ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂ ਤੇ ਸੈਂਕੜੇ ਵਰਕਰ ਭਾਜਪਾ ‘ਚ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 2 ਅਪ੍ਰੈਲ – ਪੰਜਾਬ ਸੂਬਾ ਮੀਤ ਪ੍ਰਧਾਨ ਭਾਜਪਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਜੁਝਾਰ ਨਗਰ, ਮੋਹਾਲੀ ਵਿਚ ਹੋਈ ਵਿਸ਼ਾਲ ਰੈਲੀ ਦੇ ਦੌਰਾਨ ਕਾਂਗਰਸੀ ਆਗੂ ਤੇ ਸੈਂਕੜੇ ਵਰਕਰ ਭਾਜਪਾ ‘ਚ ਸ਼ਾਮਲ ਹੋਏ। ਸਿੱਧੂ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਿਕਾਸ ਨੀਤੀਆਂ ਤੋਂ ਪ੍ਰਭਾਵਿਤ ਹੋਕੇ, ਭਾਰੀ ਸੰਖਿਆ ਵਿਚ ਲੋਕ ਭਾਜਪਾ ਵੱਲ ਸ਼ਾਮਲ ਹੋ ਰਹੇ ਹਨ। ਸਿੱਧੂ ਨੇ ਕਿਹਾ ਪੰਜਾਬ ਦੀ ਮੋਜੂਦਾ ਸਥਿਤੀ ਨੂੰ ਸੁਧਾਰਣ ਦਾ ਇੱਕੋ ਵਿਕਲਪ ਬੀਜੇਪੀ ਸਰਕਾਰ ਹੀ ਹੈ। ਸਿੱਧੂ ਨੇ ਕਿਹਾ ਆਮ ਆਦਮੀ ਪਾਰਟੀ ਨੇ ਵਾਦਾਖਿਲਾਫੀ ਕਰ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ, ਅਤੇ ਇਕ ਸਾਲ ਦੇ ਸਾਸ਼ਨ ਨੇ ਪੰਜਾਬ ਨੂੰ ਫੇਰ ਕਾਲੇ ਦੌਰ ਦੇ ਹਾਲਾਤ ਵਿਚ ਲਿਆ ਛੱਡਿਆ ਹੈ, ਜਿਥੋਂ ਵਾਪਸ ਆਉਣਾ ਸੌਖਾ ਨਹੀਂ। ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਮੋਹਾਲੀ ਵਿਚ ਉਹਨਾਂ ਵਲੋਂ ਸ਼ੁਰੂ ਕੀਤੇ ਵਿਕਾਸ ਦੇ ਕੰਮਾਂ ਉਤੇ ਮੌਜੂਦਾ ਵਿਧਾਇਕ ਨੇ ਲਗਾਮ ਲਗਾ ਦਿਤੀ ਹੈ। ਉਨਾਂ ਨੇ ਆਖਿਆ ਕਿ ਮੁਹਾਲੀ ਨੂੰ ਮੈਡੀਕਲ ਸਿਟੀ ਬਣਾਉਣ ਦੀਆਂ ਪਹਿਲਕਦਮੀਆਂ ਨੂੰ ਮੌਜੂਦਾ ਵਿਧਾਇਕ ਵਲੋਂ ਤਵਜੋ ਨਹੀਂ ਦਿੱਤੀ ਜਾ ਰਹੀ। ਸਿੱਧੂ ਨੇ ਕਿਹਾ ਮੋਹਾਲੀ ਦੇ ਵਿਕਾਸ ਲਈ ਆਵਾਜ਼ ਉਠਾਣਾ ਤਾਂ ਦੂਰ ਦੀ ਗੱਲ, ਇਸ ਵਿਧਾਇਕ ਦਾ ਕਿਸੇ ਨੂੰ ਮਿਲਣਾ ਵੀ ਗਵਾਰਾ ਨਹੀਂ। ਸਿੱਧੂ ਨੇ ਕਿਹਾ ਮੋਹਾਲੀ ਦੇਸ਼ ਦੇ ਸਭ ਤੋਂ ਆਧੁਨਿਕ ਅਤੇ ਸਮਰਿਧ ਸ਼ਹਿਰ ਹੋਣ ਦੀ ਕਾਬਲੀਅਤ ਰੱਖਦਾ ਹੈ ਬੱਸ ਲੋੜ ਇਕ ਕਾਬਲ ਅਤੇ ਸਮਰਪਿਤ ਨੇਤ੍ਰਤਵ ਦੀ ਹੈ। ਸਿੱਧੂ ਨੇ ਕਿਹਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਝੂਠੇ ਲਾਰੇ ਉਤੇ ਆਪ ਵਲੋਂ ਹਲੇ ਤਕ ਕੋਈ ਬਿਆਨ ਕਿਉਂ ਨਹੀਂ ਦਿਤਾ ਗਿਆ। ਲਾ ਐਂਡ ਆਰਡਰ ਦੀ ਨਾਕਾਮੀ, ਆਰਥਿਕ ਮੰਦੀ ਅਤੇ ਪ੍ਰਦਰਸ਼ਨ ਪੂਰੇ ਦੇਸ਼ ਵਿਚ ਇਕ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ ਜੋ ਇਸ ਸਰਕਾਰ ਦੀ ਨਾਕਾਮੀ ਨੂੰ ਦਰਸ਼ਾਉਂਦੇ ਹੈ।ਰੈਲੀ ਦੌਰਾਨ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਜੁਝਾਰ ਨਗਰ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਸਰਪੰਚ ਬਹਿਲੋਲਪੁਰ ਚੋਧਰੀ ਮਨਜੀਤ ਸਿੰਘ ਰਾਣਾ, ਝਾਮਪੁਰ ਸਰਪੰਚ ਸੁਖਦੀਪ ਸਿੰਘ, ਸਾਬਕਾ ਸਰਪੰਚ ਤੜੋਲੀ ਜਸਪਾਲ ਸਿੰਘ, ਚੋਧਰੀ ਸੁਰਿੰਦਰ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ, ਪੰਚ ਨਾਰੋ ਦੇਵੀ, ਪੰਚ ਬਿਮਲਾ ਦੇਵੀ, ਪੰਚ ਮੋਨੀ, ਦਰਸ਼ਨ ਪੰਚ, ਰਾਮ, ਸਲੀਮ, ਬਾਬੂ ਖਾਨ, ਆਸ਼ੂ ਸਹੋੜਾਂ, ਲਾਲਾ ਰਡਿਆਲਾ, ਕਰਨ ਰਡਿਆਲਾ, ਰਿੰਕੂ ਮਲਿਕ, ਸਲੀਮ ਮਲਿਕ ਅਤੇ ਨਿਸ਼ੂ ਸਹੌੜਾ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਭਾਜਪਾ ਪਾਰਟੀ ਦਾ ਪੱਲਾ ਫੜਿਆ। ਇਹਨਾਂ ਸਭ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਨ ਹਿਤੈਸ਼ੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਂਸਲਾ ਕੀਤਾ।
Share the post "ਆਪ ਵਿਧਾਇਕ ਨੇ ਮੋਹਾਲੀ ਦੀ ਵਿਕਾਸ ਗਤੀ ਨੂੰ ਲਗਾਈ ਲਗਾਮ – ਬਲਬੀਰ ਸਿੰਘ ਸਿੱਧੂ"