15 Views
ਯੂਥ ਅਕਾਲੀ ਦਲ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ-ਹਰਪਾਲ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 7 ਸਤੰਬਰ: ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਸ਼ੁਰੂ ਕੀਤੇ “ਯੂਥ ਮਿਲਣੀ ਪ੍ਰੋਗ੍ਰਾਮ” ਤਹਿਤ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ 11 ਸਤੰਬਰ ਨੂੰ ਐਂਟੀਕ ਪੈਲੇਸ ਬਠਿੰਡਾ ਵਿਖੇ ਸ਼ਾਮ 5 ਵਜੇ ਹੋਣ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀ ਹੈ । ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਹੈ।
ਪ੍ਰਧਾਨ ਹਰਪਾਲ ਸਿੰਘ ਢਿੱਲੋਂ ਵੱਲੋਂ ਵੱਖ ਵੱਖ ਵਿੰਗਾ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਬੂਥ ਲੈਵਲ ਤੇ ਵਰਕਰਾਂ ਨੂੰ ਮੀਟਿੰਗ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 11 ਸਤੰਬਰ ਦੀ ਹੋਣ ਜਾ ਰਹੀ ਯੂਥ ਮਿਲਣੀ ਲਈ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਦਿਨ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋ ਮੌਜੂਦਾ ਸਰਕਾਰ ਦੇ ਮਾੜੇ ਹਾਲਾਤਾਂ ਅਤੇ ਪੰਜਾਬ ਵਿੱਚ ਦਿਨ ਵਧ ਰਿਹਾ ਨਸ਼ਾ ਅਤੇ ਬੇਰੁਜ਼ਗਾਰੀ ਲਈ ਆਪਣੇ ਵਿਚਾਰ ਸਾਂਝੇ ਕਰਨਗੇ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ
ਹਰਪਾਲ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੀ ਤਰੱਕੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਰੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉਸ ਵੇਲੇ ਹੀ ਪੰਜਾਬ ਵਿਚ ਹੋਇਆ ਵਿਕਾਸ ਦੀ ਲਹਿਰ ਚੱਲੀ ਹੈ ਅਤੇ ਵੱਡੇ ਪ੍ਰਾਜੈਕਟ ਸਥਾਪਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਬੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ ਅਤੇ ਨੌਜਵਾਨ ਪੀੜੀ ਨਸ਼ੇ ਦੇ ਦਲਦਲ ਵਿੱਚ ਧਸਦੀ ਜਾ ਰਹੀ ਹੈ । ਇਸ ਯੂਥ ਮਿਲਣੀ ਪ੍ਰੋਗਰਾਮ ਰਾਹੀਂ ਯੂਥ ਅਕਾਲੀ ਦਲ ਵਲੋਂ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਲਾਮਬੰਦ ਕੀਤਾ ਜਾਵੇਗਾ ।
