ਗੈਰ ਮਿਆਰੀ ਖਾਦ ਅਣ-ਅਧਿਕਾਰਤ ਤੌਰ ਤੇ ਰੱਖ ਕੇ ਵੇਚਣ ਵਾਲੇ ਕੰਪਨੀ ਦੇ ਮਾਲਕ ਖਿਲਾਫ ਐੱਫ.ਆਈ.ਆਰ. ਦਰਜ

0
42
0

ਸੁਖਜਿੰਦਰ ਮਾਨ
ਬਠਿੰਡਾ, 3 ਜਨਵਰੀ: ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਚ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਫਸਰ, ਸੰਗਤ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਧਰਮ ਪਾਲ, ਡਾ. ਦਵਿੰਦਰ ਸਿੰਘ, ਡਾ. ਜਗਪਾਲ ਸਿੰਘ, ਡਾ. ਸੁਖਜੀਤ ਸਿੰਘ ਬਾਹੀਆ ਅਤੇ ਡਾ. ਮਨਜਿੰਦਰ ਸਿੰਘ ਵੱਲੋਂ ਮਲੋਟ ਰੋਡ ਬਠਿੰਡਾ ਵਿਖੇ ਸਥਿੱਤ ਖਾਦ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਟੀਮ ਨੂੰ ਸੂਚਨਾ ਮਿਲੀ ਕਿ ਐਮ/ਐਸ ਕਨਾਸੀਆ ਐਗਰੋ ਆਈ.ਐਨ.ਸੀ. ਜਿਸ ਪਾਸ ਖਾਦਾਂ ਦਾ ਕੋਈ ਵੀ ਲਾਇਸੰਸ ਨਹੀਂ ਬਣਿਆ ਹੋਇਆ ਵੱਲੋਂ ਮਲੋਟ ਰੋਡ ਨੇੜੇ ਨਿਰੰਕਾਰੀ ਭਵਨ, ਬਠਿੰਡਾ ਵਿਖੇ ਅਣ-ਅਧਿਕਾਰਤ ਤੌਰ ਤੇ ਖਾਦਾਂ ਸਟੋਰ ਕਰਕੇ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਖਾਦਾਂ ਨੂੰ ਅਣ-ਅਧਿਕਾਰਤ ਤੌਰ ਤੇ ਵੇਚਿਆ ਵੀ ਜਾ ਰਿਹਾ ਹੈ। ਇਸ ਉਪਰੰਤ ਐਮ/ਐਸ ਕਨਾਸੀਆ ਐਗਰੋ ਆਈ.ਐਨ.ਸੀ. ਕੰਪਨੀ ਦੇ ਮਾਲਕ ਦੀ ਹਾਜ਼ਰੀ ਵਿੱਚ ਅਣ-ਅਧਿਕਾਰਤ ਤੌਰ ਤੇ ਰੱਖੀ ਗਈ ਪੋਟਾਸ ਡਰਾਈਵਡ ਫਰਾਮ ਮੋਲਾਸਸ (14H5 ਫ਼ੀਸਦੀ) ਦੇ ਦੋ ਸੈਂਪਲ ਲਏ ਗਏ। ਖਾਦ ਪਰਖ ਲੈਬਾਰਟਰੀ, ਲੁਧਿਆਣਾ ਵੱਲੋਂ ਪਰਖ ਕਰਨ ਉਪਰੰਤ ਉਕਤ ਖਾਦ ਦੇ ਦੋਵੇਂ ਸੈਂਪਲਾਂ ਨੂੰ ਗੈਰ-ਮਿਆਰੀ ਘੋਸ਼ਿਤ ਕੀਤਾ ਗਿਆ।ਇਸ ਉਪਰੰਤ ਗੈਰ ਮਿਆਰੀ ਖਾਦ ਅਣ-ਅਧਿਕਾਰਤ ਤੌਰ ਤੇ ਰੱਖ ਕੇ ਵੇਚਣ ਕਾਰਨ ਐਮ/ਐਸ ਕਨਾਸੀਆ ਐਗਰੋ ਆਈ.ਐਨ.ਸੀ. ਕੰਪਨੀ ਦੇ ਮਾਲਕ ਖਿਲਾਫ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 7, 8, 19 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਦੀ ਉਲੰਘਣਾ ਤਹਿਤ ਪੁਲਿਸ ਥਾਣਾ ਥਰਮਲ ਵਿਖੇ ਐੱਫ.ਆਈ.ਆਰ. ਦਰਜ ਕਰਵਾਈ ਗਈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਗੈਰ ਮਿਆਰੀ ਖਾਦ ਜਾਂ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖਿਲਾਫ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ।

0

LEAVE A REPLY

Please enter your comment!
Please enter your name here