ਪੰਜਾਬੀ ਖ਼ਬਰਸਾਰ ਬਿਉਰੋ
ਪਠਾਨਕੋਟ, 27 ਜੂੁਨ: ਜ਼ਿਲ੍ਹੇ ’ਚ ਮਾਰਥਲ ਨਜਦੀਕ ਸਥਿਤ ਆਰਮੀ ਕੈਂਪ ਵਿੱਚ ਇਕ ਫੌਜੀ ਦੁਆਰਾ ਦੋ ਸਾਥੀਆਂ ਨੂੰ ਸਰਕਾਰੀ ਰਾਈਫ਼ਲ ਨਾਲ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਫ਼ੌਜੀ ਦੇ ਫ਼ਰਾਰ ਹੋਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਫ਼ੌਜੀ ਅਧਿਕਾਰੀਆਂ ਦੀ ਸਿਕਾਇਤ ’ਤੇ ਜ਼ਿਲ੍ਹਾ ਪੁਲਿਸ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਅਰੋਪੀ ਨੇ ਇਹ ਕਦਮ ਡਿਉਟੀ ਤੋਂ ਤੰਗ ਪ੍ਰੇਸ਼ਾਨ ਸੀ। ਕਥਿਤ ਅਰੋਪੀ ਦੀ ਪਹਿਚਾਣ ਲੁਕੇਸ਼ ਕੁਮਾਰ ਵਜੋਂ ਹੋਈ ਹੈ, ਜਿਸਦਾ ਸਬੰਧ ਛੱਤੀਸਗੜ ਸੂਬੇ ਨਾਲ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਇਸ ਗੋਲੀ ਕਾਂਡ ’ਚ ਮਰਨ ਵਾਲਿਆਂ ਦੀ ਪਹਿਚਾਣ ਹੌਲਦਾਰ ਜੀ ਐਸ ਹਾਤੀ ਵਾਸੀ ਪੱਛਮੀ ਬੰਗਾਲ ਅਤੇ ਸੂਰਿਆਕਾਂਤ ਵਾਸੀ ਮਹਾਰਾਸ਼ਟਰ ਦੇ ਤੌਰ ’ਤੇ ਹੋਈ ਹੈ।