ਫਰੀਦਾਬਾਦ ਵਿਚ 6,600 ਕਰੋੜ ਤੋਂ ਵੱਧ ਲਾਗਤ ਦੀ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ
ਮੋਦੀ ਅਤੇ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ-1 ਬਨਾਉਣ ਦਾ ਕੰਮ ਕੀਤਾ – ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਨੂੰ ਸ਼ਲਾਘਿਆ
ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ- ਅਮਿਤ ਸ਼ਾਹ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਫਰੀਦਾਬਾਦ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 6600 ਕਰੋੜ ਰੁਪਏ ਤੋਂ ਵੱਧ ਲਾਗਤ ਦੀਆਂ ਚਾਰ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਸ੍ਰੀ ਅਮਿਤ ਸ਼ਾਹ ਨੇ ਲਗਭਗ 5618 ਕਰੋੜ ਰੁਪਏ ਦੀ ਲਗਾਤ ਦੀ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪਰਿਯੋਜਨਾ ਦਾ ਨੀਂਹ ਪੱਥਰ, ਸੋਨੀਪਤ ਜਿਲ੍ਹੇ ਦੇ ਬੜੀ ਵਿਚ ਬਣੇ 590 ਕਰੋੜ ਰੁਪਏ ਲਾਗਤ ਦੇ ਰੇਲ ਕੋਚ ਨਵੀਨੀਕਰਣ ਕਾਰਖਾਨੇ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 315 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਰੋਹਤਕ ਵਿਚ ਬਣੇ ਦੇਸ਼ ਦੇ ਪਹਿਲੇ ਸੱਭ ਤੋਂ ਲੰਬੇ ਏਲੀਵੇਟੇਡ ਰੇਲਵੇ ਟ੍ਰੈਕ ਦਾ ਉਦਘਾਟਨ ਕੀਤਾ ਅਤੇ ਭੌਂਡਸੀ ਵਿਚ 106 ਕਰੋੜ ਰੁਪਏ ਦੀ ਲਾਗਤ ਦੇ ਹਰਿਆਣਾ ਪੁਲਿਸ ਰਿਹਾਇਸ਼ ਪਰਿਸਰ ਦਾ ਉਦਘਾਟਨ ਕੀਤਾ। ਪੁਲਿਸ ਰਿਹਾਇਸ਼ੀ ਪਰਿਸਰ ਵਿਚ 576 ਪੁਲਿਸ ਪਰਿਵਾਰ ਰਹਿ ਸਕਣਗੇ। ਉਨ੍ਹਾਂ ਨੇ ਵੱਖ-ਵੱਖ ਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਕਰਨ ਬਾਅਦ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਹਰਿਆਣਾ ਦੀ ਜਨਤਾ ਨੂੰ ਦੀਵਾਲੀ ਤੋਹਫਾ ਹੈ। ਇਸ ਤੋਂ ਪਹਿਲਾਂ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕਿ੍ਰਸ਼ਣ ਪਾਲ ਗੁਰਜਰ ਅਤੇ ਹਰਿਆਣਾ ਬੀਜੇਪੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਫੁੱਲ ਮਾਲਾ ਅਤੇ ਸ਼ਾਲ ਭੇਂਟ ਕਰ ਸ੍ਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਕੇਂਦਰੀ ਰੇਲ ਅਤੇ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਸ਼ਾਲ ਭੇਂਟ ਕਰ ਸਵਾਗਤ ਕੀਤਾ ਗਿਆ। ਇਸ ਮੌਕਾ ‘ਤੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ। ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਦੇ 8 ਸਾਲ ਪੂਰਾ ਹੋਣ ‘ਤੇ ਹਰਿਆਣਾ ਦੀ ਜਨਤਾ ਨੂੰ ਵਧਾਹੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ 8 ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ। ਮੁੱਖ ਮੰਤਰੀ ਹਰਿਆਣਾ ਦਾ ਚਹੁਮੁਖੀ ਵਿਕਾਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ 8 ਸਾਲ ਵਿਚ ਹਰਿਆਣਾ ਨੂੰ ਬਦਲਣ ਦਾ ਕੰਮ ਕੀਤਾ ਹੈ। ਸ੍ਰੀ ਮਨੋਹਰ ਲਾਲ ਵਜੋ ਆਜਾਦੀ ਦੇ ਬਹੁਤ ਸਮੇਂ ਬਾਅਦ ਪੂਰੇ ਹਰਿਆਣਾ ਨੂੰ ਇਕ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਾਂ ਤਾਂ ਮੁੱਖ ਮੰਤਰੀ ਸਿਰਸਾ ਜਾਂ ਫਿਰ ਰੋਹਤਕ ਦੇ ਹੁੰਦੇ ਸਨ, ਹਰਿਆਣਾ ਦੇ ਨਹੀਂ ਹੁੰਦੇ ਸਨ। ਸਾਡਾ ਮੁੱਖ ਮੰਤਰੀ ਪੂਰੇ ਹਰਿਆਣਾ ਦਾ ਮੁੱਖ ਮੰਤਰੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 8 ਸਾਲ ਪਹਿਲਾਂ ਦਾ ਹਰਿਆਣਾ ਯਾਦ ਕਰਨ ਤਾਂ ਇਕ ਸਰਕਾਰ ਵਿਚ ਭਿ੍ਰਸ਼ਟਾਚਾਰ ਹੁੰਦਾ ਸੀ ਤਾਂ ਦੂਜੀ ਸਰਕਾਰ ਵਿਚ ਗੁੰਡਾਗਿਰੀ। ਇਸ ਸਰਕਾਰ ਨੇ ਭਿ੍ਰਸ਼ਟਾਚਾਰ ਅਤੇ ਗੁੰਡਾਗਿਰੀ ਨੂੰ ਖਤਮ ਕੀਤਾ ਅਤੇ ਇਮਾਨਦਾਰੀ ਦੇ ਨਾਲ ਵਿਕਾਸ ਦੇ ਰਸਤੇ ‘ਤੇ ਅੱਗੇ ਵੱਧਦੇ ਹੋਏ ਹਰਿਆਣਾ ਨੂੰ ਸ਼ਿਖਰ ਤਕ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ ਸਾਰੇ ਵਰਗਾਂ ਦੀ ਚਿੰਤਾ ਕੀਤੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਸਾਬਕਾ ਸਰਕਾਰਾਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ 50 ਸਾਲ ਦੀ ਸਰਕਾਰਾਂ ਇਕ ਪਾਸੇ ਅਤੇ 8 ਸਾਲ ਦੀ ਸਾਡੀ ਸਰਕਾਰ ਇਕ ਪਾਸੇ, ਪੱਲੜਾ ਸਾਡੀ ਭਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ 8 ਸਾਲ ਵਿਚ ਹਰਿਆਣਾ ਸਰਕਾਰ ਨੂੰ ਉਪਲਬਧੀਆਂ ਦਾ ਵੀ ਜਿਕਰ ਕੀਤਾ ਅਤੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ਾਬਾਸ਼ੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ ਜੋ ਧੂੰਆਂ ਮੁਕਤ ਬਣਿਆ ਹੈ। ਹਰਿਆਣਾ ਵਿਚ ਹਰ ਘਰ ਵਿਚ ਗੈਸ ਦਾ ਚੁੰਲ੍ਹਾ ਹੈ। ਅਨਾਜ ਅਤੇ ਦੁੱਧ ਉਤਪਾਦਨ ਵਿਚ ਹਰਿਆਣਾ ਦੂਜੇ ਸਥਾਨ ‘ਤੇ ਹੈ। ਨੈਸ਼ਨਲ ਗੇਮਸ ਅਤੇ ਓਲੰਪਿਕ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਰਿਹਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਪੜੀ-ਲਿਖੀ ਪੰਚਾਇਤਾਂ ਵਾਲਾ ਰਾਜ ਬਣਿਆ ਹੈ। ਪੂਰਾ ਹਰਿਆਦਾ ਖੁੱਲੇ ਵਿਚ ਸ਼ੌਚ ਮੁਕਤ ਹੈ। 6 ਫੀਸਦੀ ਤੋਂ ਵੱਧ ਦੀ ਵਿਕਾਸ ਦਰ ਦੇ ਨਾਲ ਹਰਿਆਣਾ ਹਰ ਖੇਤਰ ਵਿਚ ਅੱਗੇ ਰਿਹਾ ਹੈ। ਮੈਨੁਫੈਕਚਰਿੰਗ ਦੀ ਵਿਕਾਸ ਦਰ ਤਾਂ 10 ਫੀਸਦੀ ਰਹੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 10 ਸਾਲ ਪਹਿਲਾਂ ਸਾਫਟਵੇਅਰ ਨਿਰਯਾਤ ਵਿਚ ਹਰਿਆਣਾ ਦਾ ਨਾਂਅ ਤਕ ਨਹੀਂ ਸੀ ਪਰ ਅੱਜ ਹਰਿਆਣਾ ਦੂਜੇ ਨੰਬਰ ਦਾ ਸੂਬਾ ਬਣਿਆ ਹੈ। ਸੜਕ ‘ਤੇ ਚੱਲਣ ਵਾਲੀ ਦੂਜੀ ਗੱਡੀ ਹਰਿਆਣਾ ਵਿਚ ਬਣਦੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਹਰਿਆਣਾ ਵਿਚ ਬਹੁਤ ਵੱਡੀ ਤਬਦੀਲੀ ਆਈ ਹੈ। ਹਰਿਆਣਾ ਵਿਚ ਵਿਸ਼ਵ ਦੀ 400 ਫਾਰਚੂਨ ਕੰਪਨੀਆਂ ਕੰਮ ਕਰ ਰਹੀਆਂ ਹਨ। ਸੂਬਾ ਸਰਕਾਰ ਨੇ ਗੁਰੂਗ੍ਰਾਮ ਨੂੰ ਉਦਯੋਗ ਦਾ ਹੱਬ ਬਨਾਉਣ ਦਾ ਕੰਮ ਕੀਤਾ ਹੈ। 8 ਸਾਲ ਪਹਿਲਾਂ ਹਰਿਆਣਾ ਨਿਰਯਾਤ ਵਿਚ 16ਵੇਂ ਸਥਾਨ ‘ਤੇ ਸੀ ਪਰ ਹੁਣ ਸੱਤਵੇਂ ਨੰਬਰ ‘ਤੇ ਹੈ, ਲੈਂਡਲਾਕ ਸ਼੍ਰੇਣੀ ਵਿਚ ਤਾਂ ਹਰਿਆਣਾ ਦੇਸ਼ ਵਿਚ ਦੂਜੇ ਨੰਬਰ ‘ਤੇ ਹੈ। ਹਰਿਆਣਾ ਸਰਕਾਰ ਨੇ ਪਿਛਲੇ 8 ਸਾਲਾਂ ਵਿਚ 98000 ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੰਮ ਕੀਤਾ ਹੈ। ਸੂਬੇ ਵਿਚ ਲਿੰਗਨੁਪਾਤ ਵਿਚ ਵੀ ਖਾਸਾ ਸੁਧਾਰ ਹੋਇਆ ਹੈ। ਮੌਜੂਦਾ ਸਰਕਾਰ ਨੇ ਸਾਰੇ ਗੈਂਗਾਂ ਦਾ ਸਫਾਇਆ ਕਰਨ ਦਾ ਕੰਮ ਕੀਤਾ। ਸ੍ਰੀ ਮੋਦੀ ਅਤੇ ਸ੍ਰੀ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ। ਸਾਡੀ ਸਰਕਾਰ ਨੇ ਪਿਛਲੇ 8 