11 Views
ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਐਸਐਸਡੀ ਵੂਮੈਨ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਐਨਐਸਐਸ ਅਤੇ ਆਰਆਰਸੀ ਯੂਨਿਟ ਵਲੋਂ ਅੱਜ ਕਾਲਜ਼ ਅੰਦਰ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਕਾਲਜ ਦੇ ਵਿਹੜੇ ਵਿੱਚ ਬਹੁਤ ਸਾਰੇ ਬੂਟੇ ਲਗਾਏ ਗਏ ਅਤੇ ਫੈਕਲਟੀ ਮੈਂਬਰਾਂ ਨੂੰ ਵੀ ਵੰਡੇ ਗਏ। ਐਡਵੋਕੇਟ ਸੰਜੇ ਗੋਇਲ (ਪ੍ਰਧਾਨ) ਨੇ ਅਮਰੂਦ ਦਾ ਰੁੱਖ ਲਗਾਇਆ ਅਤੇ ਡਾ: ਨੀਰੂ ਗਰਗ (ਪ੍ਰਿੰਸੀਪਲ) ਨੇ ਕਾਲਜ ਦੇ ਬਾਗ ਵਿੱਚ ਇੱਕ ਆਲੂ ਬੁਖਾਰੇ ਦਾ ਰੁੱਖ ਲਗਾਇਆ। ਉਨ੍ਹਾਂ ਸਮੂਹ ਫੈਕਲਟੀ ਮੈਂਬਰਾਂ ਨੂੰ ਇਨ੍ਹਾਂ ਪੌਦਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸਾਫ਼ ਸੁਥਰੇ ਵਾਤਾਵਰਨ ਨੂੰ ਦਰਸਾਉਂਦੇ ਸੁੰਦਰ ਪੋਸਟਰ ਤਿਆਰ ਕੀਤੇ। ਇਹ ਸਮਾਗਮ ਡਾ: ਮੋਨਿਕਾ ਬਾਂਸਲ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ) ਅਤੇ ਸ੍ਰੀਮਤੀ ਨਵਿਤਾ ਸਿੰਗਲਾ (ਆਰ.ਆਰ.ਸੀ. ਨੋਡਲ ਅਫ਼ਸਰ) ਦੀ ਦੇਖ-ਰੇਖ ਹੇਠ ਕਰਵਾਇਆ ਗਿਆ।