ਸੁਖਜਿੰਦਰ ਮਾਨ
ਚੰਡੀਗੜ੍ਹ, 20 ਨਵੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਸੂਬੇ ਦੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਨੂੰਹ ਜੈਨਬ ਅਖਤਰ ਨੂੰ ਚੰਨੀ ਸਰਕਾਰ ਨੇ ਪੰਜਾਬ ਵਕਫ ਬੋਰਡ ਦਾ ਚੇਅਰਪਰਸਨ ਬਣਾਇਆ ਹੈ। ਉਜ ਖ਼ਾਲੀ ਪਏ ਚੇਅਰਮੈਨ ਦੇ ਅਹੁੱਦੇ ਉਪਰ ਪਿਛਲੇ ਕੁੱਝ ਦਿਨਾਂ ਤੋਂ ਹੀ ਮੁਸਤਫ਼ਾ ਪ੍ਰਵਾਰ ਦੀ ਇੱਛਾ ਮੁਤਾਬਕ ਬਣਨ ਦੀ ਚਰਚਾ ਚੱਲ ਰਹੀ ਸੀ। ਮੌਜੂਦਾ ਸਮੇਂ ਸੇਵਾਮੁਕਤੀ ਤੋਂ ਬਾਅਦ ਮੁਹੰਮਦ ਮੁਸਤਫ਼ਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਵਜੋਂ ਭੂਮਿਕਾ ਨਿਭਾ ਰਹੇ ਹਨ। ਹਾਲਾਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਰਜੀਆ ਸੁਲਤਾਨਾ ਵਲੋਂ ਹੀ ਲੜਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਪਿਛਲੀ ਕੈਪਟਨ ਸਰਕਾਰ ਦੌਰਾਨ ਸੀਨੀਅਰ ਹੋਣ ਦੇ ਬਾਵਜੂਦ ਮੁਹੰਮਦ ਮੁਸਤਫ਼ਾ ਨੂੰ ਅਣਗੋਲਿਆ ਕਰਕੇ ਦਿਨਕਰ ਗੁਪਤਾ ਨੂੰ ਸੂਬੇ ਦਾ ਪੁਲਿਸ ਮੁਖੀ ਲਗਾਇਆ ਗਿਆ ਸੀ, ਜਿਸਦੇ ਵਿਰੋਧ ’ਚ ਜਨਾਬ ਮੁਸਤਫ਼ਾ ਪਹਿਲਾ ਟਿ੍ਰਬਊਨਲ ਤੇ ਫ਼ਿਰ ਸੁਪਰੀਮ ਕੋਰਟ ਤੱਕ ਗਏ ਸਨ ਪ੍ਰੰਤੂ ਪਿਛਲੇ ਦਿਨੀਂ ਸੁਮਰੀਮ ਕੋਰਟ ਨੇ ਉਨ੍ਹਾਂ ਦੀ ਅਰਜੀ ਖ਼ਾਰਜ਼ ਕਰ ਦਿੱਤੀ ਸੀ।
Share the post "ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਨੂੰਹ ਜੈਨਬ ਅਖਤਰ ਬਣੀ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ"