ਪੁਲਿਸ ਵਲੋਂ ਸਵਾ ਤਿੰਨ ਕੁਇੰਟਲ ਭੁੱਕੀ ਸਹਿਤ ਤਿੰਨ ਕਾਬੂ, ਕੈਂਟਰ ਡਰਾਈਵਰ ਫਰਾਰ
ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ : ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਦੂਜੇ ਪਾਸੇ ਨਸ਼ਾ ਤਸਕਰ ਵੀ ਮੌਜੂਦਾ ਸਮੇਂ ਮੁਤਾਬਕ ਪੁਲਿਸ ਤੋਂ ਇੱਕ ਕਦਮ ਅੱਗੇ ਚੱਲਣ ਦੀ ਕੋਸਿਸ ਕਰ ਰਹੇ ਹਨ। ਬੀਤੇ ਕੱਲ ਬਠਿੰਡਾ ਦੇ ਸੀਆਈਏ-1 ਵਿੰਗ ਵਲੋਂ ਨਥਾਣਾ ਇਲਾਕੇ ਦੇ ਪਿੰਡ ਕਲਿਆਣ ਮੱਲਕਾ ਨਜਦੀਕ ਇੱਕ ਕੋਲੇ ਨਾਲ ਲੱਦੇ ਕੈਂਟਰ ਵਿਚੋਂ ਸਵਾ ਤਿੰਨ ਕੁਇੰਟਲ ਦੇ ਕਰੀਬ ਭੁੱਕੀ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਪ੍ਰੰਤੂੁ ਮੁਢਲੀ ਤਫ਼ਤੀਸ ਦੌਰਾਨ ਸਾਹਮਣੇ ਆਏ ਤੱਥ ਕਾਫ਼ੀ ਹੈਰਾਨਕਰਨ ਵਾਲੇ ਹਨ।
ਨੇੜਲੇ ਪਿੰਡ ਟਹਿਣਾ ਨੇੜੇ ਅੰਡਰ ਬਾਈਪਾਸ ਬਣਾਉਣ ਦਾ ਕੇਂਦਰ ਨੇ ਦਿੱਤਾ ਭਰੋਸਾ
ਸੂਤਰਾਂ ਮੁਤਾਬਕ ਕਾਬੂ ਕੀਤੇ ਗਏ ਕੈਂਟਰ ਦਾ ਮਾਲਕ ਮੌਜੂਦਾ ਸਮੇਂ ਨਸੀਲੀਆਂ ਗੋਲੀਆਂ ਦੀ ਤਸਕਰੀ ’ਚ ਜੇਲ੍ਹ ਵਿਚ ਬੰਦ ਹੈ। ਜਿਸਦੇ ਚੱਲਦੇ ਹੁਣ ਨਸ਼ਾ ਤਸਕਰੀ ਦਾ ਕੰਮ ਉਸਦੇ ਡਰਾਈਵਰ ਸੁਰਿੰਦਰ ਸਿੰਘ ਵਲੋਂ ਸੰਭਾਲਿਆ ਜਾ ਰਿਹਾ ਸੀ ਜੋਕਿ ਘਟਨਾ ਸਮੇਂ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ। ਸੂਚਨਾ ਮੁਤਾਬਕ ਕੈਂਟਰ ਦੇ ਵਿਚ ਕੋਇਲਾ ਭਰਿਆ ਹੋਇਆ ਸੀ, ਜਿਸਦੀ ਬਰਾਮਦ ਬਿਲਟੀ ਮੁਤਾਬਕ ਇਹ ਕੋਇਲਾ ਰਾਜਸਥਾਨ ਦੇ ਅਜਮੇਰ ਤੋਂ ਭਰਿਆ ਸੀ। ਇਸ ਕੋਇਲੇ ਦੀ ਆੜ ਵਿਚ ਹੀ ਕੈਂਟਰ ’ਚ 16 ਬੋਰੀਆਂ ਭੁੱਕੀ ਦੀਆਂ ਰੱਖੀਆਂ ਹੋਈਆਂ ਸਨ ਪ੍ਰੰਤੂ ਪੁਲਿਸ ਨੂੰ ਖੁਫ਼ੀਆ ਸੂਹ ਮਿਲਣ ਤੋਂ ਬਾਅਦ ਇਸਨੂੰ ਕਾਬੂ ਕਰ ਲਿਆ ਗਿਆ।
ਮੁਢਲੀ ਸੂਚਨਾ ਮੁਤਾਬਕ ਇਹ ਕੈਂਟਰ ਵਾਲੇ ਕੋਰੀਅਰ ਦਾ ਕੰਮ ਕਰਦੇ ਸਨ। ਜਿੰਨ੍ਹਾਂ ਵੀ ਨਸ਼ਾ ਤਸਕਰਾਂ ਨੇ ਰਾਜਸਥਾਨ ਵਿਚੋਂ ਭੁੱਕੀ ਮੰਗਵਾਉਣੀ ਹੁੰਦੀ ਹੈ, ਉਹ ਇੰਨ੍ਹਾਂ ਨੂੰ ਆਫ਼ ਲਾਈਨ ਜਾਂ ਆਨ ਲਾਈਨ ਪੈਸੇ ਭੇਜ ਦਿੰਦੇ ਹਨ। ਜਿਸਤੋਂ ਬਾਅਦ ਇਹ ਪੈਸਿਆਂ ਦੇ ਮੁਤਾਬਕ ਅਪਣੇ ਕੈਂਟਰ ਵਿਚ ਭੁੱਕੀ ਰੱਖ ਲਿਆਉਂਦੇ ਸਨ ਤੇ ਇੱਥੇ ਆ ਕੇ ਉਨ੍ਹਾਂ ਨੂੰ ਮਾਲ ਡਿਲੀਵਰ ਕਰ ਦਿੰਦੇ ਸਨ। ਘਟਨਾ ਸਮੇਂ ਵੀ ਇੱਕ ਫ਼ਾਰਚੂਨਰ ਕਾਰ ਅਤੇ ਸਵਿਫ਼ਟ ਕਾਰ ਸਵਾਰਾਂ ਵਲੋਂ ਮੂੰਹ ਹਨੇਰੇ ਕੈਂਟਰ ਵਿਚੋਂ ਭੁੱਕੀ ਉਤਾਰ ਕੇ ਅਪਣੀਆਂ ਗੱਡੀਆਂ ਵਿਚ ਰੱਖੀ ਹੋਈ ਸੀ।
ਪੰਜਾਬ ਦੇ ਇਤਿਹਾਸਕ ਸ਼ਹਿਰ ਵਿਚ ਤੈਨਾਤ ਮਹਿਲਾ ਅਧਿਕਾਰੀ 18,000 ਰੁਪਏ ਲੈਂਦੀ ਵਿਜੀਲੈਂਸ ਵਲੋਂ ਕਾਬੁੂ
ਪ੍ਰੰਤੂ ਪੁਲਿਸ ਨੇ ਮੌਕੇ ’ਤੇ ਛਾਪਾ ਮਾਰ ਕੇ ਤਿੰਨ ਜਣਿਆਂ ਨੂੰ ਕਾਬੁੂ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਫ਼ਾਰਚੂਨਰ ਕਾਰ (ਨੰਬਰ ਪੀਬੀ69ਸੀ-6300) ਬਲਜੀਤ ਕੁਮਾਰ ਵਾਸੀ ਭਦੋੜ ਦੀ ਹੈ। ਇਸੇ ਤਰ੍ਹਾਂ ਮੌਕੇ ਤੋਂ ਬਰਾਮਦ ਸਵਿਫਟ ਕਾਰ (ਨੰਬਰ ਡੀਐਲ9ਸੀਆਰ-8762) ਵਿਚ ਭੁੱਕੀ ਲੈਣ ਲਈ ਮਨਪ੍ਰੀਤ ਸਿੰਘ ਵਾਸੀ ਕੋਟੜਾ ਕੋੜਾ ਅਤੇ ਗੁਰਜੀਤ ਸਿੰਘ ਵਾਸੀ ਚਾਉਕੇ ਪੁੱਜੇ ਹੋਏ ਸਨ। ਜਦਕਿ ਕੈਂਟਰ (ਨੰਬਰ ਪੀਬੀ-0ਬੀਏ-4873) ਦਾ ਡਰਾਈਵਰ ਮੌਕੇ ਤੋਂ ਫ਼ੁਰਰ ਹੋਣ ਵਿਚ ਸਫ਼ਲ ਰਿਹਾ।
ਹੁਣ ਬਠਿੰਡਾ ਤੋਂ ਦਿੱਲੀ ਤੱਕ ਜਾਣਗੇ ਸਿਧੇ ਜਹਾਜ, ਜਾਣੋ ਕਿਰਾਇਆ
ਰਾਜਸਥਾਨ ’ਚ ਤਸਕਰ ‘ਨਸ਼ਾ’ ਦੇਣ ਲੱਗੇ ਨਹੀਂ ਲਿਜਾਂਦੇ ਨਾਲ
ਬਠਿੰਡਾ: ਇਹ ਵੀ ਪਤਾ ਲੱਗਿਆ ਹੈ ਕਿ ਰਾਜਸਥਾਨ ਵਿਚ ਭੁੱਕੀ ਤੇ ਅਫ਼ੀਮ ਤਸਕਰੀ ਦੇ ਵੱਡੇ ਕਾਰੋਬਾਰ ਨਾਲ ਜੁੜੇ ਵਿਅਕਤੀ ਕਿਸੇ ਨੂੰ ਮਾਲ ਦੀ ਡਿਲਵਰੀ ਦੇਣ ਸਮੇਂ ਨਾਲ ਨਹੀਂ ਲਿਜਾਂਦੇ। ਉਹ ਜਿਸ ਗੱਡੀ ਵਿਚ ਮਾਲ ਰੱਖਿਆ ਜਾਣਾ ਹੈ, ਉਸਨੂੰ ਇੱਕ ਤੈਅਸੂਦਾ ਥਾਂ ’ਤੇ ਖੜੀ ਕਰਨ ਲਈ ਕਹਿ ਦਿੰਦੇ ਹਨ, ਜਿਸਤੋ ਬਾਅਦ ਉਸ ਗੱਡੀ ਨੂੰ ਉਨ੍ਹਾਂ ਤਸਕਰਾਂ ਦਾ ਡਰਾਈਵਰ ਖੁਦ ਲੈ ਕੇ ਜਾਂਦਾ ਹੈ ਤੇ ਉਸਦੇ ਵਿਚ ਮਾਲ ਰੱਖਣ ਤੋਂ ਬਾਅਦ ਕਰੀਬ ਤਿੰਨ-ਚਾਰ ਘੰਟਿਆਂ ਬਾਅਦ ਗੱਡੀ ਉਸੇ ਥਾਂ ’ਤੇ ਵਾਪਸ ਛੱਡ ਜਾਂਦਾ ਹੈ।
ਸੱਤਾ ’ਚ ਵਾਪਸ ਪਰਤਣ ’ਤੇ ਅਕਾਲੀ ਦਲ ਪਾਣੀਆਂ ਦੀ ਵੰਡ ਦੇ ਸਾਰੇ ਸਮਝੌਤੇ ਰੱਦ ਕਰੇਗਾ: ਹਰਸਿਮਰਤ ਕੌਰ ਬਾਦਲ
ਇਸਦਾ ਮੁੱਖ ਮੰਤਵ ਨਸ਼ਾ ਡਿਲਵਰੀ ਲੈਣ ਵਾਲਿਆਂ ਦੇ ਫ਼ੜੇ ਜਾਣ ਤੋਂ ਬਾਅਦ ਇਨ੍ਹਾਂ ਤਸਕਰਾਂ ਨੂੰ ਅਪਣੇ ਟਿਕਾਣੇ ’ਤੇ ਛਾਪਾ ਪੈਣ ਦਾ ਡਰ ਹੁੰਦਾ ਹੈ, ਜਿਸਦੇ ਚੱਲਦੇ ਉਹ ਬੜੀ ਚਲਾਕੀ ਵਰਤਦੇ ਹੋਏ ਅਪਣਾ ਟਿਕਾਣੇ ਦਾ ਪਤਾ ਨਹੀਂ ਲੱਗਣ ਦਿੰਦੇ ਤੇ ਗੱਡੀ ਨੂੰ ਕਰੀਬ ਤਿੰਨ-ਚਾਰ ਘੰਟਿਆਂ ਬਾਅਦ ਹੀ ਵਾਪਸ ਕਰਦੇ ਹਨ ਤਾਂ ਕਿ ਦੂਜੀ ਪਾਰਟੀ ਨੂੰ ਕੁੱਝ ਪਤਾ ਨਾ ਲੱਗ ਸਕੇ।
ਮੁੱਖ ਮੰਤਰੀ ਦਾ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ ਵਿਰੋਧ
ਫ਼ਾਰਚੂਨਰ ਕਾਰ ਸਵਾਰ ਨੌਜਵਾਨ ਕੈਨੇਡਾ ਤੋਂ ਆਇਆ ਸੀ ਵਾਪਸ
ਬਠਿੰਡਾ: ਮੁਢਲੀ ਸੂਚਨਾ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਫ਼ਾਰਚੂਨਰ ਕਾਰ ਵਿਚ ਸਵਾਰ ਹੋ ਕੇ ਭੁੱਕੀ ਲੈਣ ਆਇਆ ਬਲਜੀਤ ਕੁਮਾਰ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਵਿਚੋਂ ਵਾਪਸ ਆਇਆ ਸੀ ਪ੍ਰੰਤੂ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੇ ਲਾਲਚ ਵਿਚ ਪੈ ਕੇ ਨਸ਼ਾ ਤਸਕਰਾਂ ਵਿਚ ਲੱਗ ਗਿਆ। ਇਸਤੋਂ ਇਲਾਵਾ ਸਵਿਫ਼ਟ ਕਾਰ ਵਿਚ ਭੁੱਕੀ ਲੈਣ ਆਏ ਨੌਜਵਾਨਾਂ ਵਿਰੂੁਧ ਵੀ ਪਹਿਲਾਂ ਰਾਜਸਥਾਨ ਅਤੇ ਪੰਜਾਬ ਵਿਚ ਇੱਕ ਇੱਕ ਕੇਸ ਦਰਜ਼ ਦਸਿਆ ਜਾ ਰਿਹਾ ਹੈ।
ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ
ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸਤੋਂ ਬਾਅਦ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੈਂਟਰ ਚਾਲਕ ਦੇ ਮਾਲਕ ਦੇ ਜੇਲ੍ਹ ਵਿਚ ਹੋਣ ਤੋਂ ਬਾਅਦ ਹੁਣ ਉਸਦੇ ਕੈਂਟਰ ਵਿਚ ਨਸ਼ਾ ਤਸਕਰੀ ਦਾ ਕੰਮ ਕੌਣ ਕਰਵਾ ਰਿਹਾ ਸੀ ਜਾਂ ਫ਼ਿਰ ਉਹ ਮਾਲਕ ਹੀ ਜੇਲ੍ਹ ’ਚ ਬੈਠਾ ਹਾਲੇ ਵੀ ਇਸ ਧੰਦੇ ਨਾਲ ਜੁੜਿਆ ਹੋਇਆ ਹੈ।
ਲੋਕ ਸਭਾਂ ਚੋਣਾ ਤੋਂ ਪਹਿਲਾ ਅਕਾਲੀ ਦਲ ਨੂੰ ਵੱਡਾ ਝੱਟਕਾ, ਦੋ ਅਕਾਲੀ ਜ਼ਿਲ੍ਹਾਂ ਪ੍ਰਧਾਨਾਂ ਨੇ ਦਿੱਤੇ ਅਸਤੀਫ਼ੇ
ਤਿੰਨ ਜਣੇ ਗ੍ਰਿਫਤਾਰ, ਪਰਚਾ ਦਰਜ਼, ਕੀਤੀ ਜਾ ਰਹੀ ਹੈ ਜਾਂਚ: ਸੀਆਈਏ ਮੁਖੀ
ਬਠਿੰਡਾ: ਸੀਆਈਏ-1 ਵਿੰਗ ਦੇ ਇੰਚਾਰਜ ਤਰਲੋਚਨ ਸਿੰਘ ਨੇ ਕੈਂਟਰ ਅਤੇ ਦੋ ਕਾਰਾਂ ਵਿਚੋਂ 3 ਕੁਇੰਟਲ 20 ਕਿਲੋਂ ਭੁੱਕੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਸਬੰਧ ਵਿਚ ਐਸਆਈ ਹਰਜੀਵਨ ਸਿੰਘ ਦੇ ਬਿਆਨਾਂ ਉਪਰ ਥਾਣਾ ਨਥਾਣਾ ਵਿਖੇ 15ਸੀ, 61,85 ਐਨਡੀਪੀਐਸ ਐਕਟ ਤਹਿਤ ਬਲਜੀਤ ਕੁਮਾਰ ਵਾਸੀ ਭਦੋੜ, ਮਨਪ੍ਰੀਤ ਸਿੰਘ ਵਾਸੀ ਕੋਟੜਾ ਕੋੜਾ, ਗੁਰਜੀਤ ਸਿੰਘ ਵਾਸੀ ਚਾਉਕੇ ਅਤੇ ਸੁਰਿੰਦਰ ਸਿੰਘ ਵਾਸੀ ਫ਼ਰੀਕੋਟ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੌਕੇ ਤੋਂ ਕੈਂਟਰ, ਫ਼ਾਰਚੂਨਰ ਤੇ ਸਵਿਫ਼ਟ ਗੱਡੀ ਵੀ ਬਰਾਮਦ ਕੀਤੀਆਂ ਗਈਆਂ ਹਨ।