ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਵੱਲੋਂ ਲੋਕਲ ਸੈਂਟਰ ਬਠਿੰਡਾ ਵੱਲੋਂ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਵਿਖੇ 55 ਵਾ ਇੰਜਨੀਅਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰਿਆ (ਭਾਰਤ ਰਤਨ) ਦੀ ਇਸ 161 ਵੀਂ ਜਯੰਤੀ ਮਨਾਉਣ ਲਈ ਪ੍ਰੋਗਰਾਮ ਵਿਚ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਵੱਡੀ ਗਿਣਤੀ ਵਿੱਚ ਇੰਜਨੀਅਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਜਨੀਅਰ ਵਿਜੈ ਕਾਂਤ ਗੋਇਲ ਜਨਰਲ ਮੈਨੇਜਰ ਨੈਸ਼ਨਲ ਫਰਟੀਲਾਈਜਰ ਲਿਮਟਡ ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਪ੍ਰੋਗਰਾਮ ਵਿਚ ਡਾ. ਆਰ. ਕੇ. ਬਾਂਸਲ ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਨੰਦਗੜ ਅਤੇ ਇੰਜਨੀਅਰ ਪੁਨਰਦੀਪ ਸਿੰਘ ਬਰਾੜ ਚੀਫ ਇੰਜਨੀਅਰ ਪੱਛਮੀ ਜ਼ੋਨ ਪੀ.ਐਸ.ਪੀ.ਸੀ.ਐਲ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬਠਿੰਡਾ ਲੋਕਲ ਸੈਂਟਰ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸਿਵੀਆਂ ਦੁਆਰਾ ਸਾਰੇ ਹੀ ਮਹਿਮਾਨ ਭਾਗੀਦਾਰਾਂ ਇੰਜਨੀਅਰਜ ਅਤੇ ਸਟੂਡੈਂਟਸ ਨੂੰ ਜੀ ਆਇਆਂ ਆਖਿਆ ਅਤੇ ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰੀਆ (ਭਾਰਤ ਰਤਨ) ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਮੌਕੇ ਮੁੱਖ ਮਹਿਮਾਨਾਂ ਨੇ ਡਾ. ਜਗਤਾਰ ਸਿੰਘ ਸਿਵੀਆਂ ਅਤੇ ਬਠਿੰਡਾ ਸੈਂਟਰ ਦੇ ਆਨਰੇਰੀ ਸਕੱਤਰ ਇੰਜਨੀਅਰ ਜੇ.ਐਸ .ਦਿਓਲ ਦੇ ਨਾਲ ਸਰ ਐਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਡੀਨ, ਪਲਾਨਿੰਗ ਐਂਡ ਡਿਵੈਲਪਮੈਂਟ, ਡਾ. ਸਵੀਨਾ ਬਾਂਸਲ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਸਨ।ਇਸ ਵਿਸੇਸ ਪ੍ਰੋਗਰਾਮ ਲਈ ਡਾ.ਮਨਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜਨਿਅਰਿੰਗ ਤਲਵੰਡੀ ਸਾਬੋ ਦੁਆਰਾ ਵਿਸ਼ੇ “ਬਿਹਤਰ ਸੰਸਾਰ ਲਈ ਸਮਾਰਟ ਇੰਜਨੀਅਰਿੰਗ“ ਤੇ ਵਿਸ਼ੇਸ਼ ਲੈਕਚਰ ਦਿੱਤਾ ਅਤੇ ਰੋਜ਼ਾਨਾ ਜੀਵਨ ਵਿੱਚ ਇੰਜਨੀਅਰਿੰਗ ਦੀ ਕੀ ਮਹੱਤਤਾ ਹੈ ਬਾਰੇ ਖਾਸ ਚਾਨਣਾ ਪਾਇਆ । ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜਨਿਅਰਿੰਗ ਤਲਵੰਡੀ ਸਾਬੋ ਨੇ ਕੀਤਾ ਆਖਰ ਵਿੱਚ ਇੰਜਨੀਅਰ ਜੇ .ਐਸ .ਦਿਓਲ ਆਨਰੇਰੀ ਸਕੱਤਰ ਲੋਕਲ ਸੈਂਟਰ ਬਠਿੰਡਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ।ਇਸ ਪ੍ਰੋਗਰਾਮ ਵਿੱਚ ਲਗਪਗ 65 ਭਾਗੀਦਾਰਾਂ ਨੇ ਹਿੱਸਾ ਲਿਆ।
Share the post "ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਬਠਿੰਡਾ ਲੋਕਲ ਸੈਂਟਰ ਵੱਲੋਂ ਇੰਜਨੀਅਰ ਦਿਵਸ ਮਨਾਇਆ"