ਮੁੱਖ ਮੰਤਰੀ ਨੇ ਕਿਹਾ- ਸਿਖਿਆ ਦਾਨ-ਮਹਾਦਾਨ, ਅਸੀਂ ਖੁਦ ਵੀ ਸਿਖਿਆ ਲੈਣ ਅਤੇ ਜੋ ਕਮਜੋਰ ਹਨ ਉਸ ਨੂੰ ਵੀ ਪੜਾਉਣ
ਮੁੱਖ ਮੰਤਰੀ ਨੇ ਰੋਹਤਕ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਜਲਦੀ 18 ਹਜਾਰ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਹਿਸ ਵਿਚ 11 ਹਜਾਰ ਰੈਗੂਲਰ ਅਧਿਆਪਕ ਅਤੇ 7 ਹਜਾਰ ਅਧਿਆਪਕਾਂ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਭਰਤੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਿਖਿਆ ਦੇ ਨਾਤੇ ਵਿਦਿਆਰਥੀਆਂ ਦੀ ਪੂਰੀ ਚਿੰਤਾ ਕਰਦੀ ਹੈ। ਮੁੱਖ ਮੰਤਰੀ ਐਤਵਾਰ ਨੂੰ ਰੋਹਤਕ ਦੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਰਾਧਾਕ੍ਰਿਸ਼ਨਣ ਓਡੀਟੋਰਿਅਮ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਕੂਲੀ ਸਿਖਿਆ ਚੰਗੀ ਹੋਵੇ, ਇਸ ਦੇ ਲਈ ਹਰਿਆਣਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 5 ਲੱਖ ਐਬਲੇਟ ਦਿੱਤੇ ਜਾ ਚੁੱਕੇ ਹਨ, ਉੱਥੇ ਢਾਈ ਲੱਖ ਟੈਬਲੇਟ ਜਲਦੀ ਹੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਹੁਣ ਦੂਜੇ ਸੂਬੇ ਹੀ ਨਹੀਂ ਸਗੋ ਵਿਦੇਸ਼ਾਂ ਤੋਂ ਵੀ ਲੋਕ ਸਰਕਾਰ ਦੇ ਇਸ ਕਦਮ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਉਹ ਵੀ ਇਸ ਤਰ੍ਹਾ ਦੀ ਯੋਜਨਾਵਾਂ ਬਣਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਇਕ ਮੁਹਿੰਮ ਦੀ ਤਰ੍ਹਾ ਸਕੂਲਾਂ ਵਿਚ ਸਮਾਰਟ ਕਲਾਸਰੂਮ, ਡਿਯੂਲ ਡੇਸਕ, ਸਕੂਲਾਂ ਦੀ ਬਿਲਡਿੰਗ, ਸਕੂਲਾਂ ਦੇ ਰਸਤੇ ਅਤੇ ਸਾਫ ਪਖਾਨੇ ਦੀ ਵਿਵਸਥਾ ਕਰਨ ਲਈ ਕੰਮ ਕਰ ਰਹੀ ਹੈ। ਇਸ ਦੇ ਲਈ ਸਰਕਾਰ ਵੱਲੋਂ ਪਹਿਲੇ ਪੜਾਅ ਵਿਚ ਹਰ ਜਿਲ੍ਹੇ ਦੇ ਦੋ ਬਲਾਕ ਦਾ ਚੋਣ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਇੰਨ੍ਹਾਂ ਦਾ ਕੰਮ ਪੂਰਾ ਹੋ ਜਾਣ ਬਾਅਦ ਹੋਰ ਬਲਾਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਵਿਚ ਸੱਭ ਤੋਂ ਮੁੱਖ ਗਲ ਇਹ ਹੈ ਕਿ ਸਕੂਲਾਂ ਵਿਚ ਇਹ ਕੰਮ ਉੱਥੇ ਦੇ ਹੀ ਸਕੂਲ ਮੈਨੇਜਮੈਂਟ ਕਮੇਟੀ (ਐਸਐਮਸੀ) ਵੱਲੋਂ ਹੀ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਦੇ ਲਈ ਆਨਲਾਇਨ ਟ੍ਰਾਂਸਫਰ ਪੋਲਿਸੀ ਬਣਾਈ ਹੈ, ਜਿਸ ਨਾਲ ਕੋਈ ਵੀ ਅਧਿਆਪਕ ਆਪਣੀ ਸਿਨਓਰਿਟੀ ਦੇ ਹਿਸਾਬ ਨਾਲ ਟ੍ਰਾਂਸਫਰ ਲੈ ਸਕਦਾ ਹੈ।
ਸਿਖਿਆ ਦਾਲ-ਮਹਾਦਾਨ, ਅਸੀਂ ਖੁਦ ਵੀ ਸਿਖਿਆ ਲੈਛ ਅਤੇ ਜੋ ਕਮਜੋਰ ਹੈ, ਉਸ ਨੂੰ ਪੜਾਉਣ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਿਖਿਆ ਦਾਨ-ਮਹਾਦਾਨ ਹੈ। ਸਾਨੂੰ ਖੁਦ ਸਿਖਿਆ ਲੈਣੀ ਚਾਹੀਦੀ ਹੈ ਅਤੇ ਜੋ ਪੜਾਈ ਵਿਚ ਕਮਜੋਰ ਹੈ, ਊਸ ਨੂੰ ਵੀ ਪੜਾਉਣਾ ਚਾਹੀਦਾ ਹੈ। ਇਸ ਦੇ ਲਈ ਸਰਕਾਰ ਰਿਟਾਇਰਡ ਅਧਿਆਪਕਾਂ, ਰਿਟਾਇਰਡ ਸਰਕਾਰੀ ਕਰਮਚਾਰੀ ਤੇ ਹੋਰ ਇਛੁੱਕ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਹੀ ਹੈ। ਇਸ ਵਿਚ ਸਰਕਾਰ ਈਜ ਵਨ-ਟੀਚ ਵਨ ਮਤਲਬ ਸਾਰੇ ਪੜਨ ਅਤੇ ਘੱਟੋ ਘੱਟ ਇਕ ਬੱਚੇ ਨੂੰ ਜਰੂਰ ਪੜਾਉਣ ਦੇ ਸਿਦਾਂਤ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਲੇ ਕਿਹਾ ਕਿ 5 ਤੋਂ ਤੋਂ 18 ਸਾਲ ਤਕ ਦੀ ਊਮਰ ਦੇ ਹਰੇਕ ਬੱਚੇ ਨੂੰ ਸਕੂਲੀ ਸਿਖਿਆ ਮਿਲੇ। ਇਸ ਉਮਰ ਵਰਗ ਵਿਚ ਕੋਈ ਵੀ ਡ੍ਰਾਪ ਆਊਟ ਨਾ ਹੋਵੇ। ਹਰ ਬੱਚਾ ਸਿਖਿਆ ਗ੍ਰਹਿਣ ਕਰੇ।
4 ਹਜਾਰ ਆਂਗਨਵਾੜੀ ਨੂੰ ਬਣਾਇਆ ਪਲੇ-ਵੇ ਸਕੂਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ 4 ਹਜਾਰ ਆਂਗਨਵਾੜੀ ਨੂੰ ਪਲੇ-ਵੇ ਸਕੂਲ ਵਿਚ ਬਦਲਣ ਦਾ ਕੰਮ ਕੀਤਾ ਹੈ, ਤਾਂ ਜੋ ਖੇਡ-ਖੇਡ ਰਾਹੀਖਂ ਬੱਚੇ ਸਿਖਿਆ ਲੈ ਸਕਣ। ਇਸ ਤੋਂ ਇਲਾਵਾ, ਕੰਮਕਾਜੀ ਮਹਿਲਾਵਾਂ ਦੇ ਬੱਚਿਆਂ ਦੇ ਲਈ 500 ਮਾਡਲ ਕ੍ਰੈਚ ਖੋਲੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵਿਦਿਆਰਥੀਆਂ ਦੇ ਲਈ ਸੁਪਰ-100 ਪ੍ਰੋਗ੍ਰਾਮ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗ੍ਰਾਮ ਦੇ ਤਹਿਤ ਸੂਬੇ ਵਿਚ 4 ਸਕੂਲ ਹਨ, ਜਿਨ੍ਹਾਂ ਵਿੱਚੋਂ 2 ਸਕੂਲ ਸ਼ੁਰੂ ਹੋ ਚੁੱਕੇ ਹਨ ਅਤੇ 2 ਇਸ ਸਾਲ ਸ਼ੁਰੂ ਹੋ ਜਾਣਗੇ। ਸੁਪਰ-100 ਪ੍ਰੋਗ੍ਰਾਮ ਦੇ ਤਹਿਤ ਖੁੱਲੇ 2 ਸਕੂਲਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ, ਇੰਨ੍ਹਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀ ਨੀਟ ਤੇ ਹੋਰ ਮੁਕਾਬਲੇ ਪ੍ਰੀਖਿਆਵਾਂ ਵਿਚ ਅਵੱਲ ਆ ਰਹੇ ਹਨ।
ਸਰਕਾਰ ਨੇ ਸ਼ੁਰੂ ਕੀਤਾ ਕੇਜੀ -ਟੂ-ਪੀਜੀ ਪ੍ਰੋਗ੍ਰਾਮ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਸਿਖਿਆ ਨੀਤੀ ਦੇ ਤਹਿਤ ਕੇਜੀ-ਟੂ-ਪੀਜੀ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ। ਸੂਬੇ ਦੇ ਦੋ ਯੂਨੀਵਰਸਿਟੀਆਂ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਇਹ ਪ੍ਰੋਗ੍ਰਾਮ ਸ਼ੁਰੂ ਹੋ ਚੁੱਕਾ ਹੈ, ਹੋਰ ਯੂਨੀਵਰਸਿਟੀ ਵਿਚ ਵੀ ਇਹ ਪ੍ਰੋਗ੍ਰਾਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਸਕਾਲਰਸ਼ਿਪ ਅਤੇ ਸਨਮਾਨ, ਵਿਦਿਆਰਥੀ ਦੇ ਜੀਵਨ ਵਿਚ ਕਰਦੇ ਹਨ ਖਾਦ ਅਤੇ ਪਾਣੀ ਦਾ ਕੰਮ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਵੇਂ ਕਿਸਾਨ ਬੀਜ ਨੂੰ ਵੱਧਣ ਲਈ ਖਾਦ ਅਤੇ ਪਾਣੀ ਦਿੱਤਾ ਜਾਂਦਾ ਹੈ, ਉਦੋਂ ਇਹ ਪੇੜ ਬਣ ਕੇ ਫੱਲ ਦਿੰਦਾ ਹੈ ਉਸੀ ਤਰ੍ਹਾਂ ਵਿਦਿਆਰਥੀ ਲਈ ਚੰਗਾ ਸਕੂਲ, ਸਕਾਲਰਸ਼ਿਪ ਅਤੇ ਸਨਮਾਨ ਉਨ੍ਹਾਂ ਦੇ ਜੀਵਨ ਵਿਚ ਖਾਦ ਅਤੇ ਪਾਣੀ ਦਾ ਕੰਮ ਕਰਦਾ ਹੈ। ਇਸ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀ ਅੱਗੇ ਵੱਧਦੇ ਹਨ ਅਤੇ ਜੀਵਨ ਵਿਚ ਸਫਲ ਹੋ ਕੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਦੇ ਹਨ। ਇਸ ਸੰਦਰਭ ਵਿਚ ਮੁੱਖ ਮੰਤਰੀ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਮਿਲੀ ਰਿਣ ਸਕਾਲਰਸ਼ਿਪ ਯੋਜਨਾ ਦਾ ਜਿਕਰ ਕੀਤਾ, ਜਿਸ ਦੇ ਤਹਿਤ ਉਨ੍ਹਾਂ ਨੂੰ ਆਰਥਕ ਮਦਦ ਮਿਲੀ ਸੀ, ਜਿਸ ਨਾਲ ਉਹ ਆਪਣਾ ਵਿਦਿਅਕ ਕੰਮ ਅੱਗੇ ਵਧਾ ਸਕੇ। ਇਸ ਮੌਕੇ ‘ਤੇ ਰੋਹਤਕ ਦੇ ਸਾਂਸਦ ਅਰਵਿੰਦ ਸ਼ਰਮਾ, ਸਾਬਕਾ ਮੰਤਰੀ ਮਨੀਸ਼ ਗਰੋਵਰ, ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜਬੀਰ ਸਿੰਘ, ਭਿਵਾਨੀ ਬੋਰਡ ਦੇ ਚੇਅਰਮੈਨ ਡਾ. ਜਗਬੀਰ ਸਿੰਘ, ਜਿਲ੍ਹਾ ਡਿਪਟੀ ਕਮਿਸ਼ਨਰ ਯਸ਼ਪਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਹਰਿਆਣਾ ਵਿਚ 18 ਹਜਾਰ ਸਕੂਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਜਲਦੀ – ਮਨੋਹਰ ਲਾਲ"