹਿਚਾਣ ਕਾਇਮ ਕਰੇਗਾ ਹਰਿਆਣਾ
ਉਦਯੋਗਿਕ ਪਾਵਰ ਹਾਉਸ ਹਰਿਆਣਾ: ਵੱਡੀ ਇੰਡਸਟਰੀਜ ਦੇ ਨਾਲ-ਨਾਲ ਵਿਦੇਸ਼ੀ ਕਪਨੀਆਂ ਵੀ ਨਿਵੇਸ਼ ਦੀ ਇਛੁੱਕ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਮਈ :- ਹਰਿਆਣਾ ਸਰਕਾਰ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਤੇਜੀ ਨਾਲ ਪ੍ਰੋਤਸਾਹਨ ਦੇ ਰਹੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਸਰਕਾਰ ਨੇ ਸਕਾਰਾਤਮਕ ਬਦਲਾਅ ਕਰ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਮਾਰਗ ‘ਤੇ ਅੱਗੇ ਵਧਾਉਣ ਦਾ ਰੋਡਮੈਪ ਤਿਆਰ ਕੀਤਾ ਹੈ। ਸੂਬੇ ਵਿਚ ਉਦਯੋਗਾਂ ਦੇ ਲਈ ਸਹੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਦਮੀਆਂ ਦੇ ਲਈ ਸਾਰੀ ਜਰੂਰੀ ਸਹੂਲਤਾਂ ਮਹੁਇਆ ਕਰਵਾਈ ਜਾ ਰਹੀ ਹੈ। ਇਸੀ ਦਾ ਨਤੀਜਾ ਹੈ ਕਿ ਦੇਸ਼ ਦੀ ਵੱਡੀ ਇੰਡਸਟਰੀਜ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਵੀ ਹਰਿਆਣਾ ਵਿਚ ਨਿਵੇਸ਼ ਦੀ ਇਛੁੱਕ ਹਨ, ਉੱਥੇ ਕਈ ਕੰਪਨੀਆਂ ਨੇ ਨਿਵੇਸ਼ ਸਬੰਧੀ ਪ੍ਰਕਿ੍ਰਆ ਸ਼ੁਰੂ ਕਰ ਦਿੱਤੀ ਹੈ। ਇੰਨ੍ਹਾਂ ਕੰਪਨੀਆਂ ਦੇ ਨਿਵੇਸ਼ ਤੋਂ ਰਾਜ ਦੇ ਵਿਕਾਸ ਦੇ ਪਹਇਏ ਦੀ ਰਫਤਾਰ ਵਧੀ ਹੈ।
ਜਦੋਂ ਮਾਰੂਤੀ ਸੁਜੂਕੀ ਵੀ ਰਾਜ ਵਿਚ ਆਪਣੀ ਤੀਜਾ ਪਲਾਂਟ ਲਗਾ ਰਹੀ ਹੈ। 19 ਮਈ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮੌਜੂਦਗੀ ਵਿਚ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ (ਐਮਐਸਆਈਐਲ)/ਸੁਜੂਕੀ ਮੋਟਰਸਾਈਕਲਇੰਡੀਆ ਪ੍ਰਾਈਵੇਟ ਲਿਮੀਟੇਡ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਆਈਐਮਟੀ, ਖਰਖੌਦਾ ਵਿਚ ਕ੍ਰਮਵਾਰ 800 ਏਕੜ ਅਤੇ 100 ਏਕੜ ਜਮੀਨ ਦੇ ਅਲਾਟਮੇਂਟ ਦੇ ਲਈ ਇਕ ਸਮਝੌਤੇ ‘ਤੇ ਹਸਤਾਖਰ ਕਰਣਗੇ। ਇਹ ਕਦਮ ਇੰਡਸਟਰਿਅਲ ਡਿਵੇਲਪਮੈਂਟ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਨਵੇਂ ਇੰਡਸਟਰਿਅਲ ਪਲਾਂਟਸ ਦੇ ਬੂਤੇ ਹਜਾਰਾਂ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਸਿ੍ਰਜਤ ਹੋਣਗੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੌਜੁਆਨਾਂ ਤੋਂ ਇੰਨ੍ਹਾਂ ਉਦਯੋਗਾਂ ਲਈ ਆਪਣੇ ਕੌਸ਼ਲ ਨੂੰ ਵਿਕਸਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਨੌਜੁਆਨਾਂ ਦੇ ਕੌਸ਼ਲ ਸਿਖਲਾਈ ਦੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਰੂਤੀ ਸੁਜੂਕੀ ਦੇ ਤੀਜੇ ਪਲਾਂਟ ਦੇ ਸਥਾਪਿਤ ਹੋਣ ਨਾਲ ਰਾਜ ਵਿਚ ਉਦਯੋਗਾਂ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।
ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਕਈ ਸੈਕਟਰਾਂ ਵਿਚ ਨਿਵੇਸ਼ ਦੀ ਅਪਾਰ ਸੰਭਾਵਨਾਵਾਂ ਹੈ। ਇਸ ਲਈ ਨਿਵੇਸ਼ਕ ਬੇਝਿਝਕ ਹੋ ਕੇ ਸੂਬੇ ਵਿਚ ਨਿਵੇਸ਼ ਕਰ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਮਨੂਫੈਕਚਰਿੰਗ ਖੇਤਰ ਦਾ ਹਰਿਆਣਾ ਦੀ ਅਰਥਵਿਵਸਥਾ ਵਿਚ ਮਹਤੱਵਪੂਰਨ ਸਥਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਹਰਿਆਣਾ ਮੈਨੁਫੈਕਚਰਿੰਗ ਹੱਬ ਵਜੋ ਉਭਰ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਆਪਣੀ ਪਹਿਚਾਣ ਕਾਇਮ ਕਰੇਗਾ।
ਮੁੱਖ ਮੰਤਰੀ ਦੀ ਸੋਚ ਹੈ ਕਿ ਹਰਿਆਣਾ ਵਿਚ ਵੱਡੇ-ਵੱਡੇ ਉਦਯੋਗ ਸਥਾਪਿਤ ਕਰ ਸੂਬੇ ਨੂੰ ਵਿਕਾਸ ਵਿਚ ਪਹਿਲੇ ਸਥਾਨ ‘ਤੇ ਲਿਆਇਆ ਜਾਵੇ। ਇਸੀ ਸੋਚ ਦੇ ਅਨੁਰੂਪ ਸੂਬੇ ਵਿਚ ਉਦਯੋਗਾਂ ਦੇ ਵਿਕਾਸ ਦੇ ਲਈ ਹਵਾਈ ਅੱਡੇ, ਰੇਲ ਅਤੇ ਸੜਕ ਨੈਟਵਰਕ, ਕੰਟੇਨਰ ਡਿਪੋ, ਕੰਟੇਨਰ ਮਾਲ ਸਟੇਸ਼ਨਾਂ ਸਮੇਤ ਉਦਯੋਗਿਕ ਖੇਤਰਾਂ ਨੂੰ ਮਜਬੂਤ ਕਨੈਕਟੀਵਿਟੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਚਲਦੇ ਹਰਿਆਣਾ ਵਿਚ ਹੋਰ ਸੂਬਿਆਂ ਦੀ ਤੁਲਣਾ ਮਨੂਫੈਕਚਰਿੰਗ ਅਤੇ ਵਪਾਰ ਕਰਨਾ ਆਸਾਨ ਹੋ ਜਾਂਦਾ ਹੈ। ਕ੍ਰੇਨ, ਕਾਰ ਲਿਫਟ, ਦੋਪਹਿਆ ਵਾਹਨ ਤੇ ਫੁੱਟ ਵਿਅਰ ਉਤਪਾਦਨ ਵਿਚ ਹਰਿਆਣਾ ਮੋਹਰੀ ਰਾਜ ਹੈ। ਸੂਬੇ ਵਿਚ 28540 ਏਕੜ ਜਮੀਨ ‘ਤੇ 36 ਉਦਯੋਗਿਕ ਮਾਡਲ ਟਾਉਨਸ਼ਿਪ ਵਿਕਸਿਤ ਕੀਤੀ ਗਈ ਹੈ।
ਹਰਿਆਣਾ ਵਿਚ ਨਿਵੇਸ਼ ਦੀ ਅਪਾਰ ਸੰਭਾਵਨਾਵਾਂ – ਮਨੋਹਰ ਲਾਲ
15 Views