21 Views
ਸੜਕ ਦੇ ਨਿਰਮਾਣ ਕਾਰਜ ’ਤੇ ਵਰਤੇ ਗਏ ਮਟੀਰੀਅਲ ਦੀ ਨਿਰਪੱਖ ਜਾਂਚ ਕਰਨ ਦੀ ਕੀਤੀ ਮੰਗ
ਪੰਜਾਬੀ ਖਬਰਸਾਰ ਬਿਉਰੋ
ਪਾਤੜਾ, 2 ਅਪ੍ਰੈਲ: ਪਿੰਡ ਸਧਾਰਨਪੁਰ ਤੋਂ ਪਿੰਡ ਬੀਕਾਨੇਰੀਆਂ ਤੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਕੁਝ ਦਿਨ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਦੱਸਿਆ ਕਿ ਪਿੰਡ ਸਧਾਰਨਪੂਰ ਤੋਂ ਪਿੰਡ ਬੀਕਾਨੇਰੀਆ ਤੱਕ ਸੜਕ ਦਾ ਨਿਰਮਾਣ ਕਾਰਜ ਬੀਤੇ ਦਿਨ ਸੁਨਾਮ ਦੇ ਠੇਕੇਦਾਰ ਵਲੋਂ ਕਰਵਾਏ ਗਿਆ ਸੀ ਪਰ ਇਸ ਸੜਕ ਦੇ ਨਿਰਮਾਣ ਕਾਰਜ ’ਤੇ ਘਟੀਆ ਕਿਸਮ ਦਾ ਮਟੀਰੀਅਲ ਵਰਤਿਆਂ ਗਿਆ ਹੈ ਕਿਉਕਿ ਇਹ ਸੜਕ 4 ਦਿਨ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ ਪਰ ਹੁਣੇ ਤੋਂ ਹੀ ਇਹ ਸੜਕ ਟੂਟਣੀ ਸ਼ੁਰੂ ਹੋ ਗਈ ਹੈ ਅਤੇ ਇਸ ਸੜਕ ਦੇ ਵਰਤਮਾਨ ਹਲਾਤ ਬਦਤਰ ਹੋਣ ਲੱਗੇ ਹਨ, ਜਿਸਦੇ ਕਾਰਨ ਰਾਹਗੀਰਾਂ ਨੂੰ ਇਸ ਸੜਕ ਤੋਂ ਲੰਘਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਕਣਕ ਦੀ ਫਸਲ ਦਾ ਸੀਜਣ ਵੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਥੋਂ ਕਣਕ ਲੈ ਕੇ ਲੰਘਣ ਸਮੇਂ ਕਿਸਾਨਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਖਸਤਾ ਹਾਲਤਾ ਵਿਚ ਤਬਦੀਲ ਹੋ ਰਹੀ ਹਾਲ ਹੀ ਵਿਚ ਬਣ ਕੇ ਤਿਆਰ ਹੋਈ ਸੜਕ ’ਤੇ ਕੰਕਰੀਟ ਬਾਹਰ ਆਉਣ ਕਾਰਨ ਹਾਦਸੇ ਵਾਪਰਨ ਦਾ ਵੀ ਡਰ ਬਣ ਗਿਆ ਹੈ।
ਉਨ੍ਹਾਂ ਵਰਤਮਾਨ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਲ ਹੀ ਵਿਚ ਬਣ ਕੇ ਤਿਆਰ ਹੋਈ ਉਪਰੋਕਤ ਸੜਕ ’ਤੇ ਵਰਤੇ ਗਏ ਮਟੀਰੀਅਲ ਦੀ ਨਿਰਪੱਖ ਕਿਸੇ ਉਚ ਏਜੰਸੀ ਕੋਲੋ ਜਾਂਚ ਕਰਵਾਈ ਜਾਵੇ ਅਤੇ ਇਸ ਸੜਕ ਦੇ ਨਿਰਮਾਣ ਕਾਰਜ ਵਿਚ ਉਣਤਾਈਆ ਵਰਤਣ ਵਾਲੇ ਠੇਕੇਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸੜਕ ਦਾ ਦੁਬਾਰਾ ਨਿਰਮਾਣ ਕਾਰਜ ਕਰਵਾਏ ਜਾਵੇ। ਤਾਂ ਜੋ ਲੋਕਾਂ ਲਈ ਮੁਸੀਬਤ ਬਣਨ ਜਾ ਰਹੀਆ ਉਕਤ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।