ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਤੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਅਤੇ ਜੋ ਵੀ ਮੁਸ਼ਕਲ ਲੋਕਾਂ ਨੇ ਦੱਸੀ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ। ਇਹ ਦਾਅਵਾ ਕਰਦਿਆਂ ਕਾਗਰਸ ਪਾਰਟੀ ਦੇ ਉਮੀਦਵਾਰ ਖੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਹਲਕੇ ਵਿਚ ਸਕੂਲ ਅਪਗ੍ਰੇਡ ਕਰਵਾਏ, ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਹਿਰਾਂ ਕੱਸੀਆਂ ਪੱਕੀਆਂ ਕੀਤੀਆਂ, ਬਿਜਲੀ ਦੀ ਸਮੱਸਿਆ ਦੂਰ ਕਰਨ ਲਈ ਨਵੇਂ ਗਰਿੱਡ ਬਣਾਏ ,ਨੌਜਵਾਨਾਂ ਨੂੰ ਖੇਡਾਂ ਪ੍ਰਤੀ ਲਿਆਉਣ ਲਈ ਨਵੇਂ ਸਟੇਡੀਅਮ ਬਣਾਏ,ਸਰਕਾਰ ਦੀਆਂ ਸਕੀਮਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ,ਘਰਾਂ ਦੀ ਮੁਰੰਮਤ ਫ਼ਸਲਾਂ ਦੇ ਨੁਕਸਾਨ ਸਮੇਤ ਹਰ ਸਕੀਮ ਦਾ ਜੋ ਵੀ ਮੁਆਵਜ਼ਾ ਮਿਲਦਾ ਸੀ ਉਸ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ,ਜਿਸ ਕਰਕੇ ਲੋਕ ਇਲਾਕੇ ਦੇ ਕਰਵਾਏ ਵਿਕਾਸ ਤੋਂ ਬਾਗੋ ਬਾਗ ਹਨ ਤੇ ਇਸੇ ਵਿਕਾਸ ਦੇ ਨਾਮ ਤੇ ਅਸੀਂ ਇਤਿਹਾਸਕ ਜਿੱਤ ਦਰਜ ਕਰਾਂਗੇ ।ਉਨ੍ਹਾਂ ਦਾਅਵਾ ਕੀਤਾ ਕਿ ਆੱਜ ਲੜਾਈ ਇੱਕ ਪਾਸੜ ਦਿਖਾਈ ਦੇ ਰਹੀ ਹੈ ,ਲੋਕਾਂ ਵਿਚ ਇਹ ਚਰਚਾ ਹੈ ਕਿ ਕਾਂਗਰਸ ਦੇ ਉਮੀਦਵਾਰ ਅੱਗੇ ਅੱਜ ਵਿਰੋਧੀਆਂ ਕੋਲ ਬੋਲਣ ਲਈ ਕੋਈ ਭਾਸ਼ਨ ਨਹੀਂ ਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਣ । ਖੁਸ਼ਬਾਜ ਸਿੰਘ ਜਟਾਣਾ ਨੇ ਲੋਕਾਂ ਦੇ ਮਿਲ ਰਹੇ ਸਮਰਥਨ ਤੋਂ ਖ਼ੁਸ਼ੀ ਵਿੱਚ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਜਿੱਤ ਤੇ ਇਸ ਇਲਾਕੇ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ, ਨਵੀਂ ਇੰਡਸਟਰੀ ਵੀ ਲਿਆਵਾਂਗੇ ਤਾਂ ਜੋ ਗ਼ਰੀਬ ਪਰਿਵਾਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਮਿਲੇ। ਜਟਾਣਾ ਨੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾ ਕੰਮ ਕਰਾਂਗੇ ਕਿ ਹੁਸ਼ਿਆਰ ਤੇ ਗ਼ਰੀਬ ਲੜਕੀਆਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ , ਨੌਜਵਾਨਾਂ ਨੂੰ ਨੌਕਰੀਆਂ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਅਜਿਹੇ ਸੈਂਟਰ ਖੋਲ੍ਹਾਂਗੇ ਜਿਥੇ ਨੌਜਵਾਨ ਲੜਕੇ ਲੜਕੀਆਂ ਆਪਣੀਆਂ ਡਿਗਰੀਆਂ ਰਾਹੀਂ ਰਿਜਿਊਮ ਜਮ੍ਹਾਂ ਕਰਵਾਉਣਗੇ,ਉਨ੍ਹਾਂ ਡਿਗਰੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਲਈ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਸਰਦਾਰ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਰਵਾਏ ਵਿਕਾਸ ਕੰਮ, ਦਿੱਤੀਆਂ ਰਾਹਤ ਸਕੀਮਾਂ ਤੋਂ ਲੋਕ ਖੁਸ਼ ਹਨ ,ਇਸ ਇਲਾਕੇ ਵਿੱਚ ਕਾਂਗਰਸ ਦੇ ਉਮੀਦਵਾਰ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਤੇ ਪਿੰਡਾਂ ਦੇ ਪੰਚ ਸਰਪੰਚ ਵੀ ਮੌਜੂਦ ਸਨ ।
Share the post "ਹਲਕੇ ਦੇ ਕਰਵਾਏ ਵਿਕਾਸ ਤੋਂ ਲੋਕ ਖੁਸ, ਹੋਵੇਗੀ ਇਤਿਹਾਸਕ ਜਿੱਤ : ਖੁਸ਼ਬਾਜ ਸਿੰਘ ਜਟਾਣਾ"