ਸਮੂਹ ਟੀਮ ਨੂੰ ਦਿੱਤੇ ਲੋੜੀਂਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 11 ਫ਼ਰਵਰੀ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਿਰਿੰਗ ਸੈੱਲ (ਐਮਸੀਐਮਸੀ) ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਐਮਸੀਐਮਸੀ ਸੈੱਲ ਦੇ ਮੈਂਬਰ ਸੈਕਟਰੀ ਸ਼੍ਰੀ ਗੁਰਦਾਸ ਸਿੰਘ ਅਤੇ ਮੈਂਬਰ ਡਾ. ਰੂਬਲ ਕਨੋਜੀਆ ਨਾਲ ਸਲਾਹ-ਮਸ਼ਵਰਾਂ ਕਰਨ ਉਪਰੰਤ ਸਮੂਹ ਟੀਮ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਬੈਠਕ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਐਮਸੀਐਮਸੀ ਦੀ ਟੀਮ ਤੋਂ ਹੁਣ ਤੱਕ ਦੀ ਹੋਈ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਗਰੁੱਪ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੀ ਪੇਡ ਨਿਊਜ਼ ਜਾਂ ਇੱਕੋ ਹੀ ਖ਼ਬਰ ਵਾਰ-ਵਾਰ ਕਿਸੇ ਵੀ ਚੈਨਲ ਉਪਰ ਦਿਖਾਈ ਜਾਂਦੀ ਹੈ ਤਾਂ ਉਸ ਉਮੀਦਵਾਰ ਤੇ ਖ਼ਾਸ ਨਜ਼ਰ ਰੱਖ ਕੇ ਖ਼ਬਰ ਉਪਰ ਲੋੜੀਂਦੀ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਸ਼ੋਸ਼ਲ ਮੀਡੀਆ ਦੀ ਸਮੂਹ ਟੀਮ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਦੇ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਦੇ ਆਫੀਸ਼ੀਅਲ ਅਕਾਉਂਟਾਂ ਤੇ ਖ਼ਾਸ ਨਜ਼ਰ ਰੱਖੀ ਜਾਵੇ, ਜੇਕਰ ਉਮੀਦਵਾਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਉਸਦੇ ਚੋਣ ਖ਼ਰਚੇ ਵਿੱਚ ਲਿਆਂਦਾ ਜਾਵੇ। ਇਸ ਮੌਕੇ ਸ਼੍ਰੀ ਸੰਦੀਪ ਸਿੰਘ ਜੌੜਾ, ਸ਼੍ਰੀ ਨਵਦੀਪ ਕੁਮਾਰ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਜਨਾਬ ਸੰਦੀਪ ਖ਼ਾਨ ਆਦਿ ਟੀਮ ਦੇ ਨੁਮਾਇੰਦੇ ਹਾਜ਼ਰ ਸਨ।