ਨਾਟਿਅਮ ਮੇਲੇ ਦੀ 12ਵੀਂ ਸਾਮ ਮੌਕੇ ਸੀਗੁੱਲ ਥੀਏਟਰ ਗੁਵਾਹਾਟੀ, ਆਸਾਮ ਦੇ ਕਲਾਕਾਰ ਹੋਏ ਦਰਸਕਾਂ ਦੇ ਸਨਮੁੱਖ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ- ਨਾਟਿਅਮ ਪੰਜਾਬ ਵੱਲੋਂ ਚੇਅਰਮੈਨ ਕਸਿਸ ਗੁਪਤਾ, ਪ੍ਰਧਾਨ ਸੁਦਰਸਨ ਗੁਪਤਾ ਅਤੇ ਨਿਰਦੇਸਕ ਕੀਰਤੀ ਕਿ੍ਰਪਾਲ ਦੀ ਅਗਵਾਈ ਹੇਠ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜਾ 11ਵੇਂ ਨੈਸਨਲ ਥੀਏਟਰ ਫੈਸਟੀਵਲ ਦੀ 12ਵੀਂ ਸਾਮ ਨੂੰ ਸੀਗੁੱਲ ਥੀਏਟਰ ਗੁਵਾਹਾਟੀ ਆਸਾਮ ਦੇ ਕਲਾਕਾਰ ਦਰਸਕਾਂ ਦੇ ਸਨਮੁੱਖ ਹੋਏ। ਇਸ ਟੀਮ ਵੱਲੋਂ ਵੈਦੇਹੀ ਦਾ ਕੰਨੜਾ ਵਿਚ ਲਿਖਿਆ ਨਾਟਕ ਕਮਲਾ ਦੇਵੀ ਭਾਗੀਰਥੀ ਬਾਈ ਦੀ ਨਿਰਦੇਸਨਾ ਹੇਠ ਹਿੰਦੀ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਕਲਾਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਲਾ ਅਤੇ ਨਾਟਕ ਨਾਲ ਜੁੜੀ ਮਹਿਲਾ ਕਮਲਾ ਦੇਵੀ ਦੀ ਕਹਾਣੀ ਨੂੰ ਪੇਸ਼ ਕੀਤਾ ਜੋ ਆਪਣੇ ਬਚਪਨ ਤੋਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਅੱਗੇ ਜਾ ਕੇ ਮਦਰਾਸ ਜਾ ਕੇ ਵੱਸਦੀ ਹੈ ਪਰ ਨਾਟਕ ਕਲਾ ਦਾ ਸਾਥ ਨਹੀਂ ਛੱਡਦੀ ਅਤੇ ਆਜ਼ਾਦੀ ਤੋਂ ਬਾਅਦ ਸੰਗੀਤ ਨਾਟਕ ਅਕਾਦਮੀ ‘ਤੇ ਨੈਸ਼ਨਲ ਸਕੂਲ ਆਫ ਡਰਾਮਾ ਦੀ ਬੁਨਿਆਦ ਰੱਖਣ ਵਿਚ ਵੀ ਯੋਗਦਾਨ ਪਾਉਂਦੀ ਹੈ। ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਪਹੁੰਚੇ ਵਿਸੇਸ ਮਹਿਮਾਨਾਂ ਅੰਮਿ੍ਰਤ ਲਾਲ ਅਗਰਵਾਲ ਚੇਅਰਮੈਨ ਜਿਲਾ ਯੋਜਨਾ ਬੋਰਡ, ਡਾ. ਜੇ ਐਸ ਹੁੰਦਲ ਡਾਇਰੈਕਟਰ ਪੀਯੂ ਰੀਜਨਲ ਸੈਂਟਰ, ਇਕਬਾਲ ਸਿੰਘ ਬੁੱਟਰ ਡਿਪਟੀ ਡੀਈਓ (ਸੈਕੰਡਰੀ), ਪ੍ਰੀਤ ਮਹਿੰਦਰ ਸਿੰਘ ਬਰਾੜ ਪ੍ਰਧਾਨ ਬਠਿੰਡਾ ਸਾਈਕਲਿੰਗ ਗਰੁੱਪ ਨੇ ਆਪਣੀ ਹਾਜਰੀ ਨਾਲ ਸਾਮ ਦੀ ਰੌਣਕ ਵਿੱਚ ਵਾਧਾ ਕੀਤਾ ਅਤੇ ਸ਼ਮਾ ਰੌਸਨ ਕੀਤੀ। ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਨਾਟਕ ਦੇਖਣ ਆਏ ਦਰਸਕਾਂ ਦੀ ਦਿਲਚਸਪੀ ਅਤੇ ਭਾਰੀ ਗਿਣਤੀ ‘ਤੇ ਖੁਸੀ ਦਾ ਪ੍ਰਗਟਾਵਾ ਕੀਤਾ।
Share the post "ਕਲਾ ਅਤੇ ਨਾਟਕ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਕਮਲਾ ਦੇਵੀ ਦੀ ਕਹਾਣੀ ਦੇਖਣ ਨੂੰ ਮਿਲੀ"