ਸ਼ਹੀਦ ਉਧਮ ਸਿੰਘ ਸਰਵ ਸਾਝਾ ਕਲੱਬ ਹੀਰਕੇ ਵਲੋਂ ਨਹਿਰੂ ਯੁਵਾ ਕੇਦਰ ਦੇ 50ਵੇਂ ਸਥਾਪਨਾ ਦਿਵਸ ਤੇ 50 ਖੂਨਦਾਨੀਆਂ ਦਾ ਸਨਮਾਨ
ਖੂਨਦਾਨ ਮੁਹਿੰਮ ਵਿੱਚ ਹਰ ਨੋਜਵਾਨ ਨੁੰ ਭਾਗ ਲੈਣਾ ਚਾਹੀਦਾ ਇਹ ਇਕ ਉਤਮ ਦਾਨ ਡਾ ਸੰਦੀਪ ਘੰਡ
ਸੁਖਜਿੰਦਰ ਮਾਨ
ਮਾਨਸਾ, 14 ਨਵੰਬਰ:ਕਿਸੇ ਵੀ ਸੰਸਥਾ ਵੱਲੋ ਖੂਨਦਾਨੀਆਂ ਦਾ ਮਾਣ ਸਨਮਾਨ ਕਰਨਾ ਵੀ ਖੂਨਦਾਨ ਮੁਹਿੰਮ ਨੁੰ ਹੋਰ ਗਤੀਸ਼ੀਲ ਕਰਨ ਦਾ ਹੀ ਇਕ ਚੰਗਾ ਅਤੇ ਸਾਰਥਿਕ ਉਪਰਾਲਾ ਹੈ। ਇਸ ਗਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ ਸੰਦੀਪ ਘੰਡ ਨੇ ਸ਼ਹੀਦ ਉਧਮ ਸਿੰਘ ਸਰਵ ਸਾਝਾ ਕਲੱਬ ਹੀਰਕੇ ਵੱਲੋ ਨਹਿਰੂ ਯੁਵਾ ਕੇਂਦਰ ਦੇ ਸਥਾਪਨਾ ਦਿਵਸ ਤੇ ਖੂਨਦਾਨੀਆਂ ਨੁੰ ਸਨਮਾਨਿਤ ਕਰਦਿਆਂ ਕੀਤਾ। ਉਹਨਾ ਦੱਸਿਆ ਕਿ ਨਹਿਰੂ ਯੁਵਾ ਕੇਦਰ ਦੀ ਸਥਾਪਨਾ ਅਜ ਤੇ 50 ਸਾਲ ਪਹਿਲਾਂ ਹੋਈ ਸੀ ਅਤੇ ਉਸ ਸਮੇ ਤੋਂ ਹੀ ਨੋਜਵਾਨਾਂ ਨੁੰ ਖੂਨਦਾਨ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।ਡਾ ਘੰਡ ਨੇ ਦੱਸਿਆ ਕਿ ਮਾਨਸਾ ਜਿਲੇ ਵਿੱਚ 1992 ਤੋਂ ਇਸ ਮੁਹਿੰਮ ਨੁੰ ਉਸ ਸਮੇ ਸ਼ੁਰੂ ਕੀਤਾ ਜਦੋਂ ਲੋਕ ਖੂਨਦਾਨ ਕਰਨ ਤੋ ਡਰਦੇ ਸਨ ਪਰ ਅਜ ਪਿੰਡ ਪਿੰਡ ਵਿੱਚ ਯੂਥ ਕਲੱਬਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੁੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਅਤੇ ਮਾਨਸਾ ਜਿਲੇ ਦੀਆਂ ਕਈ ਸੰਸਥਾਵਾ ਅਤੇ ਵਿਅਕਤੀਆਂ ਨੁੰ ਰਾਜ ਪੱਧਰ ਤਕ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।ਡਾ ਘੰਡ ਨੇ ਬਾਲ ਦਿਵਸ ਤੇ ਸਮੂਹ ਬੱਚਿਆਂ ਨੁੰ ਵਧਾਈ ਦਿੰਦਿਆ ਉਹਨਾਂ ਨੁੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ।
ਇਸ ਮੋਕੇ ਸਰਕਾਰੀ ਪ੍ਰਾਇਮਰੀ ਸਕੂਲ ਹੀਰਕੇ ਦੇ ਵਿਦਿਆਰਥੀਆਂ ਸੁੰਦਰ ਲਿਖਾਈ ਲਈ ਸਿੰਕਦਰ ਸਿੰਘ,ਕਵਿਤਾ ਵਿੱਚ ਕਮਲਦੀਪ ਕੋਰ ਅਤੇ ਭਾਸ਼ਣ ਮੁਕਾਬਲੇ ਵਿੱਚ ਕੋਮਲ ਕੋਰ,ਨੁੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕੀਤੇ ਗਏ ਖੂਨਦਾਨੀਆਂ ਜਿੰਨਾ ਵਿਚ ਗੁਰਪ੍ਰੀਤ ਹੀਰਕੇ ਨੇ 40ਵਾਰ ਅਮਨਦੀਪ ਸਿੰਘ (40ਵਾਰ),ਤੋਤਾ ਸਿੰਘ (28ਵਾਰ)ਗੁਰਮੇਲ ਸਿੰਘ 36ਵਾਰ, ਗੁਰਵੀਰ ਸਿੰਘ ਨੇ 15 ਵਾਰ, ਲਵਪ੍ਰੀਤ ਸਿੰਘ 11ਵਾਰ ਸਿੰਕਦਰ ਸਿੰਘ,ਗੁਰਮੀਤ ਸਿੰਘ ਮਨਿੰਦਰ ਸ਼ਰਮਾ ,ਰਣਜੀਤ ਸਿੰਘ ਦਿਦਾਰ ਸਿੰਘ ਨੇ 10 ਵਾਰ ਮੇਜਰ ਸਿੰਘ ਰਾਮ ਸਿੰਘ ਮਨਦੀਪ ਸਿੰਘ ਤੇਜਾ ਸਿੰਘ ਨੇ 8 ਵਾਰ ਜਰਨੇਲ ਸਿੰਘ,ਸੰਤੋਖ ਸਿੰਘ ਅਤੇ ਸੁਖਦੀਪ ਨੇ 7 ਵਾਰ ਅਤੇ ਪ੍ਰਦੀਪ ਸਿੰਘ ਨੇ 6ਵਾਰ ਜਸਪਾਲ ਸਿੰਘ ਕੁਲਵੰਤ ਸਿੰਘ, ਨਵਜੋਤ ਅਤੇ ਸਤਨਾਮ ਸਿੰਘ ਨੇ 5 ਵਾਰ ਅਤੇ ਇਸ ਤੋ ਇਲਾਵਾ ਕਈ ਨੋਜਵਾਨ ਜਿੰਨਾਂ ਨੇ ਦੋ ਜਾ ਵਧ ਵਾਰ ਜਿੰਨਾ ਵਿਚ ਬੋਹੜ ਸਿੰਘ, ਸੁਭਾਸ਼ ਕੁਮਾਰ ਸਤਪਾਲ ,ਨਾਜਰ ਸਿੰਘ, ਦਿਲਬਾਗ ਸਿੰਘ, ਸੁਖਵੰਤ ਸਿੰਘ ਜਸਬੀਰ ਸਿੰਘ ਬਲਬੀਰ ਸਿੰਘ,ਲਕਸ਼ਦੀਪ ,ਪ੍ਰਭਦੀਪ ,ਜਸਪ੍ਰੀਤ, ਸੋਨੂ ਕੁਮਾਰ ,ਜਸਕਰਨ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਖੂਨਦਾਨ ਕੀਤਾ ਸ਼ਾਮਲ ਹਨ।ਸਮਾਗਮ ਨੁੰ ਹੋਰਨਾਂ ਤੋ ਇਲਾਵਾ ਮੁੱਖ ਅਧਿਆਪਕ ਹਰਜੀਤ ਸਿੰਘ,ਮਨੋਜ ਕੁਮਾਰ ਛਾਪਿਆਂਵਾਲੀ ,ਕਾਮਰੇਡ ਜੁਗਰਾਜ ਸਿੰਘ ਭੁੱਲਰ,ਗੁਰਮੇਲ ਸਿੰਘ ਸੇਖੋਂ ਤੋਤਾ ਸਿੰਘ ਧਾਲੀਵਾਲ ,ਸਾਬਕਾ ਸਰਪੰਚ ਜੀਤਾ ਸਿੰਘ ਲਵਪ੍ਰੀਤ ਸਿੰਘ ਮਾਸਟਰ ਬਲਬੀਰ ਸਿੰਘ ਅਮਰਬੀਰ ਕੋਰ ਅਮਰਜੀਤ ਕੋਰ ਕੁਲਵਿੰਦਰ ਕੋਰ ਬਲਜਿੰਦਰ ਕੋਰ ਸਮੂਹ ਅਧਿਆਪਕ ਸਕੂਲ ਨੇ ਵੀ ਸੰਬੋਧਨ ਕੀਤਾ।ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਸਮੂਹ ਖੂਨਦਾਨੀਆਂ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ।
ਠਹਿਰੂ ਯੁਵਾ ਕੇਦਰ ਦੇ 50 ਵੇਂ ਸਥਾਪਨਾ ਦਿਵਸ ਮੌਕੇ 50 ਖੂਨਦਾਨੀਆਂ ਦਾ ਸਨਮਾਨ
7 Views