ਬਠਿੰਡਾ, 3 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜੇ ਛਡਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਗਰਾਮ ਪੰਚਾਇਤ ਕੌਟੜਾ ਕੌੜਾ ਦੀ ਸ਼ਾਮਲਾਤ ਜ਼ਮੀਨ 8 ਕਨਾਲ 14 ਮਰਲੇ ਦਾ ਨਜ਼ਾਇਜ਼ ਕਬਜ਼ਾ ਛੁਡਵਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਦਰਸ਼ਨ ਸਿੰਘ ਬਗੈਰਾ ਵਾਸੀ ਕੌਟੜਾ ਕੌੜਾ ਵਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਦੇ ਮੱਦੇਨਜ਼ਰ ਗਰਾਮ ਪੰਚਾਇਤ ਕੌਟੜਾ ਕੌੜਾ ਵੱਲੋ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਦਫ਼ਤਰ ਵਿਖੇ ਕੇਸ ਦਾਇਰ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋ ਉਕਤ ਜ਼ਮੀਨ ਦਾ ਫੈਸਲਾ ਗਰਾਮ ਪੰਚਾਇਤ ਦੇ ਹੱਕ ਵਿੱਚ ਕਰ ਦਿੱਤਾ ਸੀ।
ਬਠਿੰਡਾ ’ਚ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ : ਡਿਪਟੀ ਕਮਿਸ਼ਨਰ
ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਮਿਸ ਨੀਰੂ ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਮਪੁਰਾ ਜਗਤਾਰ ਸਿੰਘ ਸਿੱਧੂ ਤੇ ਪੰਚਾਇਤ ਅਫਸਰ ਪੰਚਾਇਤ ਸੰਮਤੀ ਰਾਮਪੁਰਾ ਸੁਖਰਾਜ ਸਰਮਾਂ ਵੱਲੋਂ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਰਾਮਪੁਰਾ ਫੂਲ ਸ੍ਰੀਮਤੀ ਤਨਵੀਰ ਕੌਰ ਤੇ ਮੁੱਖ ਅਫਸਰ ਥਾਣਾ ਬਾਲਿਆਵਾਲੀ ਮਨਜੀਤ ਸਿੰਘ ਦੀ ਹਾਜ਼ਰੀ ਚ ਉਕਤ 8 ਕਨਾਲ 14 ਮਰਲੇ ਸਾਮਲਾਤ ਜ਼ਮੀਨ ਦਾ ਨਜ਼ਾਇਜ਼ ਕਬਜਾ ਟਰੈਕਟਰ ਨਾਲ ਹਲ ਵਾਹ ਕੇ ਨਿਯਮਾਂ ਅਨੁਸਾਰ ਪਿੰਡ ਕੌਟੜਾ ਕੌੜਾ ਦੇ ਸਰਪੰਚ ਸ੍ਰੀ ਸੁਖਪ੍ਰੀਤ ਸਿੰਘ ਤੇ ਸਮੂਹ ਗਰਾਮ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਸੰਮਤੀ ਪਟਵਾਰੀ ਨਿਰਪਜੀਤ ਸਰਮਾ, ਪੰਚਾਇਤ ਸਕੱਤਰ ਰਜਿੰਦਰਪਾਲ, ਪਿੰਡ ਦੇ ਪਤਵੰਤੇ, ਸਮੂਹ ਗ੍ਰਾਮ ਪੰਚਾਇਤ ਅਤੇ ਥਾਣਾ ਬਾਲਿਆਵਾਲੀ ਦੀ ਪੁਲਿਸ ਪਾਰਟੀ ਆਦਿ ਮੌਕੇ ਤੇ ਹਾਜ਼ਰ ਸਨ।