ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ: ਐਸ.ਐਸ.ਡੀ. ਗਰਲਜ਼ ਕਾਲਜ ਅਤੇ ਐਸ.ਐਸ.ਡੀ.ਵਿਟ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ. ਗਰਲਜ਼ ਕਾਲਜ ਵਿੱਚ ਨਵਰਾਤਰੀ ਦੇ ਮੌਕੇ ’ਤੇ ਮਾਤਾ ਦੁਰਗਾ ਦਾ ਆਸ਼ੀਰਵਾਦ ਲੈਣ ਲਈ ਡਾਂਡੀਆ ਡਾਂਸ ਦਾ ਆਯੋਜਨ ਕੀਤਾ ਗਿਆ। ਡਾਂਡੀਆ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜੇਤੂ ਪ੍ਰਤੀਯੋਗੀਆਂ ਨੂੰ ਆਕਰਸ਼ਕ ਇਨਾਮ ਵੀ ਵੰਡੇ ਗਏ। ਵੱਖ-ਵੱਖ ਸਮਾਗਮਾਂ ਲਈ ਐਸ.ਐਸ.ਡੀ.ਵਿਟ ਦੇ ਨਿਮਨਲਿਖਤ ਵਿਦਿਆਰਥੀ ਜੇਤੂ ਰਹੇ।
ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ
ਸਰਵੋਤਮ ਪਹਿਰਾਵਾ:- ਬੀਬੀਏ-2 ਤੋਂ ਮੋਹਿਨੀ, ਸਰਵੋਤਮ ਜੋੜੀ:- ਬੀਸੀਏ-3 ਤੋਂ ਵੰਸ਼ਿਕਾ ਅਤੇ ਹਿਸਾਰਿਤਾ, ਸਰਵੋਤਮ ਸੋਲੋ ਡਾਂਸ:-ਐਮਸੀਏ-2 ਤੋਂ ਰਿਚਾ ਅਤੇ ਇਸੇ ਤਰ੍ਹਾਂ ਵੱਖ-ਵੱਖ ਮੁਕਾਬਲਿਆਂ ਲਈ ਐਸ.ਐਸ.ਡੀ. ਗਰਲਜ਼ ਕਾਲਜ ਦੇ ਜੇਤੂ ਵਿਦਿਆਰਥੀਆਂ ਵਿਚ ਸਰਵੋਤਮ ਪਹਿਰਾਵਾ:- ਬੀਏ-1 ਤੋਂ ਤਨੀਸ਼ਾ, ਸਰਵੋਤਮ ਜੋੜੀ ਵਿਚ ਬੀਕਾਮ 2 ਆਨਰਜ਼ ਤੋਂ ਅਲੀਸ਼ਾ ਅਤੇ ਖੁਸ਼ਮਨੀ, ਸਰਵੋਤਮ ਸੋਲੋ ਡਾਂਸ:- ਬੀਕਾਮ 2 ਆਨਰਜ਼ ਤੋਂ ਪ੍ਰੇਰਨਾ ਸ਼ਾਮਲ ਹੈ।
ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ
ਕਾਲਜ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਪ੍ਰੋਗਰਾਮ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੇ ਪ੍ਰਬੰਧਕ ਸ਼੍ਰੀਮਤੀ ਨਵਜੋਤ ਕੌਰ, ਸ਼੍ਰੀਮਤੀ ਆਸ਼ੂ ਗਰਗ, ਸ਼੍ਰੀਮਤੀ ਸਿਲਕੀ ਬਾਂਸਲ ਅਤੇ ਮਿਸ. ਸ਼ਿਵਾਨੀ ਸਨ।