ਰਾਮਾਂ ਮੰਡੀ, 9 ਅਕਤੂਬਰ – ਲੰਘੀ 1 ਅਕਤੂਬਰ ਤੋਂ ਸੁਰੂ ਹੋਏ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਗੁਰਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਖਰੀਦ ਏਜੰਸੀਆਂ ਨੂੰ ਮੰਡੀਆਂ ਵੰਡੀਆਂ ਜਾਣ ਤੇ ਨਾਲ ਹੀ ਸੈਲਰਾਂ ਦੀ ਵੰਡ ਕਰਕੇ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸਾਨ ਨੂੰ ਫ਼ਸਲ ਵੇਚਣ ਲਈ ਰਾਤਾਂ ਮੰਡੀਆਂ ਵਿੱਚ ਨਾ ਕੱਟਣੀਆਂ ਪੈਣ।
ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ
ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਮੇਂ ਸਿਰ ਖਰੀਦਿਆਂ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਫ਼ਸਲ ਵੇਚਣ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਸੁਖਜੀਵਨ ਸਿੰਘ, ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੀਪ ਸਿੰਘ ਕਣਕਵਾਲ, ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਕਰਮਜੀਤ ਸਿੰਘ ਜੱਜਲ, ਬਲਾਕ ਸੰਗਤ ਦੇ ਪ੍ਰਧਾਨ ਪਿਸ਼ੋਰਾ ਸਿੰਘ ਸੇਖੂ, ਮੰਡੀ ਸੁਪਰਵਾਈਜ਼ਰ ਵਿਪਨ ਕੁਮਾਰ, ਹਰਜਿੰਦਰ ਸਿੰਘ ਮਲਕਾਣਾ, ਕਰਮਵੀਰ ਸਿੰਘ ਖੋਸਾ, ਸੁਖਵੀਰ ਸਿੰਘ ਸੁੱਖੂ, ਹਰਵੀਰ ਸਿੰਘ ਬਾਦਲ ਵੀ ਮੌਜੂਦ ਸਨ।
Share the post "ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਲੱਖੋਵਾਲ ਜਥੇਬੰਦੀ ਦੇ ਆਗੂਆਂ ਨੇੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ"