ਰਾਜ ਚੋਣ ਕਮਿਸ਼ਨਰ ਨੇ ਕੀਤਾ ਐਲਾਨ: 19 ਜੂਨ ਨੂੰ ਹੋਣਗੇ ਚੋਣ, 22 ਜੂਨ ਨੂੰ ਆਵੇਗਾ ਨਤੀਜਾ
30 ਮਈ ਤੋਂ 4 ਜੂਨ ਤਕ ਕਰ ਸਕਣਗੇ ਨਾਮਜਦਗੀ ਪੱਤਰ ਦਾਖਲ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਈ :- ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ 28 ਨਗਰ ਪਾਲਿਕਾਵਾਂ ਅਤੇ 18 ਨਗਰ ਪਰਿਸ਼ਦਾਂ ਦੇ ਆਮ ਚੋਣਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 19 ਜੂਨ ਨੂੰ ਚੋਣ ਹੋਣਗੇ ਅਤੇ 22 ਜੂਨ ਨੂੰ ਨਤੀਜੇ ਐਲਾਨ ਕੀਤੇ ਜਾਣਗੇ। ਅੱਜ ਚੋਣਾਂ ਦਾ ਐਲਾਨ ਦੇ ਨਾਲ ਹੀ ਇੰਨ੍ਹਾਂ ਨਗਰ ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਵਿਚ ਚੋਣ ਜਾਬਤਾ ਲਾਗੂ ਹੋ ਗਈ ਹੈ। ਸ੍ਰੀ ਧਨਪਤ ਸਿੰਘ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਮੀਦਵਾਰ ਵੱਲੋਂ 30 ਮਈ ਤੋਂ 4 ਜੂਨ ਤਕ ਸਿਰਫ 2 ਜੂਨ (ਛੁੱਟੀ ਹੋਣ ਦੇ ਕਾਰਨ) ਨੂੰ ਛੱਡ ਕੇ ਸਵੇਰੇ 11 ਵੇ ਤੋਂ ਦੁਪਹਿਰ 3 ਵਜੇ ਤਕ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ। ਨਾਮਜਦਗੀ ਪੱਤਰਾਂ ਦੀ ਜਾਂਚ 6 ਜੂਨ ਨੂੰ ਹੋਵੇਗੀ। ਉਮੀਦਵਾਰਾਂ ਵੱਲੋਂ 7 ਜੂਨ, 2022 ਤਕ 11 ਵਜੇ ਤੋਂ 3 ਵਜੇ ਤਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਸਹੀ ਦਿਨ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕੀਤੇ ਜਾਣਗੇ। 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੋਣ ਹੋਣਗੇ। ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਪਹਿਲਾਂ ਚੋਣ ਦਾ ਸਮੇਂ 5 ਵਜੇ ਤਕ ਹੁੰਦਾ ਸੀ, ਪਰ ਇਸ ਵਾਰ ਗਰ੍ਰੀ ਦੇ ਮੌਸਮ ਨੂੰ ਦੇਖਦੇ ਹੋਏ ਚੋਣ ਦਾ ਸਮੇਂ ਇਕ ਘੰਟਾ ਵਧਾਇਆ ਹੈ। ਜੇਕਰ ਜਰੂਰੀ ਹੋਇਆ ਤਾਂ ਮੁੜ ਚੋਣ 21 ਜੂਨ ਨੂੰ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਨਗਰ ਨਿਗਮ ਅਤੇ ਤਿੰਨ ਹੋਰ ਨਗਰ ਪਾਲਿਕਾਵਾਂ ਦੇ ਚੋਣ ਬਾਅਦ ਵਿਚ ਹੋਣਗੇ ਕਿਉਂਕਿ ਚੋਣ ਸੂਚੀ ਵਿਚ ਸੋਧ ਦਾ ਕਾਰਜ ਹੁਣ ਵੀ ਜਾਰੀ ਹੈ।
ਉਮੀਦਵਾਰਾਂ ਦੀ ਖਰਚ ਸੀਮਾ ਸੋਧੀ
ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਨਗਰ ਪਰਿਸ਼ਦ/ਕਮੇਟੀ ਦੇ ਪ੍ਰੈਸੀਡੇਂਟ ਅਤੇ ਮੈਂਬਰਾਂ ਦਾ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਖਰਚ ਸੀਮਾ ਵਿਚ ਸੋਧ ਕੀਤਾ ਗਿਆ ਹੈ। ਨਗਰ ਪਾਲਿਕਾ ਦੇ ਪ੍ਰੈਸੀਡੇਂਟ ਲਈ ਚੋਣ ਖਰਚ ਦੀ ਸੀਮਾ 10.50 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਪਹਿਲਾਂ 10 ਲੱਖ ਰੁਪਏ ਸੀ। ਇਸੀ ਤਰ੍ਹਾ ਪ੍ਰੈਸੀਡੇਂਟ ਨਗਰ ਪਰਿਸ਼ਦ ਦੇ ਚੋਣ ਖਰਚ ਦੀ ਸੀਮਾ 16 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਪਹਿਲਾਂ 15 ਲੱਖ ਰੁਪਏ ਸੀ। ਇਸੀ ਤਰ੍ਹਾ ਮੈਂਬਰ ਨਗਰ ਪਾਲਿਕਾ ਦੇ ਲਈ ਚੋਣ ਖਰਚ ਦੀ ਸੀਮਾ 2.25 ਲੱਖ ਰੁਪਏ ਤੋਂ ਵਧਾ ਕੇ 2.50 ਲੱਖ ਰੁਪਏ ਅਤੇ ਮੈਂਬਰ ਨਗਰ ਪਰਿਸ਼ਦ ਦੇ ਲਈ 3.30 ਲੱਖ ਰੁਪਏ ਤੋਂ ਵਧਾ ਕੇ 3.50 ਲੱਖ ਰੁਪਏ ਕੀਤੀ ਗਈ ਹੈ। ਚੋਣ ਨੜਨ ਵਾਲੇ ਉਮੀਦਵਾਰਾਂ ਨੂੰ ਚੋਣ ਖਰਚ ਦਾ ਲੇਖਾ-ਜੋਖਾ ਰੱਖਨਾ ਹੋਵੇਗਾ ਅਤੇ ਇਸ ਨੂੰ 300 ਦਿਨਾਂ ਦੇ ਅੰਦਰ ਜਮ੍ਹਾ ਕਰਨਾ ਹੋਵੇਗਾ।ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਸਾਰੇ ਉਮੀਦਵਾਰ ਆਪਣੇ ਚੋਣਾਵੀ ਖਰਚ ਦਾ ਲੇਖਾ ਬਣਾ ਕੇ ਰੱਖਣਗੇ ਅਤੇ ਚੋਣ ਦਾ ਨਤੀਜਾ ਐਲਾਨ ਹੋਣ ਦੇ 30 ਦਿਲਾਂ ਦੇ ਅੰਦਰ ਉਸ ਨੂੰ ਡਿਪਟੀ ਕਮਿਸ਼ਨਰ ਜਾਂ ਰਾਜ ਚੋਣ ਕਮਿਸ਼ਨ ਵੱਲੋਂ ਅਥੋਰਾਇਜਡ ਅਧਿਕਾਰੀ ਨੂੰ ਪੇਸ਼ ਕਰਣਗੇ। ਅਜਿਹਾ ਨਾ ਕਰਨ ‘ਤੇ ਉਹ ਉਮੀਦਵਾਰ 5 ਸਾਲਾਂ ਲਈ ਅਯੋਗ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਚੋਣਾਂ ਦਾ ਸੰਚਾਲਨ ਐਮ-2 ਟਾਇਪ ਈਵੀਐਮ ਰਾਹੀਂ ਕੀਤਾ ਜਾਵੇਗਾ। ਚੋਣ ਉਮੀਦਵਾਰ ਦਾ ਪ੍ਰਿੰਟ ਫੋਟੋਗ੍ਰਾਫ ਬੈਲੇਟ ਪੇਪਰ ‘ਤੇ ਹੋਰ ਬਿਊਰੇ ਦੇ ਨਾਲ ਈਵੀਐਮ ਦੀ ਬੈਲੇਟਿੰਗ ਯੂਨਿਟ ‘ਤੇ ਪ੍ਰਦਰਸ਼ਿਤ ਹੋਵੇਗਾ।
ਚੋਣ ਲੜਨ ਵਾਲੇ ਉਮੀਦਵਾਰਾਂ ਦੇ ਲਈ ਵਿਦਿਅਕ ਯੋਗਤਾ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਪ੍ਰੈਸੀਡੇਂਟ ਅਤੇ ਮੈਂਬਰ ਦੇ ਲਈ ਅਣਰੱਖਿਅਤ ਕੈਟੇਗਰੀ ਵਿਚ ਪ੍ਰੈਸੀਡਂੈਟ ਚੋਣ ਲੜਨ ਵਾਲੇ ਉਮੀਦਵਾਰ ਦੇ ਲਈ ਜਰੂਰੀ ਵਿਦਿਅਕ ਯੋਗਤਾ ਕਲਾਸ 10ਵੀਂ ਨਿਰਧਾਰਿਤ ਕੀਤੀ ਗਈ ਹੈ। ਪ੍ਰੈਸੀਡਂੈਟ ਅਤੇ ਮੈਂਬਰ ਲਈ ਚੋਣ ਲੜਨ ਵਾਲੀ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਵਰਗ ਦੇ ਉਮੀਦਵਾਰਾਂ ਲਈ ਅੱਠਵੀਂ ਪਾਸ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ, ਪ੍ਰੈਸੀਡੈਂਟ ਅਹੁਦੇ ਲਈ ਚੋਣ ਲੜਨ ਵਾਲੀ ਅਨੁਸੂਚਿਤ ਜਾਤੀ ਵਰਗ ਦੀ ਮਹਿਲਾਵਾਂ ਲਈ ਅੱਠਵੀਂ ਕਲਾਸ, ਜਦੋਂ ਕਿ ਮੈਂਬਰ ਦੇ ਅਹੁਦੇ ਦਾ ਚੋਣ ਲੜਨ ਦੇ ਲਈ ਪੰਜਵੀਂ ਕਲਾਸ ਪਾਸ ਹੋਣਾ ਚਾਹੀਦਾ ਹੈ।
ਨੋਟਾ ਦਾ ਵਿਕਲਪ ਹੋਵੇਗਾ ਮੌਜੂਦ
ਰਾਜ ਚੋਣ ਕਮਿਸ਼ਨਰ ਨੇ ਦਸਿਆ ਕਿ ਇੰਨ੍ਹਾਂ ਚੋਣਾਂ ਵਿਚ ਵੀ ਨੋਟਾ ਦੇ ਵਿਕਲਪ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਚੋਣ ਨਤੀਜੇ ਐਲਾਨ ਕਰਨ ਤੋਂ ਪਹਿਲਾਂ ਨੋਟਾ ਇਕ ਕਾਲਪਨਿਕ ਚੋਣਾਵੀ ਉਮੀਦਵਾਰ ਵਜੋ ਸਮਝਿਆ ਜਾਂਦਾ ਹੈ। ਜੇਕਰ ਕਿਸੇ ਚੋਣ ਵਿਚ ਚੋਣ ਲੜਨ ਵਾਲੇ ਸਾਰੇ ਉਮੀਦਵਾਰ ਨਿਜੀ ਰੂਪ ਨਾਲ ਨੋਟਾ ਤੋਂ ਘੱਟ ਵੋਟ ਪ੍ਰਾਪਤ ਕਰਦੇ ਹਨ ਉਦੋਂ ਚੋਣ ਲੜਨ ਵਾਲੇ ਕਿਸੇ ਵੀ ਉਮੀਦਵਾਰ ਨੂੰ ਚੋਣੇ ਜਾਣ ਦਾ ਐਲਾਨ ਨਹੀਂ ਕੀਤਾ ਜਾਵੇਗਾ। ਨੋਟਾ ਅਤੇ ਚੋਣ ਲੜਨ ਵਾਲਾ ਉਮੀਦਵਾਰ ਸੱਭ ਤੋਂ ਵੱਧ ਜਾਂ ਬਰਾਬਰ ਵੈਧ ਵੋਟ ਪ੍ਰਾਪਤ ਕਰਦੇ ਹਨ, ਅਜਿਹੀ ਸਥਿਤੀ ਵਿਚ ਚੋਣ ਲੜਨ ਵਾਲਾ ਉਮੀਦਵਾਰ (ਨਾ ਕਿ ਨੋਟਾ) ਚੋਣਿਆ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਨਵੇਂ ਚੋਣ ਵਿਚ ਅਜਿਹਾ ਕੋਈ ਵੀ ਉਮੀਦਵਾਰ ਨਾਮਜਦਗੀ ਪੱਤਰ ਦਾਖਲ ਕਰਨ ਦੇ ਯੋਗ ਨਹੀਂ ਹੋਵੇਗਾ, ਜੇਕਰ ਉਸ ਨੇ ਕੁੱਲ ਵੋਟ ਪਹਿਲੇ ਚੋਣ ਵਿਚ ਨੋਟਾ ਦੇ ਮੁਕਾਬਲੇ ਘੱਟ ਪ੍ਰਾਪਤ ਕੀਤੇ ਹਨ। ਨੋਟਾ ਮੁੜ ਉੱਚਤਮ ਵੋਟ ਪ੍ਰਾਪਤ ਕਰਦਾ ਹੈ ਤਾਂ ਦੂਜੀ ਵਾਰ ਚੋਣ ਨਹੀਂ ਕਰਵਾਇਆ ਜਾਵੇਗਾ ਅਤੇ ਉੱਚਤਮ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ (ਨੋਟਾ ਨੂੰ ਛੱਡ ਕੇ) ਨੂੰ ਚੁਣਿਆ ਉਮੀਦਵਾਰ ਵਜੋ ਐਲਾਨ ਕਰ ਦਿੱਤਾ ਜਾਵੇਗਾ।
ਚੋਣ ਨਿਰੀਖਕਾਂ ਦੀ ਨਿਯੁਕਤੀ
ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਰਾਜ ਚੋਣ ਕਮਿਸ਼ਨ ਸੀਨੀਅਰ ਆਈਏਅੇਸ ਜਾਂ ਐਚਸੀਐਸ ਅਧਿਕਾਰੀਆਂ ਨੂੰ ਚੋਣ ਨਿਰੀਖਕ, ਸੀਨੀਅਰ ਆਈਪੀਐਸ ਜਾਂ ਐਚਸੀਐਸ ਅਧਿਕਾਰੀਆਂ ਨੂੰ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨਿਰੀਖਣ ਵਜੋ ਨਿਯੁਕਤ ਕਰੇਗਾ। ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਸੀਨੀਅਰ ਅਧਿਕਾਰੀ ਸਬੰਧਿਤ ਨਗਰ ਕਮੇਟੀਆਂ ਅਤੇ ਪਰਿਸ਼ਦਾਂ ਵਿਚ ਖਰਚ ਨਿਰੀਖਕ ਵਜੋ ਨਿਯੁਕਤ ਕੀਤੇ ਜਾਣਗੇ। -ੲਹ ਨਿਰੀਖਕ ਸਮੇਂ-ਸਮੇਂ ‘ਤੇ ਰਾਜ ਚੋਣ ਕਮਿਸ਼ਨ ਨੂੰ ਰਿਪੋਰਟ ਕਰਦੇ ਰਹਿਣਗੇ।
ਚੋਣਾਂ ਦੇ ਸੁਚਾਰੂ ਸੰਚਾਲਣ ਲਈ ਲਗਭਗ 10000 ਚੋਣ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਵੇਗਾ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਰਿਟਰਨਿੰਗ ਅਫਸਰ, ਏਆਰਓ, ਨਿਰੀਖਕ ਕਰਮਚਾਰੀ, ਪੀਠਾਸੀਨ ਅਧਿਕਾਰੀ, ਚੋਣ ਅਧਿਕਾਰੀ ਅਤੇ ਹੋਰ ਕਰਮਚਾਰੀ ਸਮੇਤ ਕਰੀਬ 10 ਹਜਾਰ ਕਰਮਚਾਰੀ ਤੈਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਣ ਢੰਗ ਨਾਲ ਚੋਣ ਕਰਾਉਣ ਲਈ ਵਿਸਤਾਰ ਵਿਵਸਥਾ ਕੀਤੀ ਜਾ ਰਹੀ ਹੈ। ਚੋਣ ਕੇਂਦਰਾਂ ‘ਤੇ ਕਾਨੁੰਨ ਵਿਵਸਥਾ ਬਣਾਏ ਰੱਖਣ ਲਈ ਕਾਫੀ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ ਅਤੇ ਸੰਵੇਦਨਸ਼ੀਲ ਅਤੇ ਬਹੁਤ ਸੰਵੇਦਨਸ਼ੀਲ ਬੂਥਾਂ ‘ਤੇ ਵੱਧ ਪੁਲਿਸ ਫੋਰਸ ਤੈਨਾਤ ਰਹੇਗੀ।
ਵੋਟਰ ਸੂਚੀ
ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਨੇ 1 ਜਨਵਰੀ, 2022 ਨੂੰ ਕੁਆਲੀਫਾਇੰਗ ਮਿੱਤੀ ਮੰਨਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ 5 ਜਨਵਰੀ, 2022 ਨੂੰ ਪ੍ਰਕਾਸ਼ਿਤ ਵਿਧਾਨਸਭਾ ਵੋਟਰ ਸੂਚੀ ਦੇ ਆਧਾਰ ‘ਤੇ ਨਗਰ ਕਮੇਟੀਆਂ, ਨਗਰ ਪਰਿਸ਼ਦਾਂ ਦੀ ਵੋਟਰ ਸੂਚੀ ਨੂੰ ਤਿਆਰ ਕੀਤਾ ਹੈ। ਜੇਕਰ ਕੋਈ ਵਿਅਕਤੀ ਜਿਸ ਦਾ ਨਾਂਅ ਸਬੰਧਿਤ ਨਗਰ ਕਮੇਟੀ/ਪਰਿਸ਼ਦ ਦੀ ਵਾਰਡਵਾਰ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੈ, ਪਰ ਉਸ ਦਾ ਨਾਂਅ ਰਾਜ ਵਿਧਾਨਸਭਾ ਚੋਣ ਖੇਤਰ ਦੀ ਵੋਟਰ ਰੋਲ ਦੇ ਸਬੰਧਿਤ ਹਿੱਸੇ ਵਿਚ ਮੌਜੂਦ ਹੈ, ਤਾਂ ਉਹ ਨਾਮਜਦਗੀ ਦੀ ਆਖੀਰੀ ਮਿੱਤੀ ਤਕ ਨਗਰ ਪਾਲਿਕਾ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਨ ਲਈ ਰਿਟਰਨਿੰਗ ਅਧਿਕਾਰੀ ਦੇ ਕੋਲ ਫਾਰਮ ਏ ਭਰ ਕੇ ਬਿਨੈ ਕਰ ਸਕਦੇ ਹਨ। ਉਨ੍ਹਾਂ ਨੇ ਸਾਰੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਊਹ ਜਮੀਨੀ ਪੱਧਰ ‘ਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਨਗਰ ਨਿਗਮਾਂ ਦੇ ਚੋਣ ਵਿਚ ਜਰੂਰ ਹਿੱਸਾ ਲੈਣ।
Share the post "ਹਰਿਆਣਾ ਵਿਚ 28 ਨਗਰ ਪਾਲਿਕਾਵਾਂ ਅਤੇ 18 ਨਗਰ ਪਰਿਸ਼ਦਾਂ ਦੇ ਆਮ ਚੋਣਾਂ ਦਾ ਐਲਾਨ"