ਸਾਲ ਵਿਚ ਵਿਵਸਥਾ ਤਬਦੀਲੀ ਕਰਨ ਦਾ ਕੰਮ ਕੀਤਾ ਹੈ, ਲੋਕਾਂ ਨੂੰ ਆਨਲਾਇਨ ਢੰਗ ਨਾਲ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉੱਥੇ ਪੂਰੇ ਸੂਬੇ ਵਿਚ ਨੈਸ਼ਨਲ ਹਾਈਵੇ ਅਤੇ ਰੇਲ ਲਾਇਨ ਦਾ ਜਾਲ ਵਿਛਾਇਆ ਹੈ। ਸਿਖਿਆ, ਸਿਹਤ ਸਮੇਤ ਹੋਰ ਖੇਤਰਾਂ ਵਿਚ ਹਰਿਆਣਾ ਸਰਕਾਰ ਨੇ ਬਿਹਤਰ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਵਿਚ 24 ਘੰਟੇ ਬਿਜਲੀ ਦੇਣ ਦਾ ਕੰਮ ਕੀਤਾ। ਪਿਛਲੇ 48 ਸਾਲ ਦੀ ਸਰਕਾਰਾਂ ਨਾਲ ਤੁਲਣਾ ਕਰਨ ਤਾਂ ਇਸ ਸਰਕਾਰ ਦੇ 8 ਸਾਲ ਭਾਰੀ ਪੈਣਗੇ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀ ਪ੍ਰਗਤੀ ਵਿਚ ਹਰਿਆਣਾ ਆਪਣਾ ਪੂਰਾ ਯੋਗਦਾਨ ਦਵੇਗਾ।
ਇਸ ਮੌਕੇ ‘ਤੇ ਕੇਂਦਰੀ ਰੇਲ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਅੱਜ ਪਵਿੱਤਰ ਦਿਨ ਹੈ ਜਦੋਂ ਡਬਲ ਇੰਜਨ ਦੀ ਸਰਕਾਰ 8 ਸਾਲ ਪੂਰੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਨੇ ਹਰਿਆਣਾ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ। ਇਸ ਨਾਲ ਹਰਿਆਣਾ ਦਾ ਭਵਿੱਖ ਬਦਲੇਗਾ। ਰੇਲ ਕੋਚ ਨਵੀਨੀਕਰਣ ਕਾਰਖਾਨਾ ਨਾਲ ਬਹੁਤ ਵੱਡਾ ਇਕੋਸਿਸਟਮ ਤਿਆਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰ ਦੇ ਸਮੇਂ ਵਿਚ ਹਰਿਆਣਾ ਵਿਚ ਰੇਲ ਦੇ ਵਿਕਾਸ ਲਈ ਮਹਿਜ 315 ਕਰੋੜ ਦੀ ਰਕਮ ਅਲਾਟ ਕੀਤੀ ਜਾਂਦੀ ਸੀ ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿਚ ਇਕ ਹਜਾਰ ਚਾਰ ਸੌ ਕਰੋੜ ਦਾ ਸਾਲਾਨਾ ਅਲਾਟ ਹਰਿਆਣਾ ਵਿਚ ਰੇਲ ਦੇ ਵਿਕਾਸ ਲਈ ਕੀਤਾ ਜਾਂਦਾ ਹੈ। ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਹਰਿਆਣਾ ਵਿਚ ਰੇਲਵੇ ਪ੍ਰੋਜੈਟਕਸ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰੇਲਵੇ ਨੇ ਹਰਿਆਣਾ ਦੇ ਸੱਤ ਸਟੇਸ਼ਨਾਂ ਦਾ ਕੰਪਲੀਟ ਰਿਡਿਵੇਲਪਮੈਂਟ ਸੈਂਕਸ਼ਨ ਕੀਤਾ ਹੈ। ਫਰੀਦਾਬਾਦ ਵਿਚ 262 ਕਰੋੜ ਦੀ ਲਾਗਤ ਨਾਲ ਵਲਡ ਕਲਾਸ ਰੇਲਵੇ ਸਟੇਸ਼ਨ ਦਾ ਟੈਂਡਰ ਫਾਇਨਲ ਹੋ ਗਿਆ ਹੈ, ਇਸੀ ਤਰ੍ਹਾ ਨਾਲ ਗੁਰੂਗ੍ਰਾਮ, ਚੰਡੀਗੜ੍ਹ, ਅੰਬਾਲਾ ਕੈਂਟ, ਕਰਨਾਲ, ਕੁਰੂਕਸ਼ੇਤਰ ਅਤੇ ਪਾਣੀਪਤ ਵਿਚ ਵਲਡ ਕਲਾਸ ਰੇਲਵੇ ਸਟੇਸ਼ਨ ਬਨਾਉਣ ਦੇ ਮਾਸਟਰ ਪਲਾਨ ਦੀ ਤਿਆਰੀ ਹੈ।ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਕਿ੍ਰਸ਼ਣ ਪਾਲ ਗੁਰਜਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ-ਉਬੇ ਸੁਸਾਸ਼ਨ ਅਤੇ ਵਿਕਾਸ ਹੈ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥ ਵਿਚ ਦੇਸ਼ ਦਾ ਸਨਮਾਨ ਵੀ ਸੁਰੱਖਿਅਤ ਹੈ, ਦੇਸ਼ ਦਾ ਖਜਾਨਾ ਸੁਰੱਖਿਅਤ ਹੈ ਅਤੇ ਦੇਸ਼ ਦੀ ਸੀਮਾਵਾਂ ਵੀ ਸੁਰੱਖਿਅਤ ਹੈ।ਹਰਿਆਣਾ ਬੀਜੇਪੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਸ੍ਰੀ ਅਮਿਤ ਸ਼ਾਹ ਦਾ ਹਰਿਆਣਾ ਆਉਣ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਮਨੋਹਰ ਟੀਮ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਸ਼ੀਰਵਾਦ ਨਾਲ ਹਰਿਆਣਾ ਵਿਚ ਵਿਕਾਸ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ। ਸ੍ਰੀ ਧਨਖੜ ਨੇ ਹਰਿਆਣਾ ਨੂੰ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਸ੍ਰੀ ਅਮਿਤ ਸ਼ਾਹ ਅਤੇ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਪ੍ਰਗਟਾਇਆ।ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਰਿਹਾ ਹੈ ਕਿ ਕੇਂਦਰ ਅਤੇ ਸੂਬੇ ਦੀ ਯੋਜਨਾਵਾਂ ਦਾ ਲਾਭ ਆਖੀਰੀ ਛੋਰ ‘ਤੇ ਬੈਠੇ ਵਿਅਕਤੀ ਤਕ ਮਿਲੇ। ਉਨ੍ਹਾਂ ਨੇ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 5618 ਕਰੋੜ ਰੁਪਏ ਲਾਗਤ ਦੀ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪਰਿਯੋਜਨਾ ਹਰਿਆਣਾ ਦੀ ਉਦਯੋਗਿਕਰਣ ਦੀ ਤਸਵੀਰ ਅਤੇ ਤਕਦੀਰ ਬਦਲਣ ਦਾ ਕੰਮ ਕਰੇਗੀ। ਇਸ ਮੌਕੇ ‘ਤੇ ਬੀਜੇਪੀ ਹਰਿਆਣਾ ਪ੍ਰਭਾਰੀ ਸ੍ਰੀ ਬਿਪਲਬ ਦੇਵ, ਸਾਂਸਦ ਵਿਧਾਇਕ ਕੇਂਦਰ ਅਤੇ ਸੂਬਾ ਸਰਕਾਰ ਦੇ ਕਈ ਸੀਨੀਆ ਅਧਿਕਾਰੀ ਮੌਜੂਦ ਰਹੇ।
Share the post "ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਸੌਂਪਿਆ ਪੀਐਮ ਮੋਦੀ ਦਾ ਦੀਵਾਲੀ ਗਿਫਟ"