ਗੈਸ ਸਿੰਲਡਰ ਹੋ ਗਿਆ ਸਸਤਾ, ਹੁਣ ਇਨ੍ਹੇ ਰੁਪਏ ‘ਚ ਮਿਲੇਗਾ ਸਿੰਲਡਰ

0
48
+2

ਨਵੀਂ ਦਿੱਲੀ: ਕੇਂਦਰ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਮੋਦੀ ਸਰਕਾਰ ਨੇ ਰੱਖੜੀ ਤੋਂ ਪਹਿਲਾ ਦੇਸ਼ ਵਾਸਿਆ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਗੈਸ ਸਿੰਲਡਰਾਂ ਦੀਆਂ ਕੀਮਤਾਂ ਵਿਚ ਭਾਰੀ ਕਟੋਤੀ ਕੀਤੀ ਹੈ। ਹੁਣ ਘਰ ‘ਚ ਵਰਤੋਂ ਕਰਨ ਵਾਲਾ ਐਲਪੀਜੀ ਸਿਲੰਡਰ ਹੁਣ 200 ਰੁਪਏ ਸਸਤਾ ਹੋ ਗਿਆ ਹੈ। ਪਹਿਲਾ ਇਹ ਸਿੰਲਡਰ 1100 ਰੁਪਏ ਵਿਚ ਮਿਲਦਾ ਸੀ ਪਰ ਹੁਣ ਕੀਮਤਾਂ ਵਿਚ ਹੋਈ ਕਟੌਤੀ ਕਰਕੇ ਇਹ ਸਿੰਲਡਰ 900 ਰੁਪਏ ਵਿਚ ਮਿਲੇਗਾ।

ਇਹ ਲਾਭ ਸਿਰਫ਼ ਪ੍ਰਧਾਨ ਮੰਤਰੀ ਉਜਵਲਾ ਯੋਜਨਾ (PMUY) ਵਾਲਿਆਂ ਨੂੰ ਮਿਲੇਗਾ। ਇਹ ਰਾਹਤ ਸਿਲੰਡਰ ‘ਤੇ ਸਬਸਿਡੀ ਦੇ ਤੌਰ ‘ਤੇ ਦਿੱਤੀ ਜਾ ਰਹੀ ਹੈ। ਦੇਸ਼ ਵਿੱਚ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਦਰ ‘ਚ ਆਖਰੀ ਬਦਲਾਅ 1 ਮਾਰਚ 2023 ਨੂੰ ਹੋਇਆ ਸੀ।

ਖੇਡਾਂ ਖਿਡਾਰੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਮਦਦਗਾਰ : ਢਿੱਲੋਂ

ਇਸ ਸਮੇਂ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1053 ਰੁਪਏ, ਮੁੰਬਈ ਵਿੱਚ 1052.50 ਰੁਪਏ, ਚੇਨਈ ਵਿੱਚ 1068.50 ਰੁਪਏ ਅਤੇ ਕੋਲਕਾਤਾ ਵਿੱਚ 1079 ਰੁਪਏ ਹੈ। ਸਾਰੀਆਂ ਮਾਰਕੀਟਿੰਗ ਕੰਪਨੀਆਂ ਨੇ ਜੁਲਾਈ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਸੀ।

+2

LEAVE A REPLY

Please enter your comment!
Please enter your name here