ਹਰਪਾਲ ਢਿੱਲੋਂ ਨੇ ਵਿਧਾਨ ਸਭਾ ਹਲਕਾ ਦੇ ਨੌਜਵਾਨਾਂ , ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਸਮੇਂ ਸਿਰ ਪਹੁੰਚ ਕੇ ਸੂਬਾ ਪ੍ਰਧਾਨ ਦੇ ਵਿਚਾਰ ਸੁਣਨ । ਇਸ ਮੌਕੇ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਹਲਕਾ ਇੰਚਾਰਜ ਇੱਕਬਾਲ ਸਿੰਘ ਬਬਲੀ ਢਿੱਲੋ ਵੀ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਮੀਟਿੰਗ ਲਈ ਸ਼ਹਿਰ ਵਾਸੀਆਂ ਨੂੰ ਲਾਮਬੰਦ ਕਰ ਰਹੇ ਹਨ।
ਇਸ ਤੋਂ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਡਾ ਓਮ ਪ੍ਰਕਾਸ਼ ਸ਼ਰਮਾਂ, ਮਹਿਲਾ ਵਿੰਗ ਤੇ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ, ਐਸਜੀਪੀਸੀ ਮੈਂਬਰ ਬੀਬੀ ਜੋਗਿੰਦਰ ਕੌਰ, ਕੌਂਸਲਰ ਰਣਦੀਪ ਸਿੰਘ ਰਾਣਾ, ਕੌਂਸਲਰ ਹਰਜਿੰਦਰ ਸਿੰਘ ਸਿੰਦਾ, ਕੌਂਸਲਰ ਮੱਖਣ ਸਿੰਘ, ਕੌਂਸਲਰ ਸੈਰੀ ਗੋਇਲ, ਰਾਜਿੰਦਰ ਸਿੰਘ ਰਾਜੂ ਪਰਿੰਦਾ, ਅਮਰਜੀਤ ਬਿਰਦੀ, ਮਨਪ੍ਰੀਤ ਸਰਮਾ ਆਈ ਟੀ ਵਿੰਗ, ਬਲਵਿੰਦਰ ਸਿੰਘ ਬੱਲੀ ,ਭੁਪਿੰਦਰ ਸਿੰਘ ਭੁੱਪਾ, ਮਨਮੋਹਨ ਕੁੱਕੂ ,ਪ੍ਰੇਮ ਗਰਗ, ਜਗਦੀਪ ਸਿੰਘ ਗਹਿਰੀ ,ਹਰਵਿੰਦਰ ਸ਼ਰਮਾ ਗੰਜੂ, ਲਾਭ ਸਿੰਘ, ਸੁਖਦੇਵ ਸਿੰਘ ਗੁਰਥੜੀ, ਨਿਰਮਲ ਸੰਧੂ,
ਗੁਰਬਚਨ ਖੁੱਬਣ, ਮਿੱਠੂ ਰਾਮ,ਗੁਰਪ੍ਰੀਤ ਸੰਧੂ, ਬੰਤ ਸਿੰਘ ਸਿੱਧੂ, ਅਭੈ ਖਨਗਵਾਲ, ਅਮਰਿੰਦਰ ਸਿੱਧੂ, ਬਿੰਦਰ ਫਰਨੀਚਰ ਵਾਲੇ, ਜਸਵਿੰਦਰ ਢਿੱਲੋ, ਕਾਕਾ ਬਸੰਤ ਬਿਹਾਰ, ਸੁਖਦੇਵ ਬਰਾੜ, ਪ੍ਰਗਟ ਢਿੱਲੋਂ, ਕਿਰਪਾਲ ਮਾਹਣਾ, ਬਿੰਦਰ ਫਰੀਦ ਨਗਰ, ਇਕਬਾਲ ਮਿੱਠੜੀ,ਰਤਨ ਸ਼ਰਮਾ , ਮੇਜਰ ਸਿੰਘ, ਨਰਿੰਦਰ ਪਾਲ ਸਿੰਘ, ਰਾਣਾ ਠਾਕੁਰ, ਪ੍ਰਿਤਪਾਲ ਰਤਨ,ਤੇਜਾ ਸਿੰਘ ਖਾਲਸਾ, ਜਲੰਧਰ ਸਿੰਘ ਮੱਖਣ, ਵਿਸ਼ਾਲ ਜਿੰਦਲ ਲਹਿਬਰ ਸੁਖਦੀਪ ਢਿੱਲੋਂ, ਜੋਤੀ ਢਿੱਲੋਂ, ਰਿੰਕੂ, ਮੱਕੜ, ਸਤਬੀਰ ਸਿੰਘ, ਰਵੀ ਧਾਲੀਵਾਲ, ਪਰਮਜੀਤ ਸਿੱਧੂ, ਮਨਿੰਦਰ ਸੋਢੀ, ਹਰਜਿੰਦਰ ਟੋਨੀ, ਪਰਮਪਾਲ ਸਿੱਧੂ ,ਦਲਜੀਤ ਸਿੰਘ ਰੋਮਾਣਾ ,ਵਿਕਰਮ ਰਠੋੜ, ਬਲਵਿੰਦਰ ਸੰਧੂ ,ਡਾਇਮੰਡ ਖੰਨਾ, ਮੋਹਿਤ ਠਾਕੁਰ, ਬਲਜਿੰਦਰ ਬਿੱਲਾ ਆਦਿ ਮੌਜੂਦ ਸਨ।
Share the post "ਅਕਾਲੀ ਦਲ ਵੱਲੋਂ 11 ਸਤੰਬਰ ਨੂੰ ਕਰਵਾਈ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